ਪਿੰਨੀਆਂ ''ਚ ਲੁਕੋ ਕੇ ਕੈਨੇਡਾ ਭੇਜੀ ਜਾ ਰਹੀ ਸੀ ਅਫ਼ੀਮ, ਇੰਝ ਹੋਇਆ ਖ਼ੁਲਾਸਾ

11/30/2023 4:28:01 PM

ਲੁਧਿਆਣਾ (ਵੈੱਬ ਡੈਸਕ, ਗੌਤਮ) : ਕੋਰੀਅਰ ਜ਼ਰੀਏ ਕੈਨੇਡਾ ਅਫ਼ੀਮ ਭੇਜਣ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਸ ਮਾਮਲੇ 'ਚ ਪਾਰਸਲ ਤੋਂ 208 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਕਾਰਵਾਈ ਕਰਦੇ ਹੋਏ ਪੁਲਸ ਨੇ ਕੋਰੀਅਰ ਕੰਪਨੀ ਦੇ ਸਲੁਦੀਨ ਦੇ ਬਿਆਨ 'ਤੇ ਪਿੰਡ ਗਿੱਲ ਦੇ ਰਹਿਣ ਵਾਲੇ ਜਸਵੀਰ ਸਿੰਘ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਵੇਰ ਤੋਂ ਹੀ ਪੈ ਰਿਹਾ ਭਾਰੀ ਮੀਂਹ, ਇਨ੍ਹਾਂ 11 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ

ਸ਼ਿਕਾਇਤ ਕਰਨ ਵਾਲੇ ਨੇ ਪੁਲਸ ਨੂੰ ਦੱਸਿਆ ਕਿ ਉਕਤ ਦੋਸ਼ੀ ਨੇ ਬਰੈਂਪਟਨ, ਕੈਨੇਡਾ ਦਾ ਪਾਰਸਲ ਬੁੱਕ ਕਰਵਾਇਆ ਸੀ। ਇਸ 'ਚ 2 ਟੀ-ਸ਼ਰਟਾਂ, 2 ਜੈਕਟਾਂ ਅਤੇ ਇਕ ਡੱਬਾ ਪਿੰਨੀਆਂ ਦਾ ਸੀ। ਜਦੋਂ ਭੇਜਣ ਤੋਂ ਪਹਿਲਾਂ ਸਮਾਨ ਨੂੰ ਐਕਸ-ਰੇ ਮਸ਼ੀਨ 'ਚ ਚੈੱਕ ਕੀਤਾ ਗਿਆ ਤਾਂ ਕੁੱਝ ਸ਼ੱਕੀ ਲੱਗਿਆ। ਜਦੋਂ ਖੋਲ੍ਹ ਕੇ ਪਿੰਨੀਆਂ ਦੀ ਜਾਂਚ ਕੀਤੀ ਗਈ ਤਾਂ ਉਸ 'ਚੋਂ ਅਫ਼ੀਮ ਬਰਾਮਦ ਕੀਤੀ ਗਈ। ਇਸ 'ਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਰੇਲ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਧੁੰਦ ਤੇ ਕੋਹਰੇ ਕਾਰਨ ਰੱਦ ਹੋਈਆਂ ਇਹ Trains

ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਉਕਤ ਪਾਰਸ ਕਿਸੇ ਹੋਰ ਦਫ਼ਤਰ 'ਚ ਬੁੱਕ ਹੋਣ ਤੋਂ ਬਾਅਦ ਮੁੱਖ ਦਫ਼ਤਰ 'ਚ ਆਇਆ ਸੀ। ਇੱਥੇ ਸਮਾਨ ਦੀ ਜਾਂਚ ਐਕਸ-ਰੇ ਮਸ਼ੀਨ ਨਾਲ ਹੁੰਦੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਜਿੱਥੇ ਬੁਕਿੰਗ ਕਰਵਾਈ ਗਈ ਸੀ, ਉੱਥੋਂ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਦੋਸ਼ੀ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News