ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ ''ਸੁਨਹਿਰੀ ਤੋਹਫ਼ਾ''

Friday, Dec 22, 2023 - 10:27 AM (IST)

ਚੰਡੀਗੜ੍ਹ, ਕੈਨੇਡਾ (ਬਿਜਨੈੱਸ ਨਿਊਜ਼)- ਲਗਾਤਾਰ ਵੱਧ ਰਹੀਆਂ ਜੀ. ਆਈ. ਸੀ. ਦੀਆਂ ਫ਼ੀਸਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿਦਿਆਰਥੀਆਂ ਨੂੰ ਓਰੇਨ ਵਲੋਂ ਸੁਨਹਿਰੀ ਤੋਹਫਾ ਦਿੱਤਾ ਜਾ ਰਿਹਾ ਹੈ। ਓਰੇਨ ਵਲੋਂ ਬਰਨੇਬੀ, ਕੈਨੇਡਾ ਵਿਚ ਵੀ ਅੰਤਰਾਸ਼ਟਰੀ ਬਿਊਟੀ ਸਕੂਲ ਦੀ ਸ਼ੁਰੂਆਤ ਕੀਤੀ ਗਈ ਹੈ। ਉੱਤਰੀ ਭਾਰਤ ਦੇ ਵਧੇਰੇ ਨੌਜਵਾਨਾਂ ਦਾ ਸੁਫ਼ਨਾ ਕੈਨੇਡਾ ਵਿਚ ਪੜ੍ਹਨ ਦਾ ਹੁੰਦਾ ਹੈ। ਇਸ ਵਧਦੀ ਮੰਗ ਨੂੰ ਦੇਖਦੇ ਹੋਏ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਬਿਊਟੀ ਕੰਪਨੀ ਓਰੇਨ ਨੇ ਕੈਨੇਡਾ, ਵਿਕਟੋਰੀਆ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਮਸ਼ਹੂਰ ਸ਼ਹਿਰ ਬਰਨੇਬੀ ’ਚ ਵਿਸ਼ਵ ਪੱਧਰੀ ਬਿਊਟੀ ਸਕੂਲ ਸ਼ੁਰੂ ਕੀਤਾ ਹੈ। 

ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ ’ਚ ਗਿਰਾਵਟ ਕਾਰਨ 288 ਅਰਬਪਤੀਆਂ ਨੂੰ ਪਿਆ ਘਾਟਾ, ਅਡਾਨੀ-ਮਸਕ ਹੋਏ ਸਭ ਤੋਂ ਵੱਧ ਕੰਗਾਲ

ਦੱਸ ਦੇਈਏ ਕਿ ਓਰੇਨ ਦੇ ਇਸ ਸਕੂਲ ਵਿਚ ਭਾਰਤ ਤੋਂ ਕੈਨੇਡਾ ਵਿਚ ਜਾ ਕੇ ਕਰੀਅਰ ਬਣਾਉਣ ਵਾਲੇ ਵਿਦਿਆਰਥੀਆਂ ਦਾ ਰਾਹ ਪੱਧਰਾ ਹੋ ਗਿਆ ਹੈ। ਓਰੇਨ ਦੇ ਸੀ. ਈ. ਓ. ਦਿਨੇਸ਼ ਸੂਦ ਨੇ ਦੱਸਿਆ ਕਿ ਓਰੇਨ ਇਹੋ ਜਿਹਾ ਮੰਚ ਹੈ ਜਿਥੇ ਤੁਸੀਂ ਆਪਣੇ ਕਰੀਅਰ ਦੀ ਵਧੀਆ ਸ਼ੁਰੂਆਤ ਕਰ ਸਕਦੇ ਹੋ ਅਤੇ ਜੇ ਤੁਸੀ ਆਰਥਿਕ ਤੌਰ ’ਤੇ ਆਤਮ-ਨਿਰਭਰ ਹੋ ਤਾਂ ਤੁਸੀਂ ਬਹੁਤ ਅੱਗੇ ਵਧ ਸਕਦੇ ਹੋ। ਓਰੇਨ ਵਿਚ ਸਾਡਾ ਟੀਚਾ 2025 ਤੱਕ 2 ਲੱਖ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣ ਦਾ ਹੈ। 

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ

ਓਰੇਨ ਦੇ ਸੀ. ਈ. ਓ. ਦਿਨੇਸ਼ ਸੂਦ ਨੇ ਦੱਸਿਆ ਕਿ ਅਸੀਂ ਔਰਤਾਂ ਅਤੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਦੇ ਇਕੋ-ਇਕ ਟੀਚੇ ਨਾਲ ਹੇਅਰ, ਬਿਊਟੀ ਅਤੇ ਮੇਕਅਪ ਵਿਚ ਐਡਵਾਂਸ ਕੋਰਸਾਂ ਦੀ ਸ਼ੁਰੂਆਤ ਕਰ ਰਹੇ ਹਾਂ। ਓਰੇਨ ਭਾਰਤ ਵਿਚ ਬਿਊਟੀ ਖੇਤਰ ਵਿਚ ਇਕ ਮਸ਼ਹੂਰ ਕੰਪਨੀ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਨੌਜਵਾਨ ਬਿਊਟੀ ਕੰਪਨੀ ਓਰੇਨ ਤੋਂ ਕੋਰਸ ਕਰ ਕੇ ਨੌਕਰੀਆਂ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਹਾਸਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਾਈਜ਼ ਵਾਟਰ ਹਾਊਸਕੂਪਰ ਵਲੋਂ ਵਰਲਡ ਗ੍ਰੇਟੈਸਟ ਬ੍ਰਾਂਡ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News