ਪੰਜਾਬ ''ਚ ਕੈਮਰਿਆਂ ਰਾਹੀਂ ਕੱਟੇ ਜਾਣਗੇ ਚਾਲਾਨ, ਜੇ ਨਾ ਭੁਗਤਿਆ ਤਾਂ...
Tuesday, Jan 21, 2025 - 11:07 AM (IST)
ਲੁਧਿਆਣਾ (ਸੰਨੀ)- ਪੰਜਾਬ ਵਿਚ 26 ਜਨਵਰੀ ਨੂੰ ਕੈਮਰਿਆਂ ਰਾਹੀ ਚਾਲਾਨ ਕੱਟਣ ਦੀ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ। ਸ਼ੁਰੂਆਤੀ ਤੌਰ 'ਤੇ ਇਹ ਯੋਜਨਾ 4 ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਮੋਹਾਲੀ ਵਿਚ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿਚ ਪੂਰੇ ਸੂਬੇ ਵਿਚ ਲਾਗੂ ਕੀਤਾ ਜਾਵੇਗਾ। ਸ਼ਹਿਰ ਦੀ ਟ੍ਰੈਫਿਕ ਪੁਲਸ ਵੱਲੋਂ ਟ੍ਰਾਇਲ ਦੇ ਤੌਰ ’ਤੇ ਦਸੰਬਰ ਮਹੀਨੇ ’ਚ ਕੈਮਰਿਆਂ ਦੀ ਮਦਦ ਨਾਲ ਲੋਕਾਂ ਦੇ ਈ-ਚਲਾਨ ਸ਼ੁਰੂ ਕੀਤੇ ਗਏ ਸਨ। ਦਸੰਬਰ ਅਤੇ ਜਨਵਰੀ ਮਹੀਨੇ ’ਚ ਟ੍ਰੈਫਿਕ ਪੁਲਸ ਹੁਣ ਤੱਕ 452 ਵਿਅਕਤੀਆਂ ਦੇ ਈ-ਚਲਾਨ ਕਰ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਲੱਗ ਗਿਆ ਕਰਫ਼ਿਊ! ਜਾਰੀ ਹੋਏ ਸਖ਼ਤ ਹੁਕਮ
ਟ੍ਰੈਫਿਕ ਵਿਭਾਗ ਦੇ ਏ. ਡੀ. ਜੀ. ਪੀ. ਸ਼੍ਰੀ ਏ. ਐੱਸ. ਰਾਏ ਸਪੱਸ਼ਟ ਕਰ ਚੁੱਕੇ ਹਨ ਕਿ 26 ਜਨਵਰੀ ਤੋਂ ਲੁਧਿਆਣਾ ਸਮੇਤ ਸੂਬੇ ਦੇ 4 ਸ਼ਹਿਰਾਂ ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ’ਚ ਜ਼ੋਰ-ਸ਼ੋਰ ਨਾਲ ਈ-ਚਲਾਨ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀ। ਯੋਜਨਾ ਤਹਿਤ ਸਿਗਨਲ ਜੰਪ ਕਰਨ, ਸਟਾਪ ਲਾਈਨ ਦੀ ਉਲੰਘਣਾ ਕਰਨ, ਬਿਨਾਂ ਹੈਲਮੇਟ ਦੇ ਵਾਹਨ ਚਾਲਕਾਂ ਦੇ ਕੈਮਰਿਆਂ ਦੀ ਮਦਦ ਨਾਲ ਈ-ਚਲਾਨ ਕੀਤੇ ਜਾਣਗੇ। ਈ-ਚਲਾਨ ਵਾਹਨ ਦੇ ਰਜਿਸਟਰਡ ਮਾਲਕ ਦੇ ਪਤੇ ’ਤੇ ਪੁੱਜ ਜਾਵੇਗਾ, ਜਿਸ ਦਾ ਆਨਲਾਈਨ ਭੁਗਤਾਨ ਕਰਨਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਅੱਜ ਬੰਦ ਹੋ ਜਾਵੇਗਾ Internet!
ਚਾਲਾਨ ਨਾ ਭੁਗਤਣ 'ਤੇ ਲਾਕ ਹੋ ਜਾਵੇਗੀ RC
ਭੁਗਤਾਨ ਨਾ ਕਰਨ ’ਤੇ ਵਾਹਨ ਦੀ RC ਆਨਲਾਈਨ ਪੋਰਟਲ ’ਚ ਲਾਕ ਹੋ ਜਾਵੇਗੀ, ਜਿਸ ਕਾਰਨ ਆਰ. ਟੀ. ਓ. ਆਫਿਸ ਵਿਚ ਆਰ. ਸੀ. ਟ੍ਰਾਂਸਫਰ, ਰੀਨਿਊ ਆਦਿ ਦਾ ਕੋਈ ਕੰਮ ਨਹੀਂ ਹੋ ਸਕੇਗਾ। ਯੋਜਨਾ ਨੂੰ ਕਾਮਯਾਬ ਕਰਨ ਲਈ ਇਨ੍ਹਾਂ 4 ਸ਼ਹਿਰਾਂ ਦੇ ਮੁੱਖ ਚੌਕਾਂ ’ਚ ਪੀ. ਟੀ. ਜ਼ੈੱਡ ਕੈਮਰੇ, ਏ. ਐੱਨ. ਪੀ. ਆਰ. ਕੈਮਰੇ ਅਤੇ ਬੁਲੇਟ ਕੈਮਰੇ ਲਗਾਏ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਪੜਾਅ ’ਚ ਸੂਬੇ ਦੇ ਬਾਕੀ ਜ਼ਿਲਿਆਂ ਨੂੰ ਵੀ ਇਸ ਯੋਜਨਾ ’ਚ ਸ਼ਾਮਲ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8