ਕੁੜੀਆਂ ਨਾਲ ਆਨਲਾਈਨ ਪਿਆਰ ਪਾਉਣ ਵਾਲੇ ਜ਼ਰਾ ਬਚ ਕੇ! ਜਿਸਮਾਨੀ ਸਬੰਧਾਂ ਦਾ ਸੱਦਾ ਦੇ ਕਰਦੀਆਂ ਨੇ ਇਹ ਕੰਮ

04/07/2021 11:38:47 AM

ਫਿਲੌਰ (ਭਾਖੜੀ) : ਆਪਣੇ ਸੋਸ਼ਲ ਅਕਾਊਂਟ ’ਤੇ ਅਣਜਾਣ ਕੁੜੀਆਂ ਨਾਲ ਦੋਸਤੀ ਕਰ ਕੇ ਨਜ਼ਦੀਕੀਆਂ ਵਧਾਉਣ ਦੇ ਸ਼ੌਕੀਨ ਲੋਕ ਸਾਵਧਾਨ ਹੋ ਜਾਣ। ਸੋਸ਼ਲ ਨੈੱਟਵਰਕ ’ਤੇ ਜਨਾਨੀਆਂ ਦਾ ਇਕ ਅਜਿਹਾ ਗਿਰੋਹ ਸਰਗਰਮ ਹੈ, ਜੋ ਪਹਿਲਾਂ ਦੋਸਤੀ ਕਰਦੀਆਂ ਹਨ, ਫਿਰ ਵੀਡੀਓ ਕਾਨਫਰੰਸਿੰਗ ਜ਼ਰੀਏ ਜਿਸਮਾਨੀ ਸਬੰਧ ਬਣਾਉਣ ਲਈ ਸੱਦਾ ਦਿੰਦੀਆਂ ਹਨ। ਉਸ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਬਲੈਕਮੇਲ ਕਰਨ ਦੀ ਖੇਡ। ਗਿਰੋਹ ਦੇ ਨਿਸ਼ਾਨੇ ’ਤੇ ਪੁਲਸ ਅਧਿਕਾਰੀ ਸਿਆਸੀ ਨੇਤਾ ਅਤੇ ਵਕੀਲ ਹਨ। ਉਕਤ ਗਿਰੋਹ ਦੀਆਂ ਕੁੜੀਆਂ ਥੋੜ੍ਹੀਆਂ ਨਜ਼ਦੀਕੀਆਂ ਵੱਧਣ ਤੋਂ ਬਾਅਦ ਦੋਵਾਂ ਦੀ ਪ੍ਰਾਈਵੇਸੀ ਲੀਕ ਨਾ ਹੋਵੇ, ਇਸ ਲਈ ਮੈਸੇਂਜਰ ’ਤੇ ਐੱਸ. ਐੱਮ. ਐੱਸ. ਜ਼ਰੀਏ ਖੁੱਲ੍ਹ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਹਨ। ਉਸ ਤੋਂ ਬਾਅਦ ਉਹ ਵੀਡੀਓ ਕਾਲ ਕਰ ਕੇ ਜਿੱਥੇ ਖ਼ੁਦ ਨਿਰ-ਵਸਤਰ ਹੋ ਜਾਂਦੀਆਂ ਹਨ, ਨਾਲ ਹੀ ਆਪਣੇ ਸ਼ਿਕਾਰ ਦੇ ਵੀ ਕੱਪੜੇ ਉਤਰਵਾ ਦਿੰਦੀਆਂ ਹਨ। ਇੰਨਾ ਸਭ ਕੁੱਝ ਹੋਣ ਤੋਂ ਬਾਅਦ ਕੁੱਝ ਹੀ ਦਿਨਾਂ ਵਿਚ ਉਹ ਆਪਣੇ ਅਸਲੀ ਰੂਪ ’ਚ ਆ ਜਾਂਦੀਆਂ ਹਨ ਅਤੇ ਜਿਸ ਇਨਸਾਨ ਨਾਲ ਵੀਡੀਓ ਕਾਲ ਜ਼ਰੀਏ ਜਿਸਮਾਨੀ ਸਬੰਧ ਬਣਾਉਣ ਦੀਆਂ ਗੱਲਾ ਕੀਤੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਵੀਡੀਓ ਭੇਜ ਕੇ ਰੁਪਇਆਂ ਦੀ ਮੰਗ ਕਰਨ ਲੱਗ ਪੈਂਦੀਆਂ ਹਨ। ਰੁਪਏ ਨਾ ਦੇਣ ’ਤੇ ਉਸ ਦੀ ਵੀਡੀਓ ਉਸ ਦੇ ਘਰ ਵਾਲਿਆਂ ਨੂੰ ਭੇਜਣ ਤੋਂ ਇਲਾਵਾ ਸਮਾਜ ’ਚ ਵਾਇਰਲ ਕਰਨ ਦੀਆਂ ਧਮਕੀਆਂ ਮਿਲਦੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਇਸ ਗਿਰੋਹ ਦੇ ਨਿਸ਼ਾਨੇ ’ਤੇ 40 ਤੋਂ ਪਾਰ ਦੀ ਉਮਰ ਕੇ ਲੋਕ ਹਨ, ਜੋ ਸਮਾਜ ਵਿਚ ਆਪਣਾ ਚੰਗਾ ਖ਼ਾਸਾ ਰੁਤਬਾ ਕਾਇਮ ਕਰ ਚੁੱਕੇ ਹੁੰਦੇ ਹਨ ਅਤੇ ਜਿਨ੍ਹਾਂ ਕੋਲ ਬਦਨਾਮੀ ਤੋਂ ਬਚਣ ਲਈ ਮੋਟਾ ਪੈਸਾ ਵੀ ਹੁੰਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਹਾਦਸੇ ਦੇ ਮਾਮਲੇ 'ਚ 'ਫੈਕਟਰੀ ਮਾਲਕ' ਗ੍ਰਿਫ਼ਤਾਰ, 36 ਘੰਟਿਆਂ ਬਾਅਦ ਵੀ ਰਾਹਤ ਕਾਰਜ ਜਾਰੀ
ਪੁਲਸ ਅਧਿਕਾਰੀ, ਵਕੀਲ ਅਤੇ ਸਿਆਸੀ ਆਗੂਆਂ ਦੀਆਂ ਬਣਾ ਚੁੱਕੀਆਂ ਅਸ਼ਲੀਲ ਵੀਡੀਓ
ਇਸ ਗਿਰੋਹ ਦੀਆਂ ਕੁੜੀਆਂ ਹੁਣ ਤੱਕ ਇਕ ਵੱਡੇ ਪੁਲਸ ਅਧਿਕਾਰੀ ਦੀ ਵੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰ ਚੁੱਕੀਆਂ ਹਨ ਅਤੇ ਪੰਜਾਬ ਦੇ ਹੀ ਦੋ ਵੱਡੇ ਜ਼ਿਲ੍ਹਿਆਂ ਦੇ ਇਕ ਵਕੀਲ ਅਤੇ ਇਕ ਆਗੂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਦੀਆਂ ਵੀ ਵੀਡੀਓ ਬਣਾ ਚੁੱਕੀਆਂ ਹਨ। ਉਨ੍ਹਾਂ ਨੂੰ ਹੁਣ ਡਰਾ ਕੇ ਉਨ੍ਹਾਂ ਤੋਂ ਮੋਟੇ ਰੁਪਇਆਂ ਦੀ ਮੰਗ ਕਰ ਰਹੀਆਂ ਹਨ, ਜਿਨ੍ਹਾਂ ਨੇ ਇਨ੍ਹਾਂ ਦੇ ਜਾਲ ’ਚੋਂ ਨਿਕਲਣ ਲਈ ਇਕ ਵੱਡੇ ਪੁਲਸ ਅਧਿਕਾਰੀ ਦੇ ਧਿਆਨ ’ਚ ਪੂਰਾ ਮਾਮਲਾ ਲਿਆਂਦਾ ਹੈ।

ਇਹ ਵੀ ਪੜ੍ਹੋ : ਹੁਣ 'ਚੰਡੀਗੜ੍ਹ' 'ਚ ਵੀ ਲੱਗਾ ਨਾਈਟ ਕਰਫ਼ਿਊ, ਬੰਦ ਕੀਤੀਆਂ ਜਾ ਸਕਦੀਆਂ ਨੇ ਇਹ ਥਾਵਾਂ
ਸ਼ਿਕਾਰ ਨੂੰ ਡਰਾਉਣ ਲਈ ਖ਼ੁਦ ਹੀ ਵੀਡੀਓ ਭੇਜ ਦਿੰਦੀਆਂ ਪਹਿਲਾਂ ਸ਼ਿਕਾਰ ਹੋਏ ਵਿਅਕਤੀ ਦੀ
ਗਿਰੋਹ ਦੀਆਂ ਕੁੜੀਆਂ ਅਤੇ ਜਨਾਨੀਆਂ ਇੰਨੀਆਂ ਸ਼ਾਤਰ ਹਨ ਕਿ ਜਿਸ ਕਿਸੇ ਵੀ ਵੱਡੇ ਸਿਆਸੀ ਆਗੂ ਜਾਂ ਫਿਰ ਅਧਿਕਾਰੀ ਦੀ ਉਨ੍ਹਾਂ ਨੇ ਫੋਨ ’ਤੇ ਜਿਸਮਾਨੀ ਸਬੰਧ ਬਣਾਉਣ ਦੀ ਫਿਲਮ ਬਣਾਈ ਹੁੰਦੀ ਹੈ, ਉਹ ਨੂੰ ਦੂਜੇ ਸ਼ਿਕਾਰ ਨੂੰ ਡਰਾਉਣ ਲਈ ਉਨ੍ਹਾਂ ਨੂੰ ਭੇਜ ਦਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਇਸ ਰੁਤਬੇ ’ਤੇ ਬੈਠੇ ਵਿਅਕਤੀਆਂ ਨੂੰ ਨਹੀਂ ਬਖਸ਼ਿਆ ਤਾਂ ਉਹ ਉਸ ਨੂੰ ਕਿਵੇਂ ਛੱਡ ਸਕਦੀਆਂ ਅਤੇ ਨਾਲ ਹੀ ਇਹ ਵੀ ਬੋਲ ਦਿੰਦੀਆਂ ਹਨ ਕਿ ਉਸ ਨੇ ਉਨ੍ਹਾਂ ਦੀ ਆਖ਼ਰੀ ਕਿਸ਼ਤ ਨਹੀਂ ਭੇਜੀ ਸੀ, ਜਿਸ ਤੋਂ ਬਾਅਦ ਹੀ ਇਹ ਫਿਲਮ ਵਾਇਰਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਅੱਜ ਤੋਂ ਦੋਹਰਾ ਝਟਕਾ, ਰਜਿਸਟਰੀ ਕਰਾਉਣ ਸਮੇਤ ਮਹਿੰਗਾ ਹੋਇਆ ਪੈਟਰੋਲ-ਡੀਜ਼ਲ
ਪੁਲਸ ਅਧਿਕਾਰੀ ਬਣ ਕੇ ਵੀ ਕੀਤਾ ਜਾਂਦੈ ਸ਼ਿਕਾਰ ਨੂੰ ਫੋਨ
ਗਿਰੋਹ ਇੰਨਾ ਚਲਾਕ ਹੈ ਕਿ ਜਿਉਂ ਹੀ ਸ਼ਿਕਾਰ ਨੂੰ ਆਪਣੇ ਜਾਲ ਵਿਚ ਫਸਾ ਕੇ ਉਸ ਤੋਂ ਰੁਪਇਆਂ ਦੀ ਮੰਗ ਕਰਦਾ ਹੈ। ਜੇਕਰ ਵਿਅਕਤੀ ਕੁੱਝ ਦਿਨਾਂ ਲਈ ਉਨ੍ਹਾਂ ਨਾਲ ਗੱਲਬਾਤ ਕਰਨਾ ਬੰਦ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਵਿਅਕਤੀ ਨੂੰ ਜੋ ਫੋਨ ਆਉਂਦਾ ਹੈ, ਅੱਗੋਂ ਬੋਲਣ ਵਾਲਾ ਕੋਈ ਪੁਲਸ ਅਧਿਕਾਰੀ ਹੋਣ ਦੇ ਲਹਿਜ਼ੇ ’ਚ ਗੱਲ ਕਰਦਾ ਹੈ, ਜੋ ਸਪੱਸ਼ਟ ਕਹਿੰਦਾ ਹੈ ਕਿ ਜਨਾਨੀ ਨੇ ਉਸ ਖ਼ਿਲਾਫ਼ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਾਉਂਦੇ ਹੋਏ ਉਸ ਦੀ ਫਿਲਮ ਵੀ ਦਿਖਾਈ ਹੈ। ਉਹ ਬਾਹਰੋਂ ਹੀ ਮਸਲਾ ਹੱਲ ਕਰ ਲੈਣ ਨਹੀਂ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਗਿਰੋਹ ਮੁੰਬਈ ਜਾਂ ਫਿਰ ਵਿਦੇਸ਼ ਤੋਂ ਚਲਾ ਰਿਹੈ ਨੈੱਟਵਰਕ
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਗਿਰੋਹ ਦੀਆਂ ਇਹ ਕੁੜੀਆਂ ਜਾਂ ਤਾਂ ਮੁੰਬਈ ਜਾਂ ਫਿਰ ਵਿਦੇਸ਼ ਵਿਚ ਬੈਠ ਕੇ ਇਹ ਨੈੱਟਵਰਕ ਚਲਾ ਰਹੀਆਂ ਹਨ ਕਿਉਂਕਿ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ ਤਾਂ ਪੂਰੀ ਤਰ੍ਹਾਂ ਕੁੱਝ ਪਤਾ ਨਹੀਂ ਲੱਗ ਸਕਿਆ ਕਿ ਇਹ ਗਿਰੋਹ ਦੇਸ਼ ਦੇ ਕਿਸ ਸੂਬੇ ਵਿਚ ਬੈਠ ਕੇ ਆਪਣਾ ਨੈੱਟਵਰਕ ਚਲਾ ਰਿਹਾ ਹੈ। ਇੰਨਾ ਜ਼ਰੂਰ ਹੈ ਕਿ ਉਨ੍ਹਾਂ ਦੇ ਸ਼ਿਕਾਰ ਕਈ ਉੱਚੇ ਅਹੁਦਿਆਂ ’ਤੇ ਬੈਠੇ ਲੋਕ ਹੋ ਚੁੱਕੇ ਹਨ, ਜੋ ਬਦਨਾਮੀ ਦੇ ਡਰੋਂ ਸਾਹਮਣੇ ਨਹੀਂ ਆ ਰਹੇ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


Babita

Content Editor

Related News