ਪਤਨੀ ਦੀ ਹੱਲਾਸ਼ੇਰੀ ਨਾਲ ਜ਼ਹਿਰ ਮੁਕਤ ਖੇਤੀ ਕਰਕੇ ਮਿਸਾਲ ਬਣਿਆ ਫਰੀਦਕੋਟ ਜ਼ਿਲ੍ਹੇ ਦਾ ਸਤਿਕਾਰ ਸਿੰਘ
Wednesday, Mar 03, 2021 - 06:45 PM (IST)
ਫਰੀਦਕੋਟ (ਜਗਤਾਰ): ਜਿੱਥੇ ਇਨੀਂ ਦਿਨੀਂ ਕਥਿਤ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆ ਵੱਲੋਂ ਦਿੱਲੀ ਵਿਖੇ ਬੀਤੇ ਕਰੀਬ 3 ਮਹੀਨਿਆ ਤੋਂ ਧਰਨਾ ਲਗਾ ਕੇ ਕਿਸਾਨਾਂ ਦੇ ਚੰਗੇਰੇ ਭਵਿੱਖ ਲਈ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਕੁਝ ਕਿਸਾਨ ਅਜਿਹੇ ਵੀ ਹਨ ਜੋ ਰਿਵਾਇਤੀ ਖੇਤੀ ਦੇ ਨਾਲ-ਨਾਲ ਕੁਦਰਤੀ ਖੇਤੀ ਕਰਕੇ ਜਿਥੇ ਜਹਿਰ ਮੁਕਤ ਅਨਾਜ ਆਪਣੇ ਪਰਿਵਾਰ ਲਈ ਉਗਾ ਰਹੇ ਹਨ, ਉਥੇ ਹੀ ਉਹ ਆਪਣੇ ਖੇਤ ਵਿਚ ਉਘਾਏ ਜ਼ਹਿਰ ਮੁਕਤ ਖੇਤੀ ਉਤਪਾਦਾਂ ਨੂੰ ਖੁਦ ਪ੍ਰੋਸੈਸ ਕਰ ਕੇ ਵੇਚਦੇ ਹਨ ਅਤੇ ਚੰਗਾ ਮੁਨਾਫਾ ਕਮਾ ਰਹੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਕਿਸਾਨ ਨਾਲ ਮਿਲਾਉਣ ਜਾ ਰਹੇ ਹਾਂ ਜੋ ਆਪਣੇ ਖੇਤ ਵਿਚ ਜਿੱਥੇ ਵੱਖ-ਵੱਖ ਖੇਤੀ ਉਤਪਾਦ ਉਘਾ ਕੇ ਉਨ੍ਹਾਂ ਨੂੰ ਪਰੋਸੈਸ ਕਰ ਕੇ ਵੇਚ ਰਿਹਾ ਉਥੇ ਹੀ ਉਹ ਆਪਣੇ ਘਰ ਅੰਦਰ ਗਊਆਂ ਦਾ ਦੇ ਦੁੱਧ ਤੋਂ ਬਣੇ ਉਤਪਾਦ ਵੀ ਬਣਾ ਕੇ ਵੇਚ ਰਿਹਾ ਹੈ ਅਤੇ ਸੱਭ ਤੋਂ ਵੱਡੀ ਗੱਲ ਉਸ ਨੂੰ ਆਪਣੇ ਉਤਪਾਦਾਂ ਲਈ ਮੰਡੀ ਕਰਨ ਲਈ ਕਿਸੇ ਵਿਸ਼ੇਸ਼ ਮੰਡੀ ਦੀ ਲੋੜ ਨਹੀਂ ਹੈ ਸਗੋ ਉਸ ਦੇ ਉਤਪਾਦਾਂ ਦੀ ਗੁਣਵਧਤਾ ਦੇ ਚੱਲਦੇ ਲੋਕ ਖੁਦ ਆ ਕੇ ਉਸ ਦੇ ਘਰੋਂ ਉਸ ਦੇ ਉਤਪਾਦ ਖਰੀਦਦੇ ਹਨ।
ਇਹ ਵੀ ਪੜ੍ਹੋ ਬਠਿੰਡਾ 'ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 5 ਸਾਲਾ ਬੱਚੀ, ਪਰਿਵਾਰ ਨੂੰ ਜਬਰ-ਜ਼ਿਨਾਹ ਦਾ ਖ਼ਦਸ਼ਾ
ਜਾਣਕਾਰੀ ਮੁਤਾਬਕ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੁਮਾਣਾ ਅਲਬੇਲ ਸਿੰਘ ਵਾਲਾ ਜਿਸ ਨੂੰ ਟੇਸ਼ਨ ਵਾਲਾ ਰੁਮਾਣਾ ਵੀ ਕਿਹਾ ਜਾਂਦਾ ਦਾ ਕਿਸਾਨ ਸਤਿਕਾਰ ਸਿੰਘ ਇਨ੍ਹੀਂ ਦਿਨੀਂ ਬਾਕੀ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ। ਸਤਿਕਾਰ ਸਿੰਘ ਨੇ ਆਪਣੀ ਜ਼ਮੀਨ ’ਚ ਘਰ ਦੇ ਨਾਲ ਲਗਦੀ ਕਰੀਬ 3 ਏਕੜ ਵਿਚ ਜ਼ਹਿਰ ਮੁਕਤ ਖੇਤੀ ਸ਼ੁਰੂ ਕੀਤੀ ਸੀ, ਜਿਸ ਕਾਰਨ ਜਿੱਥੇ ਅੱਜ ਉਸ ਦਾ ਆਪਣੇ ਇਲਾਕੇ ਵਿਚ ਇਕ ਚੰਗੇ ਕਿਸਾਨ ਵਜੋਂ ਨਾਂ ਬਣਿਆ ਹੋਇਆ ਉਥੇ ਹੀ ਉਹ ਆਪਣੇ ਇਸ ਸੁਚੱਜੇ ਕਾਰਜ ਕਾਰਨ ਬਾਕੀ ਕਿਸਾਨਾਂ ਲਈ ਪ੍ਰੇਰਣਾਂ ਸਰੋਤ ਬਣਿਆਂ ਹੋਇਆ। ਸਤਿਕਾਰ ਸਿੰਘ ਆਪਣੇ ਖੇਤ ’ਚ ਗੰਨਾਂ ਉਗਾ ਕੇ ਉਸ ਤੋਂ ਗੁੜ ਅਤੇ ਸ਼ੱਕਰ ਬਣਾ ਕੇ ਵੇਚਦੇ ਹਨ, ਵੱਖ-ਵੱਖ ਦਾਲਾਂ, ਕਣਕ ਅਤੇ ਝੋਨਾਂ ਆਦਿ ਵੀ ਉਗਾਉਂਦੇ ਹਨ। ਇਸ ਵਕਤ ਉਨ੍ਹਾਂ ਦੇ ਖੇਤ ਵਿਚ ਦੋ ਤਰਾਂ ਦੇ ਛੋਲੇ, ਕਰੀਬ 4 ਕਿਸਮਾਂ ਦਾ ਗੰਨਾਂ, ਚੁਕੰਦਰ, ਹਾਲੋਂ,2 ਕਿਸਮ ਦੀ ਅਲਸੀ , ਦੇਸੀ ਨਿੰਬੂ ਆਦਿ ਉਘਾਏ ਜਾ ਰਹੇ ਹਨ, ਉਥੇ ਹੀ ਉਨ੍ਹਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਐਟੀਬਾਇਟਿਕ ਪੌਦੇ ਵੀ ਉਘਾਏ ਜਾ ਰਹੇ ਹਨ ਜਿਨਾਂ ’ਚੋਂ ਅਹਿਮ ਹੈ ਇਨਸੋਲੀਨ ਦਾ ਪੌਦਾ।
ਇਹ ਵੀ ਪੜ੍ਹੋ 24 ਘੰਟਿਆਂ ਤੋਂ ਪਹਿਲਾਂ ਹੀ ਸੁਲਝੀ ਦੋਹਰੇ ਕਤਲ ਦੀ ਗੁੱਥੀ, ਭਾਂਣਜਾ ਹੀ ਨਿਕਲਿਆ ਕਾਤਲ
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਸਤਿਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਰੀਬ 5 ਸਾਲ ਪਹਿਲਾਂ ਖੇਤ ਵਿਰਾਸ਼ਤ ਮਿਸ਼ਨ ਅਤੇ ਖੇਤੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਆਰਗੈਨਿਕ ਖੇਤੀ 3 ਏਕੜ ਵਿਚ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਉਹ ਹੌਲੀ-ਹੌਲੀ ਵਧਾ ਰਿਹਾ। ਉਨ੍ਹਾਂ ਦੱਸਿਆ ਕਿ ਸ਼ੁਰੂ-ਸ਼ੁਰੂ ਵਿਚ ਜਦ ਜ਼ਮੀਨ ਵਿਚ ਬਿਨਾਂ ਰੇਅ ਸਪਰੇਅ ਦੇ ਫਸਲ ਬੀਜੀ ਗਈ ਤਾਂ ਫਸਲ ਬਹੁਤ ਘੱਟ ਪੈਦਾ ਹੋਈ ਅਤੇ ਰਿਸ਼ਤੇਦਾਰਾਂ ਅਤੇ ਸਾਕ ਸੰਬੰਧੀਆ ਨੇ ਕਿਹਾ ਕਿ ਕਿਉਂ ਪੰਗੇ ਲੈ ਰਿਹਾ। ਉਨ੍ਹਾਂ ਕਿਹਾ ਕਿ ਪਰ ਉਸ ਦੀ ਪਤਨੀ ਵੀਰਪਾਲ ਕੌਰ ਨੇ ਹੱਲਾਸ਼ੇਰੀ ਦਿੱਤੀ ਅਤੇ ਉਸ ਨੇ ਖੇਤੀ ਸ਼ੁਰੂ ਕੀਤੀ ਜਿਸ ਵਿਚੋਂ ਅੱਜ ਉਸ ਨੂੰ ਜਿਥੇ ਉਸ ਨੂੰ ਆਪਣੇ ਪਰਿਵਾਰ ਲਈ ਜ਼ਹਿਰ ਮੁਕਤ ਅਨਾਜ ਮਿਲ ਰਿਹਾ ਉਥੇ ਹੀ ਉਹ ਆਪਣੀਆਂ ਤਿਆਰ ਕੀਤੀਆਂ ਫਸਲਾਂ ਨੂੰ ਪ੍ਰੋਸੈਸ ਕਰ ਕੇ ਖ਼ੁਦ ਇਸ ਨੂੰ ਵੇਚ ਰਿਹਾ ਅਤੇ ਉਸ ਨੂੰ ਆਪਣੀ ਫ਼ਸਲ ਵੇਚਣ ਲਈ ਬਾਹਰ ਕਿਸੇ ਵੀ ਨਹੀਂ ਜਾਣਾ ਪੈਂਦਾ ਸਗੋਂ ਉਸ ਦੇ ਉਤਪਾਦਾਂ ਦੀ ਗੁਣਵਧਤਾ ਦੇ ਚਲਦੇ ਲੋਕ ਖ਼ੁਦ ਉਨ੍ਹਾਂ ਦੇ ਘਰ ਤੋਂ ਆ ਕੇ ਸਾਰੇ ਉਤਪਾਦ ਖਰੀਦਦੇ ਹਨ।
ਇਹ ਵੀ ਪੜ੍ਹੋ ਆਖ਼ਰ ਕਦੋਂ ਜਾਵੇਗਾ ਲੋਕਾਂ ਦੇ ਮਨਾਂ ’ਚੋਂ ‘ਕੋਵਿਡ-19’ਦਾ ਖ਼ੌਫ?
ਇਸ ਮੌਕੇ ਕਿਸਾਨ ਸਤਿਕਾਰ ਸਿੰਘ ਦੀ ਪਤਨੀ ਵੀਰਪਾਲ ਕੌਰ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਨਾਲ ਮਿਲ ਕੇ ਖੇਤ ਵਿਚ ਕੰਮ ਕਰਦੀ ਹੈ ਅਤੇ ਜ਼ਹਿਰ ਮੁਕਤ ਫਸਲਾਂ ਉਘਾ ਕੇ ਜਿਥੇ ਉਹ ਆਪਣੇ ਘਰ ਵਿਚ ਜ਼ਹਿਰ ਮੁਕਤ ਅਨਾਜ ਵਰਤਦੇ ਹਨ ਉਥੇ ਹੀ ਉਹ ਇਨ੍ਹਾਂ ਨੂੰ ਪ੍ਰੋਸੈਸ ਕਰਕੇ ਵੇਚਦੇ ਹਨ ਅਤੇ ਗ੍ਰਾਹਕ ਉਨ੍ਹਾਂ ਦੇ ਘਰ ਆ ਕੇ ਸਾਰਾ ਸਮਾਨ ਖਰੀਦਦੇ ਹਨ। ਅਤੇ ਉਨ੍ਹਾਂ ਨੂੰ ਵਧੀਆ ਮੁਨਾਫਾ ਵੀ ਹੋ ਰਿਹਾ। ਉਨ੍ਹਾਂ ਕਿਹਾ ਕਿ ਉਹ ਕਿਸਾਨ ਵੀਰਾਂ ਅਤੇ ਉਨ੍ਹਾਂ ਦੀਆਂ ਸਵਾਣੀਆਂ ਨੂੰ ਵੀ ਅਪੀਲ ਕਰਦੀ ਹੈ ਕਿ ਆਪਣੇ ਖੇਤਾਂ ਵਿਚ ਜ਼ਹਿਰ ਮੁਕਤ ਖੇਤੀ ਕਰੀਏ ਤਾਂ ਜੋ ਜਿਥੇ ਸਾਨੂੰ ਖੁਦ ਲਈ ਜ਼ਹਿਰ ਮੁਕਤ ਅਨਾਜ ਮਿਲ ਸਕੇਗਾ, ਉਥੇ ਹੀ ਇਸ ਨੂੰ ਮਾਰਕੀਟ ਵੇਚ ਕੇ ਵੀ ਚੰਗਾ ਮੁਨਾਫਾ ਕਮਾਇਆ ਜਾ ਸਕੇਗਾ।
ਇਹ ਵੀ ਪੜ੍ਹੋ ਫਗਵਾੜਾ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 7 ਸਕੂਲੀ ਬੱਚਿਆਂ ਸਣੇ 45 ਲੋਕ ਆਏ ਪਾਜ਼ੇਟਿਵ