ਪੁਰਾਣੀ ਰੰਜ਼ਿਸ਼ ਤਹਿਤ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ’ਤੇ ਕੀਤਾ ਹਮਲਾ

07/17/2020 3:41:41 PM

ਤਪਾ ਮੰਡੀ (ਸ਼ਾਮ, ਗਰਗ) - ਸਥਾਨਕ ਢਿਲਵਾਂ ਰੇਲਵੇ ਫਾਟਕਾਂ 'ਤੇ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਸਕੌਂਡਾ ਗੱਡੀ 'ਚ ਸਵਾਰ ਅੱਧੀ ਦਰਜਨ ਦੇ ਕਰੀਬ ਵਿਅਕਤੀ ਨੇ ਨੌਜਵਾਨ ’ਤੇ ਹਮਲਾ ਕਰ ਦਿੱਤਾ। ਹਾਕੀਆਂ, ਰਾਡਾਂ ਨਾਲ ਲੈਸ ਹੋ ਆਏ ਵਿਅਕਤੀ ਡੀਜਾਇਰ ਕਾਰ 'ਚ ਸਵਾਰ ਨੌਜਵਾਨ ਦੀ ਕਾਰ ਦੀ ਭੰਨ-ਤੋੜ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਭੋਜਨ ਇੰਡਸਟਰੀ ਨਾਲ ਜੁੜੀਆਂ ਇਹ ਖਾਸ ਗੱਲਾਂ ਤੁਹਾਡੇ ਲਈ ਜਾਨਣਾ ਹੈ ਜ਼ਰੂਰੀ, ਜਾਣੋ ਕਿਉਂ

ਦੂਜੇ ਪਾਸੇ ਹਸਪਤਾਲ 'ਚ ਜੇਰੇ ਇਲਾਜ ਚਤੁਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟੜਾ ਨੇ ਦੱਸਿਆ ਕਿ ਉਸ ਦੀ ਪਤਨੀ ਸਿਮਰਨ ਦੀ ਡਿਲੀਵਰੀ ਹੋਣ ਕਾਰਨ ਉਹ ਅਪਣੇ ਪੇਕਿਆਂ ਤੋਂ ਆਈ ਹੋਈ ਸੀ। ਉਹ ਆਪਣੇ ਪਿੰਡ ਤੋਂ ਡੀਜਾਇਰ ਕਾਰ 'ਤੇ ਹਸਪਤਾਲ ਆ ਰਿਹਾ ਸੀ ਤਾਂ ਕੁਝ ਵਿਅਕਤੀ, ਜੋ ਇੱਕ ਸਕੌਂਡਾ ਗੱਡੀ 'ਚ ਸਵਾਰ ਸੀ, ਉਸ ਦਾ ਪਿੱਛਾ ਕਰਦੇ ਆ ਰਹੇ ਸਨ। ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਪਹਿਲਾਂ ਗਿੱਲ ਸੂਏ 'ਤੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਥੋ ਉਹ ਬਚ ਨਿਕਲਿਆ। ਇਸ ਦੇ ਬਾਵਜੂਦ ਕਾਰ ਸਵਾਰ ਉਸ ਦਾ ਪਿੱਛਾ ਕਰਦੇ ਰਹੇ। ਢਿਲਵਾਂ ਰੇਲਵੇ ਫਾਟਕ ਬੰਦ ਹੋਣ ਕਾਰਨ ਜਦੋਂ ਉਸ ਨੇ ਆਪਣੀ ਕਾਰ ਰੋਕ ਲਈ ਤਾਂ ਕਾਰ ਸਵਾਰਾਂ ਨੇ ਹਾਕੀਆਂ, ਰਾਡਾਂ ਨਾਲ ਉਸ ਦੀ ਕਾਰ ਦੀ ਭੰਨ-ਤੋੜ ਕਰਕੇ ਉਸ ਦੇ ਸਿਰ 'ਚ ਰਾਡ ਮਾਰ ਦਿੱਤੀ। ਲਹੂ-ਲੁਹਾਣ ਹੋਣ ਕਰਕੇ ਉਹ ਉਥੋਂ ਫਰਾਰ ਹੋ ਗਏ।

ਚੋਖੀ ਆਮਦਨ ਦਾ ‘ਸਰੋਤ’ ਬਣ ਸਕਦੀ ਹੈ ਗਰਮ ਰੁੱਤ ਦੇ ਫਲਾਂ ਦੀ ਪ੍ਰੋਸੈਸਿੰਗ

PunjabKesari

ਉਸ ਨੇ ਦੱਸਿਆ ਕਿ ਹਮਲਾਵਰ ਜਾਂਦੇ ਹੋਏ ਕਾਰ 'ਚ ਪਿਆ ਇੱਕ ਬੈਗ, ਜਿਸ 'ਚ ਪੰਜ ਹਜ਼ਾਰ ਰੁਪਏ ਨਕਦ ਅਤੇ ਕੁਝ ਕਾਗਜਾਤ ਸਨ, ਲੈ ਗਏ। ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਹਮਲਾਵਰਾਂ ਨੂੰ ਨਿੱਜੀ ਤੌਰ ’ਤੇ ਜਾਣਦਾ ਹਾਂ, ਜਿਨ੍ਹਾਂ ਨੇ ਮੇਰੀ ਪਤਨੀ ਨਾਲ ਅਸ਼ਲੀਲ ਹਰਕਤਾਂ ਕਰਨ ਕਾਰਨ ਪੁਲਸ ਨੂੰ ਸੂਚਨਾ ਦਿੱਤੀ ਸੀ। ਉਸ ਰੰਜਿਸ਼ ਕਾਰਨ ਉਨ੍ਹਾਂ ਨੇ ਉਸ ’ਤੇ ਹਮਲਾ ਕੀਤਾ। ਉਸ ਨੇ ਇਹ ਵੀ ਦੱਸਿਆ ਕਿ 7-8 ਮਹੀਨੇ ਪਹਿਲਾਂ ਵੀ ਇਨ੍ਹਾਂ ਹਮਲਾਵਰਾਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ। ਉਸ ਸਮੇਂ ਉਸ ਦੇ ਤੇਰਾਂ ਟਾਂਕੇ ਲੱਗੇ ਸਨ ਪਰ ਬਾਲਿਆਂਵਾਲੀ ਪੁਲਸ ਨੇ ਕੋਈ ਸੁਣਵਾਈ ਨਹੀਂ ਸੀ ਕੀਤੀ। 

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਘਟਨਾ ਸਮੇਂ ਵੱਡੀ ਗਿਣਤੀ 'ਚ ਹਾਜ਼ਰ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਹਮਲਾਵਰਾਂ ਨੇ ਕਾਰ ਦੀ ਭੰਨ-ਤੋੜ ਕਰਨ ਮਗਰੋਂ ਬੈਗ ਵੀ ਲੈ ਗਏ। ਘਟਨਾ ਦਾ ਪਤਾ ਲੱਗਦੈ ਸਿਟੀ ਪੁਲਸ ਨੇ ਮੌਕੇ 'ਤੇ ਪਹੁੰਚਕੇ ਗੱਡੀ ਨੂੰ ਕਬਜ਼ੇ 'ਚ ਲੈ ਲਿਆ। ਸਿਟੀ ਇੰਚਾਰਜ ਮੇਜਰ ਸਿੰਘ ਨੇ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਜੋ ਕਾਰਵਾਈ ਹੋਵੇਗੀ, ਉਹ ਅਮਲ 'ਚ ਲਿਆਂਦੀ ਜਾਵੇਗੀ। ਇਸ ਘਟਨਾ ਨਾਲ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰਾਂ ’ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...


rajwinder kaur

Content Editor

Related News