ਲੁਧਿਆਣਾ : ਲੁੱਟੀ ਗਈ ਗਲੀ ''ਚ ਜਾਂਦੀ ਬਜ਼ੁਰਗ ਔਰਤ, ਵਾਰਦਾਤ ਕੈਮਰੇ ''ਚ ਕੈਦ (ਵੀਡੀਓ)

Wednesday, Oct 09, 2019 - 12:52 PM (IST)

ਲੁਧਿਆਣਾ (ਨਰਿੰਦਰ) : ਸ਼ਹਿਰ ਦੇ ਹਰਚਰਨ ਨਗਰ 'ਚ ਇਕ ਬਜ਼ੁਰਗ ਔਰਤ ਉਸ ਸਮੇਂ ਲੁੱਟ ਦਾ ਸ਼ਿਕਾਰ ਬਣ ਗਈ, ਜਦੋਂ ਉਹ ਗਲੀ 'ਚ ਘੁੰਮ ਰਹੀ ਸੀ। ਅਸਲ 'ਚ ਉਕਤ ਬਜ਼ੁਰਗ ਔਰਤ ਗਲੀ 'ਚ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ ਸੀ। ਇੰਨੇ 'ਚ ਇਕ ਨੌਜਵਾਨ ਐਕਟਿਵਾ 'ਤੇ ਸਵਾਰ ਹੋ ਕੇ ਗਲੀ 'ਚ ਦਾਖਲ ਹੋਇਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਉਡੀਕ ਕਰਨ ਲੱਗਾ। ਗਲੀ 'ਚ ਇਕ ਹੋਰ ਵਿਅਕਤੀ ਆ ਗਿਆ, ਜਿਸ ਦੇ ਲੰਘਣ ਦਾ ਉਸ ਨੇ ਇੰਤਜ਼ਾਰ ਕੀਤਾ।

ਜਿਵੇਂ ਹੀ ਬਜ਼ੁਰਗ ਔਰਤ ਨੂੰ ਲੁਟੇਰੇ ਨੇ ਇਕੱਲੀ ਦੇਖਿਆ ਤਾਂ ਉਸ ਦੇ ਕੰਨਾਂ 'ਚੋਂ ਵਾਲੀਆਂ ਧੂ ਲਈਆਂ ਅਤੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਗਲੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਤੋਂ ਬਾਅਦ ਬਜ਼ੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਾਈ। ਫਿਲਹਾਲ ਪੁਲਸ ਵਲੋਂ ਪਰਿਵਾਰ ਦੀ ਸ਼ਿਕਾਇਤ 'ਤੇ ਸੀ. ਸੀ. ਟੀ. ਵੀ. ਕੈਮਰੇ ਦੇ ਆਧਾਰ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News