ਬਲੈਰੋ-ਕੈਂਟਰ ''ਚ ਟੱਕਰ, 1 ਦੀ ਮੌਤ

Sunday, Jul 23, 2017 - 07:40 AM (IST)

ਬਲੈਰੋ-ਕੈਂਟਰ ''ਚ ਟੱਕਰ, 1 ਦੀ ਮੌਤ

ਮਾਛੀਵਾੜਾ ਸਾਹਿਬ  (ਟੱਕਰ, ਸਚਦੇਵਾ) - ਅੱਜ ਸਵੇਰੇ 4 ਵਜੇ ਦੇ ਕਰੀਬ ਸਰਹਿੰਦ ਨਹਿਰ ਕੰਢੇ ਇਕ ਬਲੈਰੋ ਗੱਡੀ ਤੇ ਕੈਂਟਰ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ।  ਜਾਣਕਾਰੀ ਅਨੁਸਾਰ ਇਕ ਬਲੈਰੋ ਗੱਡੀ (ਐੱਚ. ਪੀ-66-4284) ਜਿਸ 'ਚ ਸਲੀਮ ਵਾਸੀ ਪੰਡੋਹ (ਹਿਮਾਚਲ ਪ੍ਰਦੇਸ਼) ਰੋਪੜ ਵਲੋਂ ਫਲ ਲੈ ਕੇ ਲੁਧਿਆਣਾ ਵੱਲ ਨੂੰ ਜਾ ਰਿਹਾ ਸੀ ਤੇ ਦੂਸਰੇ ਪਾਸਿਓਂ ਇਕ ਕੈਂਟਰ (ਪੀ. ਬੀ-10-ਐੱਫ. ਐੱਫ-6866), ਜਿਸ 'ਚ ਖਾਦ ਦੀਆਂ ਬੋਰੀਆਂ ਲੱਦੀਆਂ ਸਨ, ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਬਲੈਰੋ ਗੱਡੀ ਦੇ ਪਰਖਚੇ ਉੱਡ ਗਏ ਤੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਨੂੰ 2 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਗੱਡੀ 'ਚੋਂ ਕੱਢਿਆ ਗਿਆ। ਮਾਛੀਵਾੜਾ ਪੁਲਸ ਨੇ ਲਾਸ਼ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਦਕਿ ਕੈਂਟਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਸਲੀਮ ਦਾ 3-4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।  


Related News