1 ਕਿੱਲੋ ਅਫੀਮ ਸਮੇਤ ਔਰਤ ਗ੍ਰਿਫਤਾਰ

08/14/2019 12:36:07 AM

ਹੁਸ਼ਿਆਰਪੁਰ, (ਅਮਰਿੰਦਰ): ਮਾਡਲ ਟਾਊਨ ਦੇ ਇਕ ਸਕੂਲ ਦੇ ਟੀ ਪੁਆਇੰਟ 'ਤੇ ਥਾਣਾ ਮਾਡਲ ਟਾਊਨ ਪੁਲਸ ਨੇ ਨਾਕਾਬੰਦੀ ਦੇ ਦੌਰਾਨ ਜਦੋਂ ਇਕ ਵਰਨਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਪੁਲਸ ਨੂੰ ਚਕਮਾ ਦੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਜਦੋਂ ਕਾਰ ਵਿਚ ਸਵਾਰ ਔਰਤ ਦੀ ਹਾਜ਼ਰੀ ਵਿਚ ਕਾਰ ਦੀ ਤਲਾਸ਼ੀ ਲਈ ਤਾਂ ਕਾਰ 'ਚੋਂ 1 ਕਿੱਲੋ ਅਫੀਮ ਬਰਾਮਦ ਹੋਈ। ਪੁਲਸ ਨੇ ਦੋਸ਼ੀ ਔਰਤ ਜੋਤੀ ਨਿਵਾਸੀ ਦਸ਼ਮੇਸ਼ ਨਗਰ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਮਾਡਲ ਟਾਊਨ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਮੌਕੇ ਤੋਂ ਫਰਾਰ ਹੋਣ ਵਾਲਾ ਦੋਸ਼ੀ ਕਾਬੂ ਕੀਤੀ ਔਰਤ ਜੋਤੀ ਦਾ ਪਤੀ ਜੋਸ਼ਿਲ ਕੁਮਾਰ ਉਰਫ ਪ੍ਰੋਫੈਸਰ ਹੈ ।

ਪੁਲਸ ਨੂੰ ਮਿਲੀ ਸੀ ਗੁਪਤ ਸੂਚਨਾ 
ਐੱਸ.ਐੱਚ.ਓ. ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੋਸ਼ਿਲ ਕੁਮਾਰ ਆਪਣੀ ਕਾਰ 'ਚਂ ਕਿਸੇ ਨੂੰ ਅਫੀਮ ਦੀ ਸਪਲਾਈ ਕਰਨ ਲਈ ਨਿਕਲਿਆ ਹੈ। ਪੁਲਸ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਦੋਸ਼ੀ ਪਿੱਛਲੇ ਕਾਫ਼ੀ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਨਾਲਂ ਜੁੜਿਆ ਹੋਇਆ ਹੈ। ਫਰਾਰ ਚੱਲ ਰਹੇ ਦੋਸ਼ੀ ਜੋਸ਼ਿਲ ਕੁਮਾਰ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਉਕਤ ਅਫੀਮ ਨੂੰ ਗੁਆਂਢੀ ਰਾਜਾਂ 'ਚੋਂ ਲਿਆ ਕੇ ਮਹਿੰਗੇ ਮੁੱਲ 'ਤੇ ਵੇਚਣ ਵਾਲੇ ਗਿਰੋਹ ਲਈ ਕੰਮ ਕਰਦਾ ਹੈ।

ਗ੍ਰਿਫਤਾਰ ਔਰਤ ਪਹੁੰਚੀ ਜੇਲ  
ਐੱਸ.ਐੱਚ.ਓ. ਇੰਸਪੈਕਟਰ ਭਰਤ ਮਸੀਹ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਨਸ਼ੇ ਵਾਲੇ ਪਦਾਰਥ ਦੇ ਨੈਟਵਰਕ ਨੂੰ ਬਰੇਕ ਕਰਨ ਦੀ ਦਿਸ਼ਾ ਵਿਚ ਪੁਲਸ ਵੱਡੇ ਪੈਮਾਨੇ 'ਤੇ ਕੰਮ ਕਰ ਰਹੀ ਹੈ। ਗ੍ਰਿਫਤਾਰ ਦੋਸ਼ੀ ਜੋਤੀ ਨੂੰ ਸੀ. ਜੇ. ਐੱਮ. ਅਮਿਤ ਮਲਹੱਣ ਦੀ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਦੋਸ਼ੀ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਅਦਾਲਤ ਨੇ ਸੈਂਟਰਲ ਜੇਲ ਭੇਜ ਦਿੱਤਾ। ਪੁਲਸ ਛੇਤੀ ਹੀ ਫਰਾਰ ਚੱਲ ਰਹੇ ਦੋਸ਼ੀ ਜੋਸ਼ਿਲ ਕੁਮਾਰ ਨੂੰ ਵੀ ਗ੍ਰਿਫਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕਰ ਸਾਰੇ ਦੋਸ਼ੀਆਂ ਨੂੰ ਪੁਲਸ ਛੇਤੀ ਹੀ ਸਲਾਖਾਂ ਦੇ ਪਿੱਛੇ ਪਹੁੰਚਾਏਗੀ ।


Related News