ਪੰਜਾਬ ''ਚ ਅਫ਼ੀਮ ਸਪਲਾਈ ਕਰਨ ਵਾਲਾ ਨੌਜਵਾਨ ਪ੍ਰੇਮਿਕਾ ਸਣੇ ਗ੍ਰਿਫ਼ਤਾਰ, 2 ਸਾਲਾਂ ਤੋਂ ਕਰ ਰਹੇ ਸੀ ਇਹ ਧੰਦਾ
Saturday, Feb 26, 2022 - 03:57 PM (IST)
ਖੰਨਾ (ਵਿਪਨ) : ਝਾਰਖੰਡ ਦਾ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਨਾਲ ਲੈ ਕੇ ਪੰਜਾਬ 'ਚ ਅਫ਼ੀਮ ਸਪਲਾਈ ਕਰਨ ਦਾ ਧੰਦਾ ਕਰਦਾ ਫੜ੍ਹਿਆ ਗਿਆ। ਖੰਨਾ ਪੁਲਸ ਨੇ ਝਾਰਖੰਡ ਤੋਂ ਅਫ਼ੀਮ ਪੰਜਾਬ ਅੰਦਰ ਸਪਲਾਈ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ 4 ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ। ਪ੍ਰੇਮੀ-ਪ੍ਰੇਮਿਕਾ ਤੋਂ ਇਲਾਵਾ ਇਨ੍ਹਾਂ ਦਾ ਇੱਕ ਹੋਰ ਸਾਥੀ ਵੀ ਫੜ੍ਹਿਆ ਗਿਆ।
ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ : ਭਾਰਤੀ ਅੰਬੈਸੀ 'ਚ ਬੈਠੇ ਵਿਦਿਆਰਥੀਆਂ ਨੂੰ ਮਿਲ ਰਹੀ ਇਕ ਵਕਤ ਦੀ ਰੋਟੀ (ਤਸਵੀਰਾਂ)
ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਦਰ ਥਾਣਾ ਮੁਖੀ ਜਗਜੀਤ ਸਿੰਘ ਦੀ ਅਗਵਾਈ ਹੇਠ ਜੀ. ਟੀ. ਰੋਡ 'ਤੇ ਮੰਡਿਆਲਾ ਕਲਾਂ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਸਵਿੱਫਟ ਕਾਰ ਸਵਾਰ ਤਿੰਨ ਲੋਕਾਂ ਨੂੰ ਰੋਕਿਆ ਗਿਆ। ਕਾਰ ਨੂੰ ਸ਼ਿਵ ਕੁਮਾਰ ਗੁਪਤਾ ਵਾਸੀ ਬਿਹਾਰ ਚਲਾ ਰਿਹਾ ਸੀ। ਸੋਨੂੰ ਸ਼ਾਹ ਵਾਸੀ ਝਾਰਖੰਡ ਇੱਕ ਕੁੜੀ ਰਿੰਕੀ ਕੁਮਾਰੀ ਤਿਰਕੀ ਵਾਸੀ ਝਾਰਖੰਡ ਨਾਲ ਬੈਠਾ ਸੀ। ਰਿੰਕੀ ਕੁਮਾਰੀ ਆਪਣੇ ਪ੍ਰੇਮੀ ਨਾਲ ਰਲ ਕੇ ਅਫ਼ੀਮ ਤਸਕਰੀ ਕਰਦੀ ਸੀ।
ਇਹ ਵੀ ਪੜ੍ਹੋ : ਭਾਰਤ ਵੱਲੋਂ ਰੂਸ ਖ਼ਿਲਾਫ਼ ਵੋਟ ਨਾ ਪਾਉਣ 'ਤੇ 'ਮਨੀਸ਼ ਤਿਵਾੜੀ' ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਤਲਾਸ਼ੀ ਲੈਣ 'ਤੇ ਕਾਰ ਦੀ ਪਿਛਲੀ ਸੀਟ ਉੱਪਰ ਰੱਖੇ ਲਿਫ਼ਾਫੇ 'ਚੋਂ 4 ਕਿੱਲੋ ਅਫ਼ੀਮ ਬਰਾਮਦ ਹੋਈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਤਸਕਰ ਕਰੀਬ 2 ਸਾਲਾਂ ਤੋਂ ਅਫ਼ੀਮ ਸਪਲਾਈ ਕਰਦੇ ਸੀ। ਉਹ ਝਾਰਖੰਡ ਤੋਂ ਅਫ਼ੀਮ ਲਿਆ ਕੇ ਪੰਜਾਬ ਵੇਚਦੇ ਸੀ। ਇਹ ਖ਼ੇਪ ਪੰਜਾਬ ਦੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਪਲਾਈ ਕੀਤੀ ਜਾਣੀ ਸੀ। ਤਸਕਰਾਂ ਦਾ 2 ਦਿਨਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ