ਓ. ਐੱਲ. ਐੱਕਸ. ''ਤੇ ਸਾਇਕਲ ਦਾ ਇਸ਼ਤਿਹਾਰ ਪਾਉਣਾ ਪਿਆ ਮਹਿੰਗਾ, ਵੱਜੀ 65000 ਦੀ ਠੱਗੀ

Monday, Jun 22, 2020 - 05:45 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਥਾਣਾ ਬਰੀਵਾਲਾ ਵਿਖੇ ਓ. ਐੱਲ. ਐੱਕਸ. ਐੱਪ ਨੂੰ ਜ਼ਰੀਆ ਬਣਾ ਕੇ ਠੱਗੀ ਮਾਰਨ ਵਾਲਾ ਕਰਨਾਟਕ ਦੇ ਗੁਲਬਰਗਾ ਵਾਸੀ ਇਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਸ਼ਿੰਦਰਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸਰਾਏਨਾਗਾ ਨੇ ਦੱਸਿਆ ਕਿ ਉਸਨੇ ਓ. ਐੱਲ. ਐੱਕਸ. 'ਤੇ ਸਾਇਕਲ ਵੇਚਣ ਸਬੰਧੀ ਇਸ਼ਤਿਹਾਰ ਦਿੱਤਾ ਸੀ, ਜਿਸ ਬਾਰੇ ਕਰਨਾਟਕਾ ਦੇ ਗੁਲਬਰਗਾ ਵਾਸੀ ਅਬਰਾਰ ਅਹਿਮਦ ਪੁੱਤਰ ਕਦੀਰ ਅਹਿਮਦ ਦਾ 10 ਅਪ੍ਰੈਲ 2020 ਨੂੰ ਫੋਨ ਆਇਆ। ਇਸ ਵਿਅਕਤੀ ਨੇ ਕਿਹਾ ਕਿ ਉਸਨੇ ਸਾਇਕਲ ਆਪਣੇ ਭਤੀਜੇ ਨੂੰ ਖਰੀਦ ਕੇ ਦੇਣਾ ਹੈ ਅਤੇ ਉਹ ਪੇ. ਟੀ. ਐੱਮ. ਰਾਹੀ ਆਨਲਾਈਨ ਪੇਮੈਂਟ ਕਰ ਦੇਵੇਗਾ ਅਤੇ ਇਹ ਕਹਿ ਕੇ ਉਸਨੇ ਮੇਰੇ ਤੋਂ ਅਕਾਊਂਟ ਦੀ ਡਿਟੇਲ ਮੰਗਵਾ ਲਈ ਅਤੇ ਫਿਰ ਆਨਲਾਈਨ ਅਕਾਊਂਟ 'ਚੋਂ 65001 ਰੁਪਏ ਆਪਣੇ ਅਕਾਊਂਟ ਵਿਚ ਟਰਾਂਸਫਰ ਕਰ ਲਏ। ਇਸ ਤਰ੍ਹਾਂ ਉਸ ਨੇ ਆਨਲਾਈਨ ਠੱਗੀ ਮਾਰੀ ਹੈ। 

ਪੁਲਸ ਨੇ ਮੁੱਢਲੀ ਜਾਂਚ ਉਪਰੰਤ ਕਰਨਾਟਕਾ ਦੇ ਗੁਲਬਰਗਾ ਵਾਸੀ ਅਬਰਾਰ ਅਹਿਮਦ ਪੁੱਤਰ ਕਦੀਰ ਅਹਿਮਦ ਵਿਰੁੱਧ ਆਈ. ਪੀ. ਸੀ. ਦੀ ਧਾਰਾ 420 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News