ਪੁਰਾਣੀ ਰੰਜਿਸ਼ ਕਾਰਨ 2 ਧਿਰਾਂ ਭਿਡ਼ੀਆਂ, 2 ਫੱਟੜ
Thursday, Aug 30, 2018 - 03:42 AM (IST)
ਅੰਮ੍ਰਿਤਸਰ, (ਅਰੁਣ) - ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਕੋਟਲੀ ਨਸੀਰ ਖਾਂ ਵਿਚ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿਚ ਇਕ ਵਾਰ ਫਿਰ ਤਕਰਾਰ ਹੋ ਗਈ। ਇਸ ਦੌਰਾਨ ਚਲਾਏ ਗਏ ਹਥਿਆਰਾਂ ਦੇ ਨਾਲ ਦੋਨੋਂ ਧਿਰਾਂ ਦੇ ਇਕ-ਇਕ ਨੌਜਵਾਨ ਜ਼ਖਮੀ ਹੋ ਗਏ। ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਇਲਾਜ ਅਧੀਨ ਹਰਮਨਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਕੋਟਲੀ ਨਸੀਰ ਖਾਂ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਵਾਸੀ ਪੀਟਰ, ਜੋਜਾ ਅਤੇ ਉਸ ਦੇ ਹੋਰ ਸਾਥੀਆਂ ਨਾਲ ਝਗਡ਼ਾ ਹੋਇਆ ਸੀ, ਜਿਸ ਦਾ ਪੁਲਸ ਚੌਕੀ ਖਾਸਾ ਵਿਚ ਰਾਜ਼ੀਨਾਮਾ ਹੋਇਆ ਸੀ, ਉਸੇ ਰੰਜਿਸ਼ ਕਾਰਨ ਅੱਜ ਜਦੋਂ ਉਨ੍ਹਾਂ ਦਾ ਲਡ਼ਕਾ ਹਰਮਨਜੀਤ ਸਿੰਘ ਕੁੱਤੇ ਨੂੰ ਟੀਕਾ ਲਵਾਉਣ ਲਈ ਜਾ ਰਿਹਾ ਸੀ ਤਾਂ ਰਸਤਾ ਰੋਕ ਮੁਲਜ਼ਮਾਂ ਵਲੋਂ ਉਸ ਉੱਪਰ ਹਮਲਾ ਕਰ ਦਿੱਤਾ, ਜਿਸ ਦੇ ਨੱਕ ’ਤੇ ਸੱਟ ਲੱਗੀ ਹੈ। ਇਸ ਸਬੰਧੀ ਖਾਸਾ ਚੌਕੀ ਦੇ ਏ.ਐੱਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਝਗਡ਼ੇ ਦੌਰਾਨ ਦੂਜੀ ਧਿਰ ਦੇ ਇਕ ਨੌਜਵਾਨ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਦੋਨੋਂ ਧਿਰਾਂ ਦੀ ਮੈਡੀਕਲ ਰਿਪੋਰਟ ਆਉਣ ਮਗਰੋਂ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
