ਨਾਜਾਇਜ਼ ਸਰਾਬ ਸਮੇਤ ਨੌਜਵਾਨ ਗ੍ਰਿਫਤਾਰ

Thursday, Nov 09, 2017 - 05:01 PM (IST)

ਨਾਜਾਇਜ਼ ਸਰਾਬ ਸਮੇਤ ਨੌਜਵਾਨ ਗ੍ਰਿਫਤਾਰ

ਜਲੰਧਰ(ਸੋਨੂੰ)— ਨਸ਼ਿਆਂ ਨੂੰ ਠੱਲ ਪਾਉਣ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਇਥੋਂ ਦੀ ਪੁਲਸ ਵੱਲੋਂ ਨਾਕਾਬੰਦੀ ਦੌਰਾਨ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਸਿਟੀ-1 ਜਲੰਧਰ ਅਤੇ ਨਵਨੀਤ ਸਿੰਘ ਮਾਹਲ ਏ. ਸੀ. ਪੀ. ਨਾਰਥ ਦੀ ਅਗਵਾਈ ਹੇਠ ਇੰਸਪੈਕਟਰ ਰਸ਼ਮਿੰਦਰ ਸਿੰਘ ਸਿੱਧੂ ਮੁੱਖ ਅਫਸਰ ਥਾਣਾ ਡਿਵੀਜ਼ਨ ਨੰਬਰ-1 ਦੀ ਹਦਾਇਤ 'ਤੇ ਏ. ਐੱਸ. ਆਈ. ਕੁਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਵੇਰਕਾ ਮਿਲਕ ਮਿਲਕ ਪਲਾਂਟ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਨੀਲੇ ਰੰਗ ਦੀ ਵਰਨਾ ਕਾਰ ਨੰਬਰ ਐੱਚ. ਆਰ-03-ਐੱਚ-2550 ਆਉਂਦੀ ਦਿਖਾਈ ਦਿੱਤੀ। ਪੁਲਸ ਨੂੰ ਸ਼ੱਕ ਹੋਣ 'ਤੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 22 ਪੇਟੀਆਂ ਕੈਸ਼ ਵਿਸਕੀ ਅਤੇ 5 ਪੇਟੀਆਂ ਮਾਰਕਾ ਇੰਪੀਰੀਅਲ ਬਲਿਊ ਬਰਾਮਦ ਕੀਤੀ। ਪੁੱਛਗਿੱਛ ਕਰਨ 'ਤੇ ਡਰਾਈਵਰ ਰਮਨ ਕੁਮਾਰ ਪੁੱਤਰ ਰਸ਼ਪਾਲ ਸਿੰਘ ਇਸ ਸ਼ਰਾਬ ਦੇ ਬਾਰੇ ਕੁਝ ਵੀ ਜਾਣਕਾਰੀ ਨਾ ਦੇ ਸਕਿਆ। ਪੁਲਸ ਨੇ ਦੋਸ਼ੀ ਨੂੰ ਕਾਰ ਅਤੇ ਸ਼ਰਾਬ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ ਮੁੱਕਦਮਾ ਦਰਜ ਕਰ ਦਿੱਤਾ ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇਹ ਸ਼ਰਾਬ ਕਿੱਥੋਂ ਲੈ ਕੇ ਆਇਆ ਹੈ ਅਤੇ ਅੱਗੇ ਕਿਸ ਨੂੰ ਸਪਾਲਾਈ ਕਰਦਾ ਹੈ।


Related News