ਦਰਦਨਾਕ : ਭਿਆਨਕ ਹਾਦਸੇ ਦੌਰਾਨ ਦੂਰ ਤੱਕ ਹਵਾ 'ਚ ਉੱਛਲਿਆ ਬਜ਼ੁਰਗ ਜੋੜਾ, ਦੇਖਣ ਵਾਲਿਆਂ ਦੇ ਕੰਬ ਗਏ ਦਿਲ

Sunday, May 15, 2022 - 12:48 PM (IST)

ਦਰਦਨਾਕ : ਭਿਆਨਕ ਹਾਦਸੇ ਦੌਰਾਨ ਦੂਰ ਤੱਕ ਹਵਾ 'ਚ ਉੱਛਲਿਆ ਬਜ਼ੁਰਗ ਜੋੜਾ, ਦੇਖਣ ਵਾਲਿਆਂ ਦੇ ਕੰਬ ਗਏ ਦਿਲ

ਸਮਰਾਲਾ (ਗਰਗ, ਬੰਗੜ) : ਇੱਥੇ ਪਿੰਡ ਚਹਿਲਾਂ ਨੇੜੇ ਐਤਵਾਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਸਕੂਟਰੀ ਸਵਾਰ ਬਜ਼ੁਰਗ ਜੋੜੇ ਨੂੰ ਤੇਜ਼ ਰਫ਼ਤਾਰ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵੇਂ ਪਤੀ-ਪਤਨੀ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੋਰਾਹਾ ਨੇੜੇ ਦੇ ਪਿੰਡ ਚਣਕੋਹੀਆ ਨਿਵਾਸੀ ਰਘਵੀਰ ਸਿੰਘ (75) ਆਪਣੀ ਪਤਨੀ ਰਣਜੀਤ ਕੌਰ (70) ਨਾਲ ਮੋਪੇਡ ’ਤੇ ਰਿਸ਼ਤੇਦਾਰੀ ਵਿੱਚ ਸਮਰਾਲਾ ਨੇੜਲੇ ਪਿੰਡ ਬਘੌਰ ਵਿਖੇ ਆ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਦੀ ਕਿੱਲਤ 'ਤੇ ਨਵਾਂ ਫ਼ਰਮਾਨ ਜਾਰੀ, ਹੁਣ ਹਫ਼ਤਾਵਾਰੀ ਸ਼ਡਿਊਲ ਤਹਿਤ ਬੰਦ ਹੋਵੇਗੀ ਇੰਡਸਟਰੀ

ਪਿੰਡ ਚਹਿਲਾਂ ਨੇੜੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਇਕ ਤੇਜ਼ ਰਫ਼ਤਾਰ ਬੱਸ, ਜੋ ਕਿ ਲੁਧਿਆਣਾ ਵੱਲ ਤੋਂ ਆ ਰਹੀ ਸੀ, ਨੇ ਇਸ ਜੋੜੇ ਨੂੰ ਪਿੱਛਿਓ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਮੋਪੇਡ ਸਵਾਰ ਇਹ ਜੋੜਾ ਦੂਰ ਤੱਕ ਹਵਾ ਵਿੱਚ ਹੀ ਉੱਛਲ ਗਿਆ ਅਤੇ ਦੋਵਾਂ ਦੀ ਹੀ ਮੌਕੇ ’ਤੇ ਮੌਤ ਹੋ ਗਈ। ਘਟਨਾ ਤੋਂ ਬਾਅਦ ਮੌਕੇ ’ਤੇ ਆਈ ਪੁਲਸ ਨੇ ਨਿੱਜੀ ਕੰਪਨੀ ਦੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੇ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। 
ਇਹ ਵੀ ਪੜ੍ਹੋ : ਪੰਜਾਬ 'ਚ ਅੱਤ ਦੀ ਗਰਮੀ ਨਾਲ ਝੁਲਸ ਰਹੇ ਲੋਕਾਂ ਲਈ ਚੰਗੀ ਖ਼ਬਰ, ਆਉਣ ਵਾਲੇ ਦਿਨਾਂ 'ਚ ਪੈ ਸਕਦੇ ਮੀਂਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News