ਖਰੜ ''ਚ ਵੱਧ ਰਹੇ ਕੋਰੋਨਾ ਕੇਸ, 22 ਸਾਲਾ ਮੁੰਡੇ ਦੀ ਰਿਪੋਰਟ ਆਈ ਪਾਜ਼ੇਟਿਵ

Tuesday, Jun 16, 2020 - 12:32 PM (IST)

ਖਰੜ ''ਚ ਵੱਧ ਰਹੇ ਕੋਰੋਨਾ ਕੇਸ, 22 ਸਾਲਾ ਮੁੰਡੇ ਦੀ ਰਿਪੋਰਟ ਆਈ ਪਾਜ਼ੇਟਿਵ

ਖਰੜ (ਰਣਬੀਰ) : ਖਰੜ 'ਚ ਕੋਰੋਨਾ ਨਾਲ ਸਬੰਧਿਤ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਮੰਗਲਵਾਰ ਨੂੰ ਇਕ ਹੋਰ ਕੋਰੋਨਾ ਪਾਜ਼ੇਟਿਵ ਮਾਮਲਾ ਇਥੋਂ ਦੀ ਲਾਂਡਰਾਂ ਰੋਡ ਪ੍ਰਾਈਮ ਸਿਟੀ ਅਪਾਰਮੈਂਟ ਤੋਂ ਸਾਹਮਣੇ ਆਇਆ, ਜਿੱਥੇ 22 ਸਾਲਾਂ ਦੇ ਚਿਰਾਗ ਨਾਂ ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਚਿਰਾਗ ਨੂੰ ਸਿਹਤ ਮਹਿਕਮੇ ਦੀ ਟੀਮ ਵੱਲੋਂ ਗਿਆਨ ਸਾਗਰ ਹਸਪਤਾਲ ਬਨੂੰੜ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਉਕਤ ਨੌਜਵਾਨ ਦਾ ਪਿਛੋਕੜ ਖੰਗਾਲਣ ਤੋਂ ਇਲਾਵਾ ਉਸ ਦੇ ਸੰਪਰਕ 'ਚ ਰਹੇ ਵਿਅਕਤੀਆਂ ਦੇ ਵੀ ਨਮੂਨੇ ਲਏ ਜਾ ਰਹੇ ਹਨ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਪੁਲਸ ਪਾਰਟੀ ਵੱਲੋਂ ਸਬੰਧਿਤ ਇਲਾਕੇ ਨੂੰ ਸੀਲ ਕੀਤੇ ਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਮੋਹਾਲੀ ਦੇ ਬੱਸ ਅੱਡੇ ’ਤੇ ਪਰਤੀ ਰੌਣਕ, ਬੱਸਾਂ ਦੀ ਆਵਾਜਾਈ ਸ਼ੁਰੂ
ਪੰਜਾਬ 'ਚ ਮੰਗਲਵਾਰ ਨੂੰ ਹੁਣ ਤੱਕ ਹੋਈਆਂ 6 ਮੌਤਾਂ
ਇੱਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਜਿੱਥੇ ਅੰਮ੍ਰਿਤਸਰ 'ਚ ਮੰਗਲਵਾਰ ਨੂੰ ਦਿਨ ਚੜ੍ਹਦੇ ਹੀ ਤਿੰਨ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ, ਉੱਥੇ ਹੀ ਸੂਬੇ ਭਰ 'ਚ ਹੁਣ ਤੱਕ 6 ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਜਲੰਧਰ, ਸੰਗਰੂਰ, ਤਰਨਤਾਰਨ 'ਚ ਵੀ ਇਕ-ਇਕ ਮੌਤ ਕੋਰੋਨਾ ਕਾਰਨ ਹੋਈ ਹੈ। ਸੂਬੇ 'ਚ ਕੋਰੋਨਾ ਲਾਗ ਦੀ ਬਿਮਾਰੀ ਕਾਰਣ ਹੁਣ ਮੌਤਾਂ ਦਾ ਕੁੱਲ ਅੰਕੜਾ 81 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਸਮਰਾਲਾ : ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੁੱਕ ਘਰ ਲੈ ਗਿਆ ਵਿਅਕਤੀ


author

Babita

Content Editor

Related News