ਨੈਸ਼ਨਲ ਹਾਈਵੇ ''ਤੇ ਟਰਾਲਾ ਪਲਟਣ ਕਾਰਨ ਇਕ ਜ਼ਖ਼ਮੀ

Monday, Oct 23, 2017 - 07:10 AM (IST)

ਨੈਸ਼ਨਲ ਹਾਈਵੇ ''ਤੇ ਟਰਾਲਾ ਪਲਟਣ ਕਾਰਨ ਇਕ ਜ਼ਖ਼ਮੀ

ਲੁਧਿਆਣਾ, (ਅਨਿਲ)- ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਹੁਸੈਨਪੁਰਾ ਦੇ ਮੋੜ 'ਤੇ ਬੀਤੀ ਰਾਤ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਟਰਾਲਾ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ 'ਤੇ ਪਲਟ ਗਿਆ, ਜਿਸ ਕਾਰਨ ਸੜਕ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।  ਮੌਕੇ 'ਤੇ ਪਹੁੰਚੇ ਥਾਣਾ ਲਾਡੋਵਾਲ ਦੇ ਕਰਮਚਾਰੀ ਅਤੇ ਟ੍ਰੈਫਿਕ ਕਰਮਚਾਰੀਆਂ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਲੁਧਿਆਣਾ ਵਲੋਂ ਆ ਰਿਹਾ ਟਰਾਲਾ ਜਿਸ 'ਚ ਚੌਲ ਭਰੇ ਹੋਏ ਸਨ, ਸੰਤੁਲਨ ਵਿਗੜਨ ਕਾਰਨ ਟਰਾਲਾ ਸੜਕ 'ਤੇ ਪਲਟ ਗਿਆ, ਜਿਸ ਕਾਰਨ ਆਵਾਜਾਈ ਠੱਪ ਹੋ ਗਈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਦੇ ਬਾਅਦ ਮੌਕੇ 'ਤੇ ਟ੍ਰੈਫਿਕ ਵਿਭਾਗ ਦੀ ਟੀਮ ਨੇ ਆ ਕੇ ਕਰੇਨ ਦੀ ਸਹਾਇਤਾ ਨਾਲ ਟਰਾਲੇ ਨੂੰ ਸਿੱਧਾ ਕਰਵਾ ਕੇ ਟ੍ਰੈਫਿਕ ਬਹਾਲ ਕੀਤਾ। 


Related News