ਨਹਿਰ ''ਚੋਂ ਬਰਾਮਦ ਹੋਈ ਬਜ਼ੁਰਗ ਦੀ ਲਾਸ਼

8/3/2020 12:03:22 PM

ਮੋਗਾ (ਆਜ਼ਾਦ) : ਮਿਹਨਤ-ਮਜ਼ਦੂਰੀ ਦਾ ਕੰਮ ਕਰਦੇ ਜਸਵਿੰਦਰ ਸਿੰਘ (55) ਵਾਸੀ ਪਿੰਡ ਲਧਾਈਕੇ ਦੀ ਲਾਸ਼ ਪਿੰਡ ਗਿੱਲ ਦੀ ਨਹਿਰ 'ਚੋਂ ਮਿਲਣ ਦਾ ਪਤਾ ਲੱਗਾ ਹੈ, ਜਿਸ ਦੀ ਜਾਣਕਾਰੀ ਮਿਲਣ ’ਤੇ ਥਾਣਾ ਬਾਘਾ ਪੁਰਾਣਾ ਪੁਲਸ ਮੁਲਾਜ਼ਮ ਉਥੇ ਪੁੱਜੇ ਅਤੇ ਸਮਾਜ ਸੇਵਾ ਸੁਸਾਇਟੀ ਮੋਗਾ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਰੋਜ਼ਾਨਾ ਬਾਘਾ ਪੁਰਾਣਾ ਵਿਖੇ ਮਿਹਨਤ-ਮਜ਼ਦੂਰੀ ਕਰਨ ਲਈ ਆਉਂਦਾ ਸੀ। ਬੀਤੇ ਦਿਨ ਉਹ ਘਰ ਵਾਪਸ ਨਾ ਗਿਆ ਤਾਂ ਘਰਦਿਆਂ ਨੇ ਉਸ ਦੀ ਤਲਾਸ਼ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਲਾਸ਼ ਪਿੰਡ ਗਿੱਲ ਦੀ ਨਹਿਰ 'ਚੋਂ ਮਿਲੀ ਹੈ, ਜਿਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਪ੍ਰਿਥੀ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਦੇ ਬਿਆਨਾਂ ’ਤੇ ਧਾਰਾ-174 ਦੀ ਕਾਰਵਾਈ ਕਰਨ ਦੇ ਬਾਅਦ ਉਸ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਮੌਤ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।


Babita

Content Editor Babita