500 ਗ੍ਰਾਮ ਅਫੀਮ ਤੇ 940 ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਕਾਬੂ, ਦੂਜਾ ਫਰਾਰ

Friday, Jul 10, 2020 - 01:29 PM (IST)

ਗੁਰਾਇਆ (ਜ. ਬ., ਹੇਮੰਤ) - ਥਾਣਾ ਮੁੱਖੀ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਖਵਿੰਦਰਪਾਲ ਚੌਂਕੀ ਇੰਚਾਰਜ ਧੁਲੇਤਾ ਨੇ ਸਮੇਤ ਪੁਲਸ ਪਾਰਟੀ ਅੱਟੀ-ਬੜਾ ਪਿੰਡ ਸੜਕ ’ਤੇ ਪੈਂਦੇ ਨਹਿਰ ਪੁਲੇ ’ਤੇ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਅੱਟੀ ਪਿੰਡ ਵਲੋਂ ਆ ਰਹੀ ਸਵਿਫਟ ਕਾਰ ਨੰਬਰ ਪੀ ਬੀ 08 ਬੀ ਜ਼ੈੱਡ 7596 ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਇਵਰ ਕਾਰ ਸਾਇਡ ਤੇ ਕਰ ਕੇ ਤਾਕੀ ਖੋਲ੍ਹ ਕੇ ਦੌੜ ਪਿਆ। ਪੁਲਸ ਨੇ ਪਿੱਛਾ ਕੀਤਾ ਪਰ ਉਹ ਪੁਲਸ ਤੋਂ ਬਚਣ ’ਚ ਸਫਲ ਹੋ ਗਿਆ ਪਰ ਮੌਕੇ ’ਤੇ ਮੌਜੂਦ ਏ. ਐੱਸ. ਆਈ. ਚਰਨਜੀਤ ਸਿੰਘ ਜੋ ਦੋਸ਼ੀਂ ਨੂੰ ਪਹਿਲਾਂ ਤੋਂ ਜਾਣਦਾ ਸੀ, ਨੇ ਉਸ ਦੀ ਪਛਾਣ ਮਨਿੰਦਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਕੰਗ ਜਾਗੀਰ ਜ਼ਿਲਾ ਜਲੰਧਰ ਕਰ ਲਈ। ਜਦੋਂ ਚੌਕੀ ਇੰਚਾਰਜ ਨੇ ਕਾਰ ਦੀ ਡਰਾਇਵਰ ਸੀਟ ਦੀ ਨਾਲ ਵਾਲੀ ਸੀਟ ’ਤੇ ਬੈਠੇ ਵਿਅਕਤੀ ਨੂੰ ਟੀਮ ਦੀ ਸਹਿਯੋਗ ਨਾਲ ਬਾਹਰ ਕੱਢ ਕੇ ਸਬ ਇੰਸਪੈਕਟਰ ਜਗਦੀਸ਼ ਰਾਜ , ਏ. ਐੱਸ. ਆਈ. ਜਸਵਿੰਦਰ ਸਿੰਘ , ਏ.ਐਸ.ਆਈ ਓਮ ਪ੍ਰਕਾਸ਼ ਦੀ ਮੌਜੂਦਗੀ ’ਚ ਤਲਾਸ਼ੀ ਲਈ ਤਾਂ ਉਸ ਤੋਂ 500 ਗ੍ਰਾਮ ਅਫੀਮ ਤੇ 810 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ । ਪੁਲਸ ਪਾਰਟੀ ਨੇ ਦੋਸ਼ੀ ਨੂੰ ਕਾਰ ਸਮੇਤ ਗ੍ਰਿਫਤ ’ਚ ਕਰ ਲਿਆ ਹੈ । ਦੋਸ਼ੀ ਦੀ ਪਛਾਣ ਅਮਰਜੀਤ ਸਿੰਘ ਉਰਫ ਬਾਵਾ ਪੁੱਤਰ ਪਿਆਰਾ ਸਿੰਘ ਵਾਸੀ ਕੰਗ ਜਾਗੀਰ ਜ਼ਿਲਾ ਜਲੰਧਰ ਹੋਈ। ਪੁਲਸ ਨੇ ਦੋਸ਼ੀ ਨੂੰ ਫਿਲੌਰ ਅਦਾਲਤ ’ਚ ਮਿਤੀ 9-7-20 ਨੂੰ ਪੇਸ਼ ਕਰ ਕੇ ਤਿੰਨ-ਦਿਨ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਦੂਸਰੇ ਮਾਮਲੇ ’ਚ ਏ. ਐੱਸ. ਆਈ. ਨਿਸ਼ਾਨ ਸਿੰਘ ਪਾਰਟੀ ਸਮੇਤ ਗਸ਼ਤ ਦੌਰਾਨ ਕਾਹਨਾਂ ਢੇਸੀਆਂ ਤੋਂ ਰੁੜਕਾ ਕਲਾਂ ਨੂੰ ਜਾ ਰਹੇ ਸਨ ਤਾਂ ਮਿੱਠੜਾ ਵਾਈ ਪੁਆਇੰਟ ਤੇ ਸੜਕ ਕੰਢੇ ਆ ਰਹੇ ਇੱਕ ਮੋਨੇ ਵਿਅਕਤੀ ਤੋਂ ਏ. ਐੱਸ.ਆਈ. ਸੁਰਜੀਤ ਸਿੰਘ ਦੀ ਮੌਜੂਦਗੀ ''ਚ ਤਲਾਸ਼ੀ ਦੌਰਾਨ 130 ਨਸ਼ੀਲੇ ਕੈਪਸੂਲ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਦੋਸ਼ੀ ਦੀ ਪਛਾਣ ਨਰੇਸ਼ ਕੁਮਾਰ ਪੁੱਤਰ ਸੌਗਾਰਥ ਰਾਮ ਵਾਸੀ ਮੋਤੀਪੁਰ ਜ਼ਿਲਾ ਸੁਮੈਤੀਪੁਰ ਬਿਹਾਰ ਹਾਲ ਵਾਸੀ ਅਮਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੰਗ ਜਾਗੀਰ ਜ਼ਿਲਾ ਜਲੰਧਰ ਹੋਈ ਹੈ। ਪੁਲਸ ਨੇ ਦੋਸ਼ੀ ਨੂੰ ਫਿਲੌਰ ਅਦਾਲਤ ’ਚ ਮਿਤੀ 9-7-20 ਪੇਸ਼ ਕਰ ਕੇ ਦੋ ਦਿਨ ਦਾ ਰਿਮਾਡ ਹਾਸਲ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


Harinder Kaur

Content Editor

Related News