ਇਕੋ ਰਾਤ 4 ਮੋਟਰਾਂ ਦੀ ਤਾਰ ਚੋਰੀ

Tuesday, Aug 15, 2017 - 01:05 AM (IST)

ਇਕੋ ਰਾਤ 4 ਮੋਟਰਾਂ ਦੀ ਤਾਰ ਚੋਰੀ

ਭੱਦੀ, (ਚੌਹਾਨ)- ਪਿੰਡ ਮੌਜੋਂਵਾਲ ਮਜਾਰਾ ਵਿਖੇ ਇਕੋ ਰਾਤ ਚੋਰਾਂ ਵੱਲੋਂ 4 ਪ੍ਰਾਈਵੇਟ ਮੋਟਰਾਂ ਦੀ ਤਾਰ ਚੋਰੀ ਕੀਤੀ ਗਈ। ਮੋਟਰਾਂ ਦੇ ਮਾਲਕਾਂ ਅਵਤਾਰ ਸਿੰਘ ਬੈਂਸ ਪੁੱਤਰ ਬਨਾਰਸੀ ਸਿੰਘ, ਸਤਪਾਲ ਸਿੰਘ ਪੁੱਤਰ ਚੂਹੜ ਸਿੰਘ, ਦਰਸ਼ਨ ਸਿੰਘ ਪੁੱਤਰ ਕਸ਼ਮੀਰ ਸਿੰਘ, ਜੁਝਾਰ ਸਿੰਘ ਪੁੱਤਰ ਭਗਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਇਲਾਕੇ 'ਚ ਮੀਂਹ ਪੈਣ ਕਾਰਨ ਮੋਟਰਾਂ 'ਤੇ ਆਉਣਾ-ਜਾਣਾ ਘੱਟ ਸੀ, ਜਿਸ ਦਾ ਫਾਇਦਾ ਉਠਾਉਂਦਿਆਂ ਬੀਤੀ ਰਾਤ ਚੋਰਾਂ ਵਲੋਂ ਜਿੰਦਰਾ ਭੰਨ ਕੇ 4 ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਗਲਤ ਅਨਸਰਾਂ ਨੂੰ ਕਾਬੂ ਕਰ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। 


Related News