ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਚੋਰੀ ਦੇ ਦੋ ਮੋਟਰਸਾਈਕਲ ਕੀਤੇ ਬਰਾਮਦ
Saturday, Mar 03, 2018 - 04:01 PM (IST)

ਗੁਰਦਾਸਪੁਰ (ਵਿਨੋਦ)- ਸਿਟੀ ਪੁਲਸ ਗੁਰਦਾਸਪੁਰ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਚੋਰੀ ਦੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਮੋਟਰਸਾਈਕਲ ਉਸ ਨੇ ਗੁਰਦਾਸਪੁਰ ਸ਼ਹਿਰ ਤੋਂ ਚੋਰੀ ਕੀਤੇ ਸਨ।
ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਸਹਾਇਕ ਪੁਲਸ ਇੰਸਪੈਕਟਰ ਜਗਜੀਤ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਕਾਹਨੂੰਵਾਨ ਰੋਡ ’ਤੇ ਪੰਡਿਤ ਮੋਹਨ ਲਾਲ ਐ¤ਸ. ਡੀ. ਕਾਲਜ ਦੇ ਕੋਲ ਨਾਕਾ ਲਗਾਇਆ ਹੋਇਆ ਸੀ ਕਿ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਿਤ ਕੀਤਾ ਕਿ ਇਕ ਦੋਸ਼ੀ ਮੁਹੰਮਦ ਯੂਸਫ ਪੁੱਤਰ ਮੇਹਰ ਬਖਸ਼ ਨਿਵਾਸੀ ਪਿੰਡ ਸਾਂਝੀ ਮੋੜ ਪੁਲਸ ਸਟੇਸ਼ਨ ਰਾਮਬਨ ਜੰਮੂ ਕਸ਼ਮੀਰ ਜੋ ਅਜਕਲ ਮੁਕੇਰੀਆਂ ਪੁਲਸ ਸਟੇਸ਼ਨ ਅਧੀਨ ਪਿੰਡ ਉਮਰਪੁਰਾ ’ਚ ਰਹਿੰਦਾ ਹੈ ਚੋਰੀ ਦੇ ਮੋਟਰਸਾਈਕਲ ਦੇ ਨਾਲ ਗੁਰਦਾਸਪੁਰ ਆ ਰਿਹਾ ਹੈ ਅਤੇ ਉਹ ਇਹ ਮੋਟਰਸਾਈਕਲ ਵੇਚਣ ਲਈ ਗ੍ਰਾਹਕ ਤਾਲਾਸ਼ ਕਰ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਨਾਕੇ ’ਤੇ ਸਖਤੀ ਨਾਲ ਚੈਕਿੰਗ ਸ਼ੁਰੂ ਕੀਤੀ ਗਈ ਅਤੇ ਜਿਵੇਂ ਹੀ ਇਕ ਵਿਅਕਤੀ ਨੂੰ ਰੋਕ ਕੇ ਬਿਨਾਂ ਨੰਬਰ ਮੋਟਰਸਾਈਕਲ ਦੇ ਕਾਗਜ਼ ਮੰਗੇ ਤਾਂ ਉਹ ਘਬਰਾ ਗਿਆ ਅਤੇ ਉਸ ਨੇ ਆਪਣਾ ਨਾਮ ਮੁਹੰਮਦ ਯੂਨਸ ਪੁੱਤਰ ਮੇਹਰ ਬਖਸ ਨੇ ਦੱਸਿਆ ਅਤੇ ਸਵੀਕਾਰ ਕੀਤਾ ਕਿ ਉਸ ਦੇ ਕੋਲ ਜੋ ਮੋਟਰਸਾਈਕਲ ਹੈ ਉਹ ਚੋਰੀ ਦਾ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੇ ਵਿਰੁੱਧ ਕੇਸ ਦਰਜ਼ ਕਰਕੇ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਗਿਆ। ਪੁੱਛਗਿੱਛ ’ਚ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਚੋਰੀ ਦਾ ਇਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਗਿਆ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।