3 ਕਿੱਲੋ ਭੁੱਕੀ ਸਣੇ ਇਕ ਵਿਅਕਤੀ ਕਾਬੂ

Wednesday, Jun 14, 2017 - 07:00 PM (IST)

3 ਕਿੱਲੋ ਭੁੱਕੀ ਸਣੇ ਇਕ ਵਿਅਕਤੀ ਕਾਬੂ

ਬੁਢਲਾਡਾ(ਮਨਜੀਤ)— ਸਦਰ ਪੁਲਸ ਬੁਢਲਾਡਾ ਨੇ 3 ਕਿੱਲੋ ਭੁੱਕੀ ਚੂਰਾ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਥਾਣਾ ਸਦਰ ਬੁਢਲਾਡਾ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਦਰਸਨ ਸਿੰਘ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਦੋਦੜਾ ਦੇ ਬਹਾਦਰ ਸਿੰਘ ਨੂੰ 3 ਕਿੱਲੋ ਭੁੱਕੀ ਚੂਰਾ ਸਮੇਤ ਗ੍ਰਿਫਤਾਰ ਕੀਤਾ। ਗ੍ਰਿ੍ਰਫਤਾਰ ਕੀਤੇ ਗਏ ਨੌਜਵਾਨ ਤੋਂ ਪੁਲਸ ਪੁੱਛਗਿੱਛ ਕਰਨ 'ਚ ਲੱਗੀ ਹੋਈ ਕਿ ਉਹ ਇਹ ਭੁੱਕੀ ਕਿੱਥੇ ਲੈ ਕੇ ਆਇਆ ਹੈ ਅਤੇ ਕਿਸ ਨੂੰ ਵੇਚਣ ਵਾਲਾ ਸੀ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਕੀਤੀ।


Related News