ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
Sunday, Jan 28, 2018 - 05:01 PM (IST)

ਟਾਂਡਾ ਉੜਮੁੜ (ਪੰਡਿਤ)— ਟਾਂਡਾ ਪੁਲਸ ਨੇ ਪਿੰਡ ਝਾਵਾਂ ਅੱਡੇ ਨਜ਼ਦੀਕ ਬਿਨ੍ਹਾਂ ਪਰਮਿਟ ਨਾਜਾਇਜ਼ ਤਰੀਕੇ ਨਾਲ ਸ਼ਰਾਬ ਲੈਕੇ ਜਾ ਰਿਹਾ ਇਕ ਵਿਆਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕੇ ਏ. ਐੱਸ. ਆਈ. ਨਰਿੰਦਰ ਪਾਲ ਸਿੰਘ ਦੀ ਟੀਮ ਵੱਲੋਂ 36 ਬੋਤਲਾਂ ਵਿਸਕੀ ਸਮੇਤ ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਨਿੰਬੀ ਨਿਵਾਸੀ ਝਾਵਾਂ ਦੇ ਰੂਪ 'ਚ ਹੋਈ ਹੈ। ਪੁਲਸ ਨੇ ਉਕਤ ਦੋਸ਼ੀ ਦੇ ਖਿਲਾਫ ਐਕਸਾਈਜ ਐਕਟ ਅਧੀਨ ਮਾਮਲਾ ਦਰਕ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।