25 ਕਰੋੜ ਦੀ ਠੱਗੀ ਮਾਮਲੇ ''ਚ ਮਾਲਕਾਂ ਬਾਰੇ ਸਾਹਮਣੇ ਆਈ ਇਕ ਹੋਰ ਗੱਲ

Wednesday, Sep 02, 2020 - 03:52 PM (IST)

ਜਲੰਧਰ (ਜ. ਬ.)— ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਕੀਤੇ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ 'ਚ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੰਪਨੀ ਦੇ ਮਾਲਕ ਅਤੇ ਮੈਨੇਜਮੈਂਟ ਮੈਂਬਰ ਫਾਊਂਡੇਸ਼ਨ ਮੈਂਬਰਸ਼ਿਪ ਦੇ ਨਾਂ 'ਤੇ ਲੋਕਾਂ ਕੋਲੋਂ 2 ਲੱਖ ਰੁਪਏ ਲੈਂਦੇ ਸਨ। ਇਹ ਫੀਸ ਕੰਪਨੀ ਦੇ ਮਾਲਕ ਅਤੇ ਮੈਨੇਜਮੈਂਟ ਮੈਂਬਰ ਆਪਸ 'ਚ ਵੰਡ ਲੈਂਦੇ ਸਨ। ਫਾਊਂਡੇਸ਼ਨ ਮੈਂਬਰ ਬਣਾਉਣ ਲਈ ਮੈਨੇਜਮੈਂਟ ਮੈਂਬਰ ਲੋਕਾਂ ਨੂੰ ਆਪਣੇ ਨਾਲ ਜੋੜਦੇ ਸਨ ਅਤੇ ਵੱਡੇ-ਵੱਡੇ ਦਾਅਵੇ ਕਰਕੇ ਉਨ੍ਹਾਂ ਕੋਲੋਂ 2 ਲੱਖ ਰੁਪਏ ਲੈ ਕੇ ਮੈਂਬਰਸ਼ਿਪ ਦੇ ਦਿੰਦੇ ਸਨ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ ਮਿਲੇ 60 ਨਵੇਂ ਕੇਸ, ਇਕ ਦੀ ਮੌਤ
ਫਾਊਂਡੇਸ਼ਨ ਮੈਂਬਰਸ਼ਿਪ ਲੈਣ ਵਾਲੇ ਲੋਕਾਂ ਨੂੰ ਕੰਪਨੀ ਦੀ ਪਾਰਟੀ ਜਾਂ ਕਿਸੇ ਸਮਾਗਮ ਵਿਚ ਵੀ. ਆਈ. ਪੀ. ਟਰੀਟਮੈਂਟ ਦਿੱਤਾ ਜਾਂਦਾ ਸੀ। ਸੂਤਰਾਂ ਦੀ ਮੰਨੀਏ ਤਾਂ ਕੁਝ ਹੀ ਸਾਲਾਂ ਵਿਚ ਕੰਪਨੀ ਨੇ 40 ਫਾਊਂਡੇਸ਼ਨ ਮੈਂਬਰ ਬਣਾਏ ਸਨ, ਜਿਨ੍ਹਾਂ ਸਾਰਿਆਂ ਦੇ ਨਾਂ ਵੀ ਪੁਲਸ ਦੇ ਰਿਕਾਰਡ ਵਿਚ ਆ ਚੁੱਕੇ ਹਨ। ਦੂਜੇ ਪਾਸੇ ਕੇਸ ਦਰਜ ਹੋਣ ਤੋਂ ਇੰਨੇ ਦਿਨਾਂ ਬਾਅਦ ਵੀ ਸਿਰਫ ਕੰਪਨੀ ਦੇ 2 ਮਾਲਕ ਰਣਜੀਤ ਸਿੰਘ ਅਤੇ ਗਗਨਦੀਪ ਸਿੰਘ ਦੀ ਗ੍ਰਿਫ਼ਤਾਰੀ ਹੋ ਸਕੀ ਹੈ, ਜਦਕਿ ਕੰਪਨੀ ਦਾ ਸੀ. ਈ. ਓ. ਗੁਰਮਿੰਦਰ ਸਿੰਘ ਅਤੇ ਮੈਨੇਜਮੈਂਟ ਦੇ ਸਾਰੇ ਮੈਂਬਰ ਫਰਾਰ ਹਨ। ਸਾਰਿਆਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ, ਹਾਲਾਂਕਿ ਪੁਲਸ ਦਾਅਵਾ ਕਰ ਰਹੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ ਅਤੇ ਜਲਦ ਇਸ ਮਾਮਲੇ ਦੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।

ਇਹ ਵੀ ਪੜ੍ਹੋ: ਮਹਿਤਪੁਰ ਦੇ ਸੀਨੀਅਰ ਅਕਾਲੀ ਆਗੂ ਰਵੀਪਾਲ ਸਿੰਘ ਦੀ ਕੋਰੋਨਾ ਕਾਰਨ ਮੌਤ
ਹੁਸ਼ਿਆਰਪੁਰ ਵਿਚੋਂ ਸਾਹਮਣੇ ਆਉਣ ਲੱਗੇ ਪੀੜਤ
ਕਰੋੜਾਂ ਰੁਪਏ ਦੇ ਇਸ ਫਰਾਡ ਮਾਮਲੇ 'ਚ ਹੁਣ ਹੁਸ਼ਿਆਰਪੁਰ 'ਚੋਂ ਵੀ ਪੀੜਤ ਲੋਕ ਸਾਹਮਣੇ ਆਉਣ ਲੱਗੇ ਹਨ। ਹੁਸ਼ਿਆਰਪੁਰ ਦੇ ਠੱਗੇ ਗਏ ਲੋਕਾਂ ਦਾ ਪੂਰਾ ਗਰੁੱਪ ਪੁਲਸ ਨੂੰ ਸ਼ਿਕਾਇਤ ਦੇਣ ਵਾਲਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਜੀਂਦ ਵਿਚ ਵੀ ਵ੍ਹਿਜ਼ ਪਾਵਰ ਕੰਪਨੀ ਵੱਲੋਂ ਕੀਤੇ ਗਏ ਫਰਾਡ ਦੀਆਂ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ:  ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ


shivani attri

Content Editor

Related News