ਚੰਡੀਗੜ੍ਹ ''ਚ ਇਕ ਹੋਰ ਕੋਰੋਨਾ ਮਰੀਜ਼ ਆਇਆ ਸਾਹਮਣੇ

03/22/2020 11:29:00 PM

ਚੰਡੀਗੜ੍ਹ, (ਸਾਜਨ)— ਚੰਡੀਗੜ੍ਹ 'ਚ ਕੋਰੋਨਾ ਵਾਇਰਸ ਤੋਂ ਪੀੜਤ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6 'ਤੇ ਪਹੁੰਚ ਗਈ ਹੈ। ਸੈਕਟਰ-21 ਦੀ ਲੜਕੀ ਜੋ ਯੂ. ਕੇ. ਤੋਂ ਪਰਤੀ ਸੀ ਅਤੇ ਪਾਜ਼ੀਟਿਵ ਪਾਈ ਗਈ ਸੀ, ਉਸਦੇ ਭਰਾ ਦੇ ਸੰਪਰਕ 'ਚ ਆਇਆ ਚੰਡੀਗੜ੍ਹ ਸਮਾਰਟ ਸਿਟੀ ਦੇ ਜਨਰਲ ਮੈਨੇਜਰ ਐੱਨ. ਪੀ. ਸ਼ਰਮਾ ਨੂੰ ਪੁੱਤਰ ਵੀ ਕੋਰੋਨਾ ਪਾਜ਼ੀਟਿਵ ਹੋ ਗਿਆ ਹੈ। ਐੱਨ. ਪੀ. ਸ਼ਰਮਾ ਦੇ ਬੇਟੇ ਦੀ ਰਿਪੋਰਟ ਐਤਵਾਰ ਸਵੇਰੇ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਐੱਨ. ਪੀ. ਸ਼ਰਮਾ ਦੇ ਪੂਰੇ ਪਰਿਵਾਰ ਨੂੰ ਜੀ. ਐੱਮ. ਸੀ. ਐੱਚ.-32 'ਚ ਆਈਸੋਲੇਸ਼ਨ 'ਚ ਸ਼ਿਫਟ ਕਰ ਦਿੱਤਾ। ਉਨ੍ਹਾਂ ਦੇ ਸੈਂਪਲ ਲੈਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਉਥੇ ਹੀ ਹੁਣ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਡਰ ਸਤਾਉਣ ਲੱਗਾ ਹੈ ਕਿ ਜੇਕਰ ਐੱਨ. ਪੀ. ਸ਼ਰਮਾ ਦਾ ਸੈਂਪਲ ਵੀ ਪਾਜ਼ੀਟਿਵ ਆ ਗਿਆ ਤਾਂ ਇਕ ਦਰਜਨ ਤੋਂ ਜ਼ਿਆਦਾ ਅਧਿਕਾਰੀ ਅਤੇ ਪੱਤਰਕਾਰ ਵੀ ਕੋਰੋਨਾ ਵਾਇਰਸ ਸ਼ੱਕੀ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਐਡਵਾਈਜ਼ਰ ਮਨੋਜ ਪਰਿਦਾ ਨੇ ਡੀ. ਸੀ. ਅਤੇ ਹੋਰ ਅਧਿਕਾਰੀਆਂ ਨਾਲ ਇਕ ਪੱਤਰਕਾਰ ਵਾਰਤਾ ਕੀਤੀ ਸੀ ਜਿਸ 'ਚ ਐੱਨ. ਪੀ. ਸ਼ਰਮਾ ਵੀ ਮੌਜੂਦ ਰਹੇ ਸਨ। ਐੱਨ. ਪੀ. ਸ਼ਰਮਾ ਨੇ ਕਈ ਅਧਿਕਾਰੀਆਂ ਅਤੇ ਪੱਤਰਕਾਰਾਂ ਨਾਲ ਬਿਲਕੁਲ ਨੇੜ ਤੋਂ ਮੁਲਾਕਾਤ ਕੀਤੀ ਸੀ।

ਸੈਕਟਰ-32 ਦੇ ਜੀ. ਐੱਮ. ਸੀ.ਐੱਚ. ਹਸਪਤਾਲ 'ਚ ਵੀ ਛੇਤੀ ਹੀ ਕੋਰੋਨਾ ਵਾਇਰਸ ਸੈਂਪਲ ਦੀ ਜਾਂਚ ਸ਼ੁਰੂ ਹੋਵੇਗੀ
ਉਥੇ ਹੀ ਐਤਵਾਰ ਨੂੰ ਪਾਜ਼ੀਟਿਵ ਪਾਏ ਗਏ ਲੜਕੇ ਦੇ ਮਾਤਾ-ਪਿਤਾ ਅਤੇ ਭੈਣ ਨੂੰ ਜੀ. ਐੱਮ. ਐੱਸ. ਐੱਚ. 16 'ਚ ਭਰਤੀ ਕਰਕੇ ਸੈਂਪਲ ਜਾਂਚ ਲਈ ਭੇਜਿਆ ਹੈ ਕਿ ਰਿਪੋਰਟ ਦੇਰ ਸ਼ਾਮ ਨੂੰ ਆਉਣ ਦੀ ਉਮੀਦ ਹੈ।
ਸ਼ਹਿਰ 'ਚ ਹੁਣ ਪ੍ਰਸਾਸ਼ਨ ਵਲੋਂ ਕੋਈ ਪ੍ਰੈੱਸਵਾਰਤਾ ਨਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਮੀਡੀਆ ਨੂੰ ਈਮੇਲ ਅਤੇ ਵਟਸਐਪ ਦੇ ਮਾਧਿਅਮ ਤੋਂ ਜਾਣਕਾਰੀ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਪ੍ਰਕਾਰ ਦੀ ਭੀੜ ਹੋਣ ਤੋਂ ਰੋਕਿਆ ਜਾ ਸਕੇ।
ਸ਼ਹਿਰ 'ਚ ਜਿੱਥੇ ਪ੍ਰਸਾਸ਼ਨ ਵਲੋਂ ਜਨਤਕ ਸਥਾਨਾਂ, ਪਾਰਕਾਂ ਦੇ ਝੂਲਿਆਂ, ਹੱਟਾਂ, ਬਸਾਂ, ਮਾਰਕੀਟਾਂ ਅਤੇ ਘਰਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਤੇ ਬੈਂਕਾਂ ਵਲੋਂ ਵੱਖ-ਵੱਖ ਏ.ਟੀ.ਐੱਮ. ਨੂੰ ਦਿਨ 'ਚ ਅਣਗਿਣਤ ਲੋਕਾਂ ਵੱਲੋਂ ਪ੍ਰਯੋਗ ਕਰਨ ਕਾਰਨ ਸਥਾਪਤ ਹੋਣ 'ਤੇ ਉਨ੍ਹਾਂ ਨੂੰ ਸੈਨੇਟਾਈਜ਼ ਕਰਨ 'ਤੇ ਕੋਈ ਧਿਆਨ ਨਹੀਂ ਦੇ ਰਿਹੇ ਹੈ। ਸ਼ਹਿਰ 'ਚ ਏ.ਟੀ.ਐੱਮ. 'ਚ ਹਰ ਰੋਜ਼ ਅਣਗਿਣਤ ਲੋਕ ਪੈਸੇ ਕੱਢਣ ਅਤੇ ਟਰਾਂਸਫਰ ਕਰਨ ਲਈ ਉਸਦਾ ਇਸਤੇਮਾਲ ਕਰਦੇ ਹਨ ਜਿਸ ਨਾਲ ਉਥੋਂ ਵੀ ਵਿਸ਼ਾਣੂ ਫੈਲ ਸਕਦਾ ਹੈ। ਕਈ ਏ.ਟੀ.ਐੱਮ. ਦੇ ਬਾਹਰ ਨਾ ਤਾਂ ਸਿਕਿਓਰਿਟੀ ਗਾਰਡ ਤੱਕ ਹੈ ਅਤੇ ਅਜਿਹੇ 'ਚ ਇਥੋਂ ਖ਼ਤਰਾ ਫੈਲਣ ਦਾ ਸ਼ੱਕ ਹੋਰੇ ਵੱਧ ਜਾਂਦਾ ਹੈ।

ਸ਼ਹਿਰ 'ਚ ਐਤਵਾਰ ਨੂੰ ਜੀ.ਐੱਮ.ਐੱਸ.ਐੱਚ. 16 ਦੇ ਆਈਸੋਲੇਸ਼ਨ ਵਾਰਡ 'ਚ ਇਲਾਜ ਪੰਚਕੂਲਾ ਦੀ ਲੜਕੀ ਜੋ ਯੂ.ਕੇ. ਤੋਂ ਵਾਪਸ ਆਈ ਹੈ ਦਾ ਸੈਂਪਲ ਪਿਛਲੇ ਦਿਨ ਜਾਂਚ ਲਈ ਭੇਜਿਆ ਪਰ ਰਿਪੋਰਟ ਨਹੀਂ ਆਈ ਹੈ।
-ਜ਼ੀਰਕਪੁਰ ਦੀ ਰਹਿਣ ਵਾਲੀ ਨੌਜਵਾਨ ਲੜਕੀ ਜੋ ਕਤਰ ਤੋਂ ਆਈ ਸੀ ਅਤੇ ਜੀ.ਐੱਮ.ਐੱਸ.ਐੱਚ. 16 'ਚ ਭਰਤੀ ਹੈ ਦਾ ਸੈਂਪਲ ਵੀ ਜਾਂਚ ਲਈ ਪਿਛਲੇ ਦਿਨ ਭੇਜਿਆ ਸੀ ਪਰ ਰਿਪੋਰਟ ਨਹੀਂ ਆਈ ਹੈ।
-ਜ਼ੀਰਕਪੁਰ ਦੇ ਨੌਜਵਾਨ ਜੋ ਕਤਰ ਤੋਂ ਵਾਪਸ ਆਇਆ ਸੀ ਅਤੇ ਜੀ.ਐੱਮ.ਐੱਸ.ਐੱਚ. 16 'ਚ ਭਰਤੀਆਂ ਹਨ ਦੀ ਰਿਪੋਰਟ ਵੀ ਹਾਲੇ ਨਹੀਂ ਆਈ ਹੈ।
-ਚੰਡੀਗੜ੍ਹ ਦੇ ਰਹਿਣ ਵਾਲੇ ਇਕ ਬਜ਼ੁਰਗ ਜੋ ਨਾ ਤਾਂ ਵਿਦੇਸ਼ ਗਿਆ ਸੀ ਪਰ ਇੱਥੇ ਕੋਰੋਨਾ ਦੇ ਲੱਛਣ ਨਜ਼ਰ ਆਉਣ 'ਤੇ ਜੀ.ਐੱਮ.ਸੀ.ਐੱਚ. 32 'ਚ ਭਰਤੀ ਕੀਤਾ ਗਿਆ ਸੀ ਦੀ ਰਿਪੋਰਟ ਨੈਗੇਟਿਵ ਆਈ ਹੈ।
-ਸ਼ਹਿਰ 'ਚ ਪਹਿਲੀ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ 'ਚ ਆਈ ਮੋਹਾਲੀ ਨਿਵਾਸੀ ਔਰਤ ਜੋ ਪੀ.ਜੀ.ਆਈ. 'ਚ ਭਰਤੀ ਹੈ ਕਿ ਰਿਪੋਰਟ ਨੈਗੇਟਿਵ ਆਈ ਹੈ।
-ਮੋਹਾਲੀ ਦੀ ਰਹਿਣ ਵਾਲੀ ਬੱਚੀ ਜੋ ਆਪਣੇ ਮਾਤਾ-ਪਿਤਾ ਦੇ ਨਾਲ ਨਿਊਜ਼ੀਲੈਂਡ ਤੋਂ ਵਾਪਸ ਆਈ ਸੀ ਅਤੇ ਉਸ ਨੂੰ ਪੀ.ਜੀ.ਆਈ. 'ਚ ਭਰਤੀ ਕੀਤਾ ਗਿਆ ਸੀ ਕਿ ਰਿਪੋਰਟ ਵੀ ਨੈਗੇਟਿਵ ਆਈ ਹੈ।
-ਉਥੇ ਹੀ ਚੰਡੀਗੜ੍ਹ ਦੇ ਰਹਿਣ ਵਾਲੀ 72 ਸਾਲ ਦੀ ਬਜ਼ੁਰਗ ਜੋ ਇਜ਼ਿਪਟ ਤੋਂ ਵਾਪਿਸ ਆਈ ਸੀ ਨੂੰ ਜੀ.ਐੱਮ.ਐੱਸ.ਐੱਚ. 16 'ਚ ਭਰਤੀ ਕੀਤਾ ਹੈ ਦਾ ਸੈਂਪਲ ਐਤਵਾਰ ਨੂੰ ਜਾਂਚ ਲਈ ਭੇਜਿਆ ਹੈ।
-ਪੰਜਾਬ 'ਚ ਜੋ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋਈ ਸੀ ਦੇ ਪੌਦੇ ਨੂੰ ਪੀ.ਜੀ.ਆਈ. 'ਚ ਭਰਤੀ ਕਰਕੇ ਉਸਦਾ ਸੈਂਪਲ ਜਾਂਚ ਲਈ ਭੇਜਿਆ ਹੈ।
-ਪੰਜਾਬ ਦੇ ਰਹਿਣ ਵਾਲੇ ਪੰਜ ਵਿਅਕਤੀ ਜਿਨ੍ਹਾਂ ਦੀ ਉਮਰ 38, 45, 36, 29 ਅਤੇ 39 ਸਾਲ ਨੂੰ ਜੀ.ਐੱਮ.ਸੀ.ਐੱਚ. 32 'ਚ ਭਰਤੀ ਕੀਤਾ ਗਿਆ ਸੀ ਕਿ ਰਿਪੋਰਟ ਨੈਗੇਟਿਵ ਆਈ ਹੈ।
-ਚੰਡੀਗੜ੍ਹ ਦੀਆਂ ਰਹਿਣ ਵਾਲੀਆਂ ਦੋ ਔਰਤਾਂ ਜਿਨ੍ਹਾਂ ਦੀ ਉਮਰ 28 ਅਤੇ 38 ਸਾਲ ਹੈ ਨੂੰ ਜੀ.ਐੱਮ.ਸੀ.ਐੱਚ. 32 'ਚ ਭਰਤੀ ਕੀਤਾ ਗਿਆ ਸੀ, ਜੋ ਸ਼ਹਿਰ ਦੀ ਪਹਿਲੀ ਪਾਜ਼ੀਟਿਵ ਦੇ ਸੰਪਰਕ 'ਚ ਆਈਆਂ ਸਨ ਦੀ ਰਿਪੋਰਟ ਨੈਗੇਟਿਵ ਆਈ ਹੈ।
-ਚੰਡੀਗੜ੍ਹ ਦੇ ਰਹਿਣ ਵਾਲੇ ਇਕ 25 ਸਾਲ ਦਾ ਨੌਜਵਾਨ ਜੋ ਸ਼ਹਿਰ 'ਚ ਪਾਜ਼ੀਟਿਵ ਕੇਸ ਦੇ ਸੰਪਰਕ 'ਚ ਆਉਣ 'ਤੇ ਉਸਦਾ ਸੈਂਪਲ ਜਾਂਚ ਲਈ ਭੇਜਿਆ ਹੈ। ਬਾਕਸ:
ਸ਼ਹਿਰ 'ਚ ਐਤਵਾਰ ਨੂੰ ਕੁਲ 434 ਮੁਸਾਫ਼ਰਾਂ 'ਚੋਂ 370 ਨੂੰ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਹੈ। 64 ਸ਼ੱਕੀ ਮਰੀਜ਼ ਘਰ 'ਚ ਨਜ਼ਰਬੰਦੀ ਦੀ ਮਿਆਦ ਪੂਰੀ ਕਰ ਚੁੱਕੇ ਹਨ। ਉਥੇ ਹੀ ਸ਼ਹਿਰ 'ਚ ਹੁਣ ਤੱਕ 48 ਸ਼ੱਕੀ ਕੋਰੋਨਾ ਮਰੀਜ਼ਾਂ ਦੇ ਸੈਂਪਲ ਕੀਤੇ ਗਏ ਜਿਸ 'ਚੋਂ 6 ਪਾਜ਼ੀਟਿਵ, 37 ਨੈਗੇਟਿਵ ਅਤੇ 5 ਮਰੀਜ਼ਾਂ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਹੈ।
 


KamalJeet Singh

Content Editor

Related News