ਓਮੀਕ੍ਰੋਨ ਪ੍ਰਭਾਵਿਤ ਦੇਸ਼ਾਂ ਤੋਂ ਪੰਜਾਬ ’ਚ ਆਏ 3700 ਯਾਤਰੀ, 483 ਮੁਸਾਫਰਾਂ ’ਤੇ ਸਿਹਤ ਵਿਭਾਗ ਰੱਖ ਰਿਹੈ ਨਜ਼ਰ

Thursday, Dec 16, 2021 - 10:38 AM (IST)

ਓਮੀਕ੍ਰੋਨ ਪ੍ਰਭਾਵਿਤ ਦੇਸ਼ਾਂ ਤੋਂ ਪੰਜਾਬ ’ਚ ਆਏ 3700 ਯਾਤਰੀ, 483 ਮੁਸਾਫਰਾਂ ’ਤੇ ਸਿਹਤ ਵਿਭਾਗ ਰੱਖ ਰਿਹੈ ਨਜ਼ਰ

ਅੰਮ੍ਰਿਤਸਰ (ਦਲਜੀਤ) - ਓਮੀਕ੍ਰੋਨ ਪ੍ਰਭਾਵਿਤ 12 ਦੇਸ਼ਾਂ ਤੋਂ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਰਾਹੀਂ ਪੰਜਾਬ ’ਚ ਆਉਣ ਵਾਲੇ ਮੁਸਾਫ਼ਰਾਂ ’ਤੇ ਸਿਹਤ ਵਿਭਾਗ ਨੇ ਲਗਾਤਾਰ ਨਜ਼ਰ ਰੱਖੀ ਹੋਈ ਹੈ। ਬੀਤੇ 50 ਦਿਨਾਂ ’ਚ ਉਕਤ ਦੇਸ਼ਾਂ ਤੋਂ 3700 ਯਾਤਰੀ ਪੰਜਾਬ ’ਚ ਆਏ ਹਨ, ਜਿਨ੍ਹਾਂ ’ਚ ਜ਼ਿਲ੍ਹੇ ਨਾਲ ਸਬੰਧਤ 483 ਯਾਤਰੀ ਹਨ। ਅਜੇ ਤੱਕ 4 ਹੀ ਯਾਤਰੀ ਪਾਜ਼ੇਟਿਵ ਆਏ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਜਿਹੜੇ 4 ਯਾਤਰੀ ਪਾਜ਼ੇਟਿਵ ਆਏ ਹਨ, ਉਨ੍ਹਾਂ ਦਾ ਟੈਸਟ ਕਰਵਾਉਣ ਲਈ ਦਿੱਲੀ ’ਚ ਸੈਂਪਲ ਭੇਜੇ ਗਏ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ : ਸਿਰਫ਼ 1 ਘੰਟੇ ਦੇ ਨਵਜੰਮੇ ਬੱਚੇ ਨੂੰ ਰੋਂਦੇ ਹੋਏ ਸੜਕ ’ਤੇ ਸੁੱਟਿਆ

ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਬੁਧਵਾਰ ਨੂੰ ਇਕ ਇਨਫ਼ੈਕਟਿਡ ਮਰੀਜ਼ ਰਿਪੋਰਟ ਹੋਇਆ ਹੈ, ਉਥੇ ਹੀ ਪਿਛਲੇ 24 ਘੰਟਿਆਂ ’ਚ ਕੋਈ ਮਰੀਜ਼ ਤੰਦਰੁਸਤ ਨਹੀਂ ਹੋਇਆ। ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ ਹੈ। ਹੁਣ ਤੱਕ 47441 ਮਰੀਜ਼ ਰਿਪੋਰਟ ਹੋ ਚੁੱਕੇ ਹਨ, ਇਨ੍ਹਾਂ ਵਿਚੋਂ 1599 ਦੀ ਮੌਤ ਹੋ ਗਈ, ਜਦੋਂਕਿ 45840 ਤੰਦਰੁਸਤ ਹੋਏ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ’ਚ ਲਗਾਤਾਰ ਰੋਜ਼ਾਨਾ 5000 ਦੇ ਕਰੀਬ ਲੋਕਾਂ ਦੇ ਸੈਂਪਲ ਲੈ ਕੇ ਟੈਸਟ ਕਰ ਰਹੀ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

10201 ਨੂੰ ਲੱਗਾ ਟੀਕਾ : 
ਜ਼ਿਲੇ ਦੇ 214 ਟੀਕਾਕਰਨ ਕੇਂਦਰਾਂ ’ਚ 10201 ਲੋਕਾਂ ਨੂੰ ਟੀਕਾ ਲੱਗਾ। ਇਨ੍ਹਾਂ ’ਚ ਪਹਿਲੀ ਡੋਜ਼ ਲਗਵਾਉਣ ਵਾਲਿਆਂ ਦੀ ਗਿਣਤੀ 3797 ਹੈ, ਜਦੋਂਕਿ ਦੂਜੀ ਡੋਜ਼ ਲਗਵਾਉਣ ਵਾਲੇ 6404 ਹਨ। ਹੁਣ ਤੱਕ ਕੁਲ 2109894 ਡੋਜ਼ ਲਗਾਈ ਜਾ ਚੁੱਕੀ ਹੈ। ਇਨ੍ਹਾਂ ’ਚ 695016 ਲੋਕਾਂ ਨੂੰ ਦੋਵੇਂ ਡੋਜ ਲੱਗ ਚੁੱਕੀ ਹਨ ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ


author

rajwinder kaur

Content Editor

Related News