ਤਰਨਤਾਰਨ ਤੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਇਕ ਹੋਰ ਅੱਤਵਾਦੀ ਗ੍ਰਿਫਤਾਰ

Friday, Oct 04, 2019 - 09:03 PM (IST)

ਤਰਨਤਾਰਨ ਤੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਇਕ ਹੋਰ ਅੱਤਵਾਦੀ ਗ੍ਰਿਫਤਾਰ

ਅੰਮ੍ਰਿਤਸਰ (ਸੰਜੀਵ)-ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਖੇਪ ਅਤੇ ਡਰੋਨ ਨੂੰ ਟਿਕਾਣੇ ਲਾਉਣ ਵਾਲੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਇਕ ਹੋਰ ਅੱਤਵਾਦੀ ਰੋਮਨਦੀਪ ਸਿੰਘ ਵਾਸੀ ਝਬਾਲ (ਤਰਨਤਾਰਨ) ਨੂੰ ਅੱਜ ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਉਸ ਨੂੰ ਭਲਕੇ ਅਦਾਲਤ ’ਚ ਪੇਸ਼ ਕਰ ਕੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ।

ਰੋਮਨਦੀਪ ਸਿੰਘ ਨੇ 22 ਸਤੰਬਰ ਨੂੰ ਗ੍ਰਿਫਤਾਰ ਕੀਤੇ ਗਏ 4 ਅੱਤਵਾਦੀਆਂ ਤੋਂ ਬਰਾਮਦ ਕੀਤੇ ਹਥਿਆਰਾਂ ਤੇ ਸਰਹੱਦ ਪਾਰੋਂ ਆਈ. ਐੱਸ. ਆਈ. ਵੱਲੋਂ ਭੇਜੇ ਗਏ ਡਰੋਨ ਨੂੰ ਟਿਕਾਣੇ ਲਾਇਆ ਸੀ। ਐੱਸ. ਐੱਸ. ਓ. ਸੀ. ਰੋਮਨਦੀਪ ਸਿੰਘ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਹਥਿਆਰਾਂ ਅਤੇ ਡਰੋਨ ਨੂੰ ਇਕ ਥਾਂ ਤੋਂ ਦੂਸਰੀ ਥਾਂ ਲਿਜਾਣ ਅਤੇ ਉਸ ਨੂੰ ਲੁਕਾਉਣ ਦੇ ਨਾਲ ਇਸ ਨੂੰ ਇਸਤੇਮਾਲ ਕਰਨ ਸਬੰਧੀ ਯੋਜਨਾਵਾਂ ’ਤੇ ਵੀ ਗੰਭੀਰ ਜਾਂਚ ਚੱਲ ਰਹੀ ਹੈ।


author

DILSHER

Content Editor

Related News