ਧੂਰੀ 'ਚ ਖ਼ੌਫ਼ਨਾਕ ਵਾਰਦਾਤ, ਮੋਟਰ ਵਾਲੇ ਕੋਠੇ 'ਚ ਕਹੀ ਨਾਲ ਵੱਢ ਮੌਤ ਦੇ ਘਾਟ ਉਤਾਰਿਆ ਬਜ਼ੁਰਗ

Tuesday, Mar 22, 2022 - 10:08 AM (IST)

ਧੂਰੀ 'ਚ ਖ਼ੌਫ਼ਨਾਕ ਵਾਰਦਾਤ, ਮੋਟਰ ਵਾਲੇ ਕੋਠੇ 'ਚ ਕਹੀ ਨਾਲ ਵੱਢ ਮੌਤ ਦੇ ਘਾਟ ਉਤਾਰਿਆ ਬਜ਼ੁਰਗ

ਧੂਰੀ (ਜੈਨ) : ਪਿੰਡ ਧੰਦੀਵਾਲ ਵਿਖੇ ਇਕ 80 ਸਾਲਾ ਬਜ਼ੁਰਗ ਦਾ ਕਿਸੇ ਨਾਮਾਲੂਮ ਕਾਤਲ ਵੱਲੋਂ ਕਹੀ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕੇਸਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਭੈਣੀ ਮਹਿਰਾਜ (ਧਨੌਲਾ) ਪਿਛਲੇ ਕੁੱਝ ਸਮੇਂ ਤੋਂ ਆਪਣੀ ਧੀ ਅਤੇ ਜਵਾਈ ਕੇਸਰ ਸਿੰਘ ਨੰਬਰਦਾਰ ਕੋਲ ਪਿੰਡ ਧੰਦੀਵਾਲ ਵਿਖੇ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਸਰਕਾਰੀ ਸਕੂਲਾਂ 'ਚ ਫਿਰ ਬਣੇਗਾ 'ਮਿਡ ਡੇਅ' ਮੀਲ, ਬੱਚਿਆਂ ਦੇ ਸਵਾਦ ਮੁਤਾਬਕ ਬਦਲੇਗਾ ਮੈਨਿਊ

ਆਮ ਦਿਨਾਂ ਵਾਂਗ ਉਹ ਲੰਘੀ ਸ਼ਾਮ ਨੂੰ ਵੀ ਖੇਤ ’ਚ ਮੋਟਰ ਵਾਲੇ ਕੋਠੇ ’ਤੇ ਸੁੱਤਾ ਸੀ। ਸਵੇਰੇ ਕਰੀਬ ਸਾਢੇ 7 ਵਜੇ ਜਦੋਂ ਉਸਦਾ ਦੋਹਤਾ ਰਣਜੀਤ ਸਿੰਘ ਆਪਣੇ ਨਾਨੇ ਲਈ ਨਾਸ਼ਤਾ ਲੈ ਕੇ ਗਿਆ ਤਾਂ ਉਸ ਨੇ ਵੇਖਿਆ ਕਿ ਉਸ ਦੇ ਨਾਨੇ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੋਈ ਸੀ। ਉਸ ਦਾ ਕਿਸੇ ਨਾਮਾਲੂਮ ਵਿਅਕਤੀ ਨੇ ਕਹੀ ਨਾਲ ਕਤਲ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ : ਮਾਮੇ ਦੇ ਥੱਪੜ ਮਾਰਨ ਮਗਰੋਂ ਭਾਣਜੇ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਦਰਦ ਦੇਖ ਹਰ ਕਿਸੇ ਦਾ ਪਿਘਲਿਆ ਦਿਲ

ਮੌਕੇ ’ਤੇ ਪੁੱਜੇ ਥਾਣਾ ਸਦਰ ਧੂਰੀ ਅਧੀਨ ਪੈਂਦੀ ਪੁਲਸ ਚੌਕੀ ਰਣੀਕੇ ਦੇ ਇੰਚਾਰਜ ਏ. ਐੱਸ. ਆਈ. ਮਲਕੀਤ ਸਿੰਘ ਅਤੇ ਏ. ਐੱਸ. ਆਈ. ਮਨੋਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਦੋਹਤੇ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਨਾਮਾਲੂਮ ਦੋਸ਼ੀ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਧੂਰੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News