ਸੰਗਤਾਂ ਲਈ ਖ਼ੁਸ਼ਖ਼ਬਰੀ: ਪਾਕਿ ਦੇ ਮੰਦਿਰਾਂ ਤੇ ਗੁਰਦੁਆਰਿਆਂ ਦੇ ਕੀਤੇ ਜਾ ਸਕਣਗੇ ਆਨਲਾਈਨ ਵਰਚੂਅਲ ਦਰਸ਼ਨ
Saturday, Oct 21, 2023 - 06:56 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਵਕਫ਼ ਬੋਰਡ ਨੇ ਵਿਸ਼ਵ ਭਰ ’ਚ ਵੱਸੇ ਹਿੰਦੂ-ਸਿੱਖ ਸ਼ਰਧਾਂਲੂਆਂ ਦੀ ਸਹੂਲਤ ਦੇ ਲਈ ਗੁਰਦੁਆਰਿਆਂ ਅਤੇ ਮੰਦਿਰਾਂ ਦੇ ਵਰਚੂਅਲ ਟੂਰ ਦੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਿਸ ਨਾਲ ਵਿਸ਼ਵ ਭਰ ਵਿਚ ਵੱਸੇ ਹਿੰਦੂ ਅਤੇ ਸਿੱਖ ਘਰ ਬੈਠੇ ਹੀ ਆਨ ਲਾਈਨ ਪਾਕਿਸਤਾਨ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸੱਕਣਗੇ। ਸਰਕਾਰ ਨੇ ਇਸ ਸਹੂਲਤ ਦੇ ਨਾਲ ਨਾਲ ਘੱਟ ਗਿਣਤੀ ਲੋਕਾਂ ਦੇ ਲਈ ਸਕਾਲਰਸ਼ਿਪ ਵਿਚ ਵੀ ਬਦਲਾਅ ਕੀਤਾ ਹੈ।
ਸੂਤਰਾਂ ਅਨੁਸਾਰ ਪਾਕਿਸਤਾਨ ਵਕਫ਼ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਰਡ ਨੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਕਟਾਸ ਰਾਜ ਮੰਦਿਰ ਚੱਕਵਾਲ, ਗੁਰਦੁਆਰਾ ਜਨਮ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਅਤੇ ਸਾਧੂ ਬੇਲਾ ਮੰਦਿਰ ਪੰਜ ਮੰਦਿਰਾਂ ਤੇ ਗੁਰਦੁਆਰਿਆਂ ਦੇ ਡਿਜੀਟਲਕਰਨ ਕਰਨ ਦਾ ਫ਼ੈਸਲਾ ਲਿਆ ਹੈ। ਉਨਾਂ ਨੇ ਦੱਸਿਆ ਕਿ ਪਾਕਿਸਤਾਨ ਵਕਫ਼ ਬੋਰਡ ਦੀ 353 ਵੀਂ ਬੈਠਕ ਵਿਚ ਇਸ ਸਬੰਧੀ ਫ਼ੈਸਲਾ ਲਿਆ ਹੈ। ਇਸ ਬੈਠਕ ਵਿਚ ਪਾਕਿਸਤਾਨ ਦੇ ਪ੍ਰਮੁੱਖ ਹਿੰਦੂ ਅਤੇ ਸਿੱਖ ਨੇਤਾਵਾਂ ਨੇ ਵੀ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ: ਮਾਂ-ਪਿਓ ਤੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲਾ 3 ਦਿਨ ਦੇ ਰਿਮਾਂਡ 'ਤੇ, ਪੁੱਛਗਿੱਛ 'ਚ ਖੋਲ੍ਹੇ ਵੱਡੇ ਰਾਜ਼
ਉਨ੍ਹਾਂ ਨੇ ਦੱਸਿਆ ਕਿ ਵਕਫ਼ ਬੋਰਡ ਦੇ ਪ੍ਰਧਾਨ ਸੈਯਦ ਸਤਾਜਰ ਰਹਿਮਾਨ ਦੀ ਅਗਵਾਈ ਵਿਚ ਆਯੋਜਿਤ ਇਸ ਮੀਟਿੰਗ ਵਿਚ ਘੱਟ ਗਿਣਤੀ ਫਿਰਕੇ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਸਕਾਲਰਸ਼ਿਪ ਵਿਚ ਵੀ ਬਦਲਾਅ ਕੀਤਾ ਗਿਆ ਹੈ। ਪਹਿਲਾ ਹਿੰਦੂ ਅਤੇ ਸਿੱਖ ਫਿਰਕੇ ਦੇ 110 ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਦੀ ਹੈ, ਜਦਕਿ ਹੁਣ ਇਹ ਗਿਣਤੀ 1000 ਕਰ ਦਿੱਤੀ ਗਈ ਹੈ, ਜਿੰਨਾਂ ਨੂੰ ਹੁਣ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਮਿਲੇਗਾ।
ਇਹ ਵੀ ਪੜ੍ਹੋ: PAP ਜਲੰਧਰ ਪਹੁੰਚ DGP ਗੌਰਵ ਯਾਦਵ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਕਹੀਆਂ ਅਹਿਮ ਗੱਲਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ