PGI ’ਚ ਲਿਵਰ ਦੇ ਫਾਲੋਅਪ ਮਰੀਜ਼ਾਂ ਲਈ ਵੀ ਆਨਲਾਈਨ ਰਜਿਸਟ੍ਰੇਸ਼ਨ

Saturday, Jan 11, 2025 - 02:35 PM (IST)

PGI ’ਚ ਲਿਵਰ ਦੇ ਫਾਲੋਅਪ ਮਰੀਜ਼ਾਂ ਲਈ ਵੀ ਆਨਲਾਈਨ ਰਜਿਸਟ੍ਰੇਸ਼ਨ

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਹੈਪੇਟੋਲੋਜੀ ਵਿਭਾਗ ਨੇ ਲਿਵਰ ਕਲੀਨਿਕ ’ਚ ਫਾਲੋਅਪ ਮਰੀਜ਼ਾਂ ਲਈ ਡਾਕਟਰਾਂ ਨੂੰ ਮਿਲਣਾ ਆਸਾਨ ਬਣਾ ਦਿੱਤਾ ਹੈ। ਇਸ ਤਹਿਤ ਆਨਲਾਈਨ ਅਪੁਆਇੰਟਮੈਂਟ ਸੇਵਾ ਸ਼ੁਰੂ ਕੀਤੀ ਹੈ, ਜਿਸ ਦਾ ਮਕਸਦ ਵੇਟਿੰਗ ਲਿਸਟ ਨੂੰ ਘਟਾਉਣਾ ਹੈ। ਸ਼ੁੱਕਰਵਾਰ ਨੂੰ ਸਹੂਲਤ ਦੇ ਉਦਘਾਟਨ ਸਮੇਂ 500 ਤੋਂ ਵੱਧ ਮਰੀਜ਼ ਮੌਜੂਦ ਸਨ। ਹੈੱਡ ਪ੍ਰੋਫੈਸਰ ਅਜੇ ਦੁਸੇਜਾ ਦਾ ਕਹਿਣਾ ਹੈ ਕਿ ਇਹ ਮਰੀਜ਼ਾਂ ਲਈ ਵੱਡਾ ਬਦਲਾਅ ਹੈ।

ਲਿਵਰ ਦੀਆਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਤਾਂ ਦਾ ਇਲਾਜ ਅਹਿਮ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ ਫਾਲੋਅਪ ਲਈ ਆਉਣਾ ਪੈਂਦਾ ਹੈ। ਇਸ ਲਈ ਆਨਲਾਈਨ ਅਪੁਆਇੰਟਮੈਂਟ ਰਾਹੀਂ ਡਾਕਟਰ ਨੂੰ ਮਿਲਣਾ ਆਸਾਨ ਬਣਾਇਆ ਗਿਆ ਹੈ। ਕਲੀਨਿਕ ’ਚ ਦੋ ਕਮਰਿਆਂ ਨੂੰ ਮੁੜ ਤੋਂ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਇਕ ਆਨਲਾਈਨ ਅਪੁਆਇੰਟਮੈਂਟ ਲਈ ਹੈ ਅਤੇ ਦੂਜਾ ਪੁਰਾਣੇ (ਫਾਲੋਅਪ) ਮਰੀਜ਼ਾਂ ਲਈ ਹੈ। ਹਰੇਕ ਲਿਵਰ ਕਲੀਨਿਕ ’ਚ 30 ਪੀੜਤਾਂ ਲਈ ਸਹੂਲਤ ਹੋਵੇਗੀ।


author

Babita

Content Editor

Related News