ਬਰਸਾਤੀ ਪਾਣੀ ਦੇ ਨਿਕਾਸ ਨੇ ਖ਼ਜ਼ਾਨਾ ਮੰਤਰੀ ਦੇ ਦਾਅਵਿਆਂ ਦੀ ਖੋਲ੍ਹੀ ਪੋਲ, ਦੇਣ ਅਸਤੀਫਾ: ਸਰੂਪ ਸਿੰਗਲਾ

Thursday, Jul 22, 2021 - 09:39 PM (IST)

ਬਠਿੰਡਾ(ਵਿਜੇ ਵਰਮਾ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅੱਜ ਸਵੇਰੇ ਤੜਕੇ ਹੀ ਬਰਸਾਤ ਦੇ ਪਾਣੀ ਨਾਲ ਜਲਥਲ ਹੋਈਆਂ ਗਲੀਆਂ ਦੇ ਗੰਦੇ ਪਾਣੀ ਵਿਚ ਵੜ ਕੇ ਲੋਕਾਂ ਦੀ ਸਾਰ ਲਈ ਤੇ ਉਨ੍ਹਾਂ ਦੀ ਮੱਦਦ ਕੀਤੀ । ਪਰਸਰਾਮ ਨਗਰ ਦੀਆਂ ਗਲੀਆਂ ਦੇ ਹਾਲਾਤ ਸਾਹਮਣੇ ਆਏ ਜਿੱਥੇ ਉੱਚੀਆਂ ਬਣੀਆਂ ਸੜਕਾਂ ਕਰਕੇ ਘਰਾਂ ਵਿੱਚ ਵੀ ਪਾਣੀ ਵੜ ਗਿਆ, ਇੱਥੋਂ ਤੱਕ ਕੇ ਖ਼ਜ਼ਾਨਾ ਮੰਤਰੀ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਖ਼ਜ਼ਾਨਾ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਇਹ ਵੀ ਮੰਗ ਕੀਤੀ ਕਿ ਬਰਸਾਤੀ ਪਾਣੀ ਦੇ ਨਿਕਾਸ ਲਈ ਖਜ਼ਾਨਾ ਮੰਤਰੀ ਦੇ ਕਰੋੜਾਂ ਰੁਪਏ ਖਰਚਣ ਦੇ ਦਾਅਵਿਆਂ ਦੀ ਵਿਜੀਲੈਂਸ ਜਾਂਚ ਹੋਵੇ, ਕਿਉਂਕਿ ਇਹ ਘਪਲਾ ਟਾਈਲਾਂ ਵਾਲੇ ਘਪਲੇ ਨਾਲੋਂ ਵੀ ਵੱਡਾ ਘਪਲਾ ਹੈ।

PunjabKesari

ਇਹ ਵੀ ਪੜ੍ਹੋ- ਪ੍ਰਬੰਧਕਾਂ ਨੇ ਦਿਖਾਈ ਤੰਗ ਦਿਲੀ, ਸਿੱਧੂ ਨੂੰ ਇਸ ਵਾਰ ਵੀ ਨਹੀਂ ਹੋਈ ਸਿਰੋਪਾਓ ਦੀ ਬਖਸ਼ਿਸ਼ : ਬਰਾੜ
ਸਿੰਗਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਖ਼ਜ਼ਾਨਾ ਮੰਤਰੀ ਜਵਾਬ ਦੇਣ ਕਿ ਅੱਜ ਬਰਸਾਤੀ ਪਾਣੀ ਦੇ ਨਿਕਾਸ ਨਾ ਹੋਣ ਕਰਕੇ ਜੋ ਸ਼ਹਿਰੀਆਂ ਦਾ ਨੁਕਸਾਨ ਹੋਇਆ ਹੈ ਉਸ ਲਈ ਕੌਣ ਜ਼ਿੰਮੇਵਾਰ ਹੈ? ਨਿੱਕੇ ਨਿੱਕੇ ਬੱਚੇ ਘਰਾਂ ਵਿੱਚੋਂ ਪਾਣੀ ਕੱਢ ਰਹੇ ਹਨ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ । ਸਿੰਗਲਾ ਨੇ ਪਰਸਰਾਮ ਨਗਰ ਵਿਖੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਪਾਵਰ ਹਾਊਸ ਰੋਡ ਤੇ ਡਿਪਟੀ ਮੇਅਰ ਹਰਮੰਦਿਰ ਸਿੰਘ ਅਤੇ ਰਾਜੂ ਸਰਾਂ ਕੌਂਸਲਰ ਵੱਲੋਂ ਵੀਡੀਓ ਬਣਾ ਕੇ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਵੱਡੇ ਪ੍ਰਬੰਧਾਂ ਦੇ ਦਾਅਵਿਆਂ 'ਤੇ ਸਵਾਲ ਕਰਦੇ ਹੋਏ, ਉਨ੍ਹਾਂ ਕੌਂਸਲਰਾਂ ਨੂੰ ਅੱਜ ਸੜਕਾਂ 'ਤੇ ਆਉਣ ਦੀ ਸਲਾਹ ਦਿੱਤੀ ਅਤੇ ਲੋਕਾਂ ਦੇ ਹਾਲਾਤ ਤੇ ਖਜ਼ਾਨਾ ਮੰਤਰੀ ਦੇ ਕੰਮਾਂ ਪ੍ਰਤੀ ਜ਼ੁਬਾਨ ਖੋਲ੍ਹਣ ਦੀ ਵੀ ਸਲਾਹ ਦਿੱਤੀ। 

PunjabKesari

ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਵੱਲੋਂ ਕਾਂਗਰਸੀ ਵਰਕਰਾਂ ਨੂੰ ਸ਼ੁੱਕਰਵਾਰ ਪੰਜਾਬ ਭਵਨ 'ਚ ਚਾਹ ਦਾ ਸੱਦਾ
ਸਿੰਗਲਾ ਨੇ ਦੋਸ਼ ਲਾਇਆ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸ਼ਹਿਰ ਦੇ ਵਿਕਾਸ ਦੇ ਨਾਂ 'ਤੇ ਕਰੋੜਾਂ ਰੁਪਏ ਦੇ ਘਪਲੇ ਕੀਤੇ ਹਨ ਜਿਨ੍ਹਾਂ ਦੀ ਉੱਚ ਪੱਧਰੀ ਜਾਂਚ ਵਿਚ ਵੱਡੇ ਖੁਲਾਸੇ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਵਾਸੀਆਂ ਦੇ ਹਾਲਾਤ ਤਰਸ ਯੋਗ ਬਣੇ ਹੋਏ ਹਨ ਜਿਸ ਲਈ ਖਜ਼ਾਨਾ ਮੰਤਰੀ ਅਤੇ ਉਸ ਦੀ ਟੀਮ ਜ਼ਿੰਮੇਵਾਰ ਹੈ । ਸਿੰਗਲਾ ਨੇ ਵੀਰ ਕਲੋਨੀ ਦੇ ਹਾਲਾਤ ਜਨਤਕ ਕਰਦੇ ਹੋਏ ਨਗਰ ਨਿਗਮ ਬਠਿੰਡਾ ਦੀ ਮੇਅਰ ਸ਼੍ਰੀਮਤੀ ਰਮਨ ਗੋਇਲ ਤੋਂ ਵੀ ਸ਼ਹਿਰ ਵਾਸੀਆਂ ਦੇ ਹਾਲਾਤ ਪ੍ਰਤੀ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਉਹ ਸ਼ਹਿਰ ਵਾਸੀਆਂ ਦੀ ਮਦਦ ਨਹੀਂ ਕਰ ਸਕਦੇ ਤਾਂ ਅਸਤੀਫ਼ਾ ਦੇ ਕੇ ਪਾਸੇ ਹੋ ਜਾਣ।


Bharat Thapa

Content Editor

Related News