PRTC ਬੱਸ ਦੇ ਡਰਾਈਵਰ ਨੇ ਕਾਇਮ ਕੀਤੀ ਮਿਸਾਲ! ਬੱਚ ਗਈ 8 ਸਾਲਾ ਬੱਚੇ ਦੀ ਜਾਨ
Thursday, Oct 23, 2025 - 06:24 PM (IST)

ਬਠਿੰਡਾ (ਸੁਖਵਿੰਦਰ)- ਬੁੱਧਵਾਰ ਨੂੰ ਬਠਿੰਡਾ ਵਿਚ ਮਨੁੱਖਤਾ ਦੀ ਇਕ ਉਦਾਹਰਣ ਦੇਖਣ ਨੂੰ ਮਿਲੀ ਜਿਸਨੇ ਸਾਰਿਆਂ ਨੂੰ ਮੋਹਿਤ ਕਰ ਦਿੱਤਾ। ਪੀ. ਆਰ. ਟੀ. ਸੀ. ਦੀ ਇਕ ਬੱਸ ਬਠਿੰਡਾ-ਡੱਬਵਾਲੀ ਰੂਟ ’ਤੇ ਚੱਲਦੀ ਹੈ। ਬੁੱਧਵਾਰ ਨੂੰ ਡਰਾਈਵਰ ਤਰਸੇਮ ਸਿੰਘ ਅਤੇ ਕੰਡਕਟਰ ਰਣਜੀਤ ਸਿੰਘ ਡੱਬਵਾਲੀ ਤੋਂ ਬਠਿੰਡਾ ਆ ਰਹੇ ਸਨ। ਇਕ 8 ਸਾਲਾ ਬੱਚਾ, ਆਪਣੇ ਮਾਪਿਆਂ ਦੇ ਨਾਲ ਸਵਾਰ ਸੀ। ਸੰਗਤ ਕੈਚੀਆਂ ਨਜ਼ਦੀਕ ਬੱਚੇ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਕਾਰਨ ਤੁਰੰਤ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਪਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਵੇਖੋ LIST
ਪਤਾ ਲੱਗਣ ’ਤੇ ਡਰਾਈਵਰ ਅਤੇ ਕੰਡਕਟਰ ਨੇ ਬਿਨਾਂ ਦੇਰੀ ਕੀਤੇ ਬੱਸ ਨੂੰ ਨਹੀਂ ਰੋਕਿਆ ਅਤੇ ਸਿੱਧੇ ਏਮਜ਼ ਹਸਪਤਾਲ ਲੈ ਗਏ। ਬੱਚੇ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ। ਐਮਰਜੈਂਸੀ ਗੇਟ ’ਤੇ ਯਾਤਰੀਆਂ ਨਾਲ ਭਰੀ ਪੀ. ਆਰ. ਟੀ. ਸੀ. ਬੱਸ ਨੂੰ ਖੜ੍ਹਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਬਾਅਦ ’ਚ ਜਦੋਂ ਲੋਕਾਂ ਨੇ ਸਥਿਤੀ ਨੂੰ ਸਮਝਿਆ ਤਾਂ ਉਨ੍ਹਾਂ ਨੇ ਡਰਾਈਵਰ ਤਰਸੇਮ ਸਿੰਘ ਅਤੇ ਕੰਡਕਟਰ ਰਣਜੀਤ ਸਿੰਘ ਦੇ ਕੰਮ ਦੀ ਸ਼ਲਾਘਾ ਕੀਤੀ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦੀਆਂ Fake Videos ਬਾਰੇ 'ਆਪ' ਦੇ ਵੱਡੇ ਖ਼ੁਲਾਸੇ! ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਨ ਵਾਲੇ...
ਵਿਭਾਗ ਦੇ ਅਧਿਕਾਰੀਆਂ ਨੇ ਵੀ ਬੱਚੇ ਦੇ ਜਾਨ ਬਚਾਉਣ ਵਾਲੇ ਕਾਰਜ ਦੀ ਸ਼ਲਾਘਾ ਕੀਤੀ। ਇਹ ਖਬਰ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕਾਂ ਨੇ ਡਰਾਈਵਰ ਅਤੇ ਕੰਡਕਟਰ ਦੇ ਨੇਕ ਕੰਮ ਦੀ ਪ੍ਰਸ਼ੰਸਾ ਕੀਤੀ। ਡਰਾਈਵਰ ਤਰਸੇਮ ਸਿੰਘ ਅਤੇ ਕੰਡਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਉਸ ਸਮੇਂ ਸਹੀ ਲੱਗਿਆ। ਬੱਚੇ ਦੀ ਜਾਨ ਬਚਾਉਣਾ ਬਹੁਤ ਜ਼ਰੂਰੀ ਸੀ, ਇਸ ਲਈ ਉਹ ਬੱਚੇ ਨੂੰ ਸਿੱਧਾ ਏਮਜ਼ ਹਸਪਤਾਲ ਲੈ ਗਏ।