ਚੌਕੀਦਾਰ ''ਤੇ ਹਮਲਾ ਕਰ ਕੇ ਉਂਗਲੀਆਂ ਕੱਟੀਆਂ

06/23/2017 4:37:48 PM


ਫਿਰੋਜ਼ਪੁਰ(ਜੈਨ)-ਛਾਉਣੀ ਦੇ ਅੱਡੇ ਲਾਲਕੁਰਤੀ 'ਤੇ ਹਥਿਆਰਬੰਦ ਕੁਝ ਅਣਪਛਾਤੇ ਲੋਕਾਂ ਨੇ ਚੌਕੀਦਾਰ 'ਤੇ ਹਮਲਾ ਕਰ ਕੇ ਉਸ ਦੀਆਂ ਉਂਗਲੀਆਂ ਕੱਟ ਦਿੱਤੀਆਂ। ਜ਼ਖਮੀ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਘਟਨਾ ਦੇ ਬਾਅਦ ਉਕਤ ਖੇਤਰ ਦੇ ਦੁਕਾਨਦਾਰਾਂ ਦਾ ਵਫਦ ਮੰਡਲ ਐੱਸ. ਐੱਸ. ਪੀ ਗੌਰਵ ਗਰਗ ਨੂੰ ਮਿਲਿਆ।
ਯੂਨੀਅਨ ਪ੍ਰਧਾਨ ਗਜਿੰਦਰ ਅਗਰਵਾਲ ਨੇ ਦੱਸਿਆ ਕਿ ਚੌਕੀਦਾਰ ਵਿਜੇ ਕੁਮਾਰ ਨਿਵਾਸੀ ਗਲੀ ਨੰਬਰ-3 ਪਿਛਲੇ ਲੰਬੇ ਸਮੇਂ ਤੋਂ ਬਾਜ਼ਾਰ 'ਚ ਚੌਕੀਦਾਰੀ ਕਰ ਰਿਹਾ ਹੈ। ਰਾਤੀ ਕਰੀਬ 1 ਵਜੇ ਬਾਈਕ ਸਵਾਰ 5 ਲੋਕਾਂ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ। ਜਦ ਚੌਕੀਦਾਰ ਨੇ ਵਿਰੋਧ ਜਤਾਇਆ ਤਾਂ ਨੌਜਵਾਨਾਂ ਨੇ ਉਸ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਐੱਸ. ਐੱਸ. ਪੀ. ਨੇ ਵਫਦ ਮੰਡਲ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਅਜਿਹੀ ਘਟਨਾ ਅੱਗੇ ਤੋਂ ਨਾ ਹੋਵੇ, ਬਾਜ਼ਾਰ 'ਚ  ਸਕਿਓਰਿਟੀ ਤਾਇਨਾਤ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News