Marriage Anniversary ਵਾਲੇ ਦਿਨ ਘਰ 'ਚ ਪਏ ਵੈਣ, ਪਤਨੀ ਨੇ ਪੀ ਲਿਆ ਜ਼ਹਿਰ

05/08/2024 11:00:41 AM

ਡੇਰਾਬੱਸੀ (ਅਨਿਲ) : ਇੱਥੇ 36 ਸਾਲਾ ਵਿਆਹੁਤਾ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਔਰਤ ਗੀਤਾ ਦੇ ਵਿਆਹ ਦੀ 13ਵੀਂ ਵਰ੍ਹੇਗੰਢ ਸੀ। ਜਦੋਂ ਉਸ ਦੀ ਸਿਹਤ ਵਿਗੜਨ ਲੱਗੀ ਤਾਂ ਉਸ ਦਾ ਪਤੀ ਖ਼ੁਦ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡੇਰਾਬੱਸੀ ਪੁਲਸ ਨੇ ਸੀ. ਆਰ. ਪੀ. ਸੀ. 174 ਦੇ ਤਹਿਤ ਕਾਰਵਾਈ ਕੀਤੀ ਹੈ। ਪੁਲਸ ਨੇ ਲਾਸ਼ ਦਾ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਇਆ। ਜਾਣਕਾਰੀ ਅਨੁਸਾਰ ਗੀਤਾ ਵਾਸੀ ਕਰਨਾਲ ਦਾ ਵਿਆਹ 6 ਮਈ, 2011 ਨੂੰ ਯੋਗੇਸ਼ ਅੱਤਰੀ ਨਾਲ ਹੋਇਆ ਸੀ। ਪਰਿਵਾਰ 'ਚ ਉਸ ਦੇ ਦੋ ਬੱਚਿਆਂ ਵਿਚ ਇਕ 10 ਸਾਲ ਦਾ ਪੁੱਤਰ ਅਤੇ 8 ਸਾਲ ਦੀ ਧੀ ਹੈ।

ਇਹ ਵੀ ਪੜ੍ਹੋ : Alert ਹੋ ਜਾਣ ਲੋਕ, ਚਲਾਨ ਹੋਣ 'ਤੇ ਲਾਇਸੈਂਸ ਰੱਦ ਹੋਇਆ ਤਾਂ ਪਵੇਗਾ ਵੱਡਾ ਪੰਗਾ, ਇਹ ਕੰਮ ਹੋਇਆ ਲਾਜ਼ਮੀ

ਯੋਗੇਸ਼ ਪੇਸ਼ੇ ਤੋਂ ਐਂਬੂਲੈਂਸ ਡਰਾਈਵਰ ਹੈ। ਯੋਗੇਸ਼ ਉਰਫ਼ ਮੋਨੂੰ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਦੁਪਹਿਰ ਵੇਲੇ ਮੋਹਾਲੀ ਗਿਆ ਸੀ। ਰਾਤ ਕਰੀਬ 8 ਵਜੇ ਘਰ ਵਾਪਸ ਆਉਂਦੇ ਸਮੇਂ ਯੋਗੇਸ਼ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਰਾਤ ਦਾ ਖਾਣਾ ਬਣਾਉਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਉਹ ਪੀਜ਼ਾ ਅਤੇ ਕੇਕ ਲੈ ਕੇ ਆ ਰਿਹਾ ਹੈ। ਇਸ ’ਤੇ ਉਸ ਦੀ ਪਤਨੀ ਗੀਤਾ ਨੇ ਜਵਾਬ ਦਿੱਤਾ ਕਿ ਹੁਣ ਕੁੱਝ ਲਿਆਉਣ ਦੀ ਲੋੜ ਨਹੀਂ ਹੈ। ਉਸ ਨੇ ਜ਼ਹਿਰੀਲੀ ਦਵਾਈ ਪੀ ਲਈ ਹੈ। ਇਸ ਤੋਂ ਬਾਅਦ ਉਸ ਫੋਨ ’ਤੇ ਆਪਣੀ ਛੋਟੀ ਭੈਣ ਨੂੰ ਸਾਰੀ ਗੱਲ ਦੱਸੀ। ਇਸ ਦੌਰਾਨ ਅੱਧੇ ਘੰਟੇ 'ਚ ਹੀ ਮੋਨੂੰ ਘਰ ਪਹੁੰਚਿਆ ਅਤੇ ਆਪਣੀ ਪਤਨੀ ਨੂੰ ਲੈ ਕੇ ਹਸਪਤਾਲ ਪਹੁੰਚ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਨਾਮਜ਼ਦਗੀ ਦਾਖ਼ਲ ਕਰਦੇ ਹੀ ਉਮੀਦਵਾਰਾਂ ਦੇ ਖ਼ਾਤੇ ’ਚ ਜੁੜਨਾ ਸ਼ੁਰੂ ਹੋ ਜਾਵੇਗਾ ਪ੍ਰਚਾਰ ਦਾ ਖ਼ਰਚ
ਸੂਚਨਾ ਮਿਲਣ ’ਤੇ ਪੁਲਸ ਨੇ ਉਸ ਦੇ ਪਤੀ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ’ਚ ਲੈ ਲਿਆ। ਗੀਤਾ ਦਾ ਪੇਕਾ ਪਰਿਵਾਰ ਵੀ ਉੱਥੇ ਪਹੁੰਚ ਗਿਆ। ਮਾਹੌਲ ਗਰਮਾ ਗਿਆ ਪਰ ਦੁਪਹਿਰ ਨੂੰ ਗੁਆਂਢੀਆਂ ਸਮੇਤ ਕੋਈ ਵੀ ਵਿਅਕਤੀ ਮੋਨੂੰ ਨਾਲ ਕਿਸੇ ਤਰ੍ਹਾਂ ਦੀ ਲੜਾਈ-ਝਗੜਾ ਕਰਨ ਦੀ ਸ਼ਿਕਾਇਤ ਲੈ ਕੇ ਅੱਗੇ ਨਹੀਂ ਆਇਆ ਤਾਂ ਉਸ ਦੇ ਭਰਾ, ਭੈਣ ਅਤੇ ਸੱਸ ਨੇ ਸਾਂਝਾ ਹਲਫ਼ਨਾਮਾ ਦਿੱਤਾ, ਜਿਸ ’ਚ ਉਨ੍ਹਾਂ ਨੇ ਮੋਨੂੰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਡੇਰਾਬੱਸੀ ਪੁਲਸ ਨੇ ਸੀ. ਆਰ. ਪੀ. ਸੀ. 174 ਤਹਿਤ ਕਾ੍ਰਵਾਈ ਕੀਤੀ। ਇਸ ਕਾਰਨ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਗੀਤਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਬਾਅਦ 'ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਏ. ਐੱਸ. ਆਈ ਅਸ਼ੋਕ ਕੁਮਾਰ ਮੁਤਾਬਕ ਮੋਨੂੰ ਦੇ ਪਰਿਵਾਰਕ ਮੈਂਬਰਾਂ ਨੇ ਹਲਫ਼ੀਆ ਬਿਆਨ ਲੈਣ ਤੋਂ ਬਾਅਦ ਉਸ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦੀ ਗੱਲ ਆਖੀ, ਜਿਸ ’ਤੇ ਪੁਲਸ ਨੇ ਮੋਨੂੰ ਨੂੰ ਛੱਡ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News