ਨਵੀਆਂ ਹੋਣ ਦੇ ਬਾਵਜੂਦ ਪੀ. ਆਰ. ਟੀ. ਸੀ. ਦੀਆਂ ਚੱਲ ਰਹੀਆਂ ਨੇ ਮਿਆਦ ਪੁਗਾ ਚੁੱਕੀਆਂ ਬੱਸਾਂ

Friday, Mar 02, 2018 - 07:55 AM (IST)

ਨਵੀਆਂ ਹੋਣ ਦੇ ਬਾਵਜੂਦ ਪੀ. ਆਰ. ਟੀ. ਸੀ. ਦੀਆਂ ਚੱਲ ਰਹੀਆਂ ਨੇ ਮਿਆਦ ਪੁਗਾ ਚੁੱਕੀਆਂ ਬੱਸਾਂ

ਪਟਿਆਲਾ (ਜੋਸਨ) – ਪੀ. ਆਰ. ਟੀ. ਸੀ. ਵੱਲੋਂ ਸੈਂਕੜੇ ਨਵੀਆਂ ਬੱਸਾਂ ਪਾਉਣ ਦੇ ਬਾਵਜੂਦ ਅਜੇ ਵੀ ਕਈ ਮਿਆਦ ਪੁੱਗੀਆਂ ਬੱਸਾਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਅਕਸਰ ਹੀ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਪਟਿਆਲਾ ਤੋਂ ਸਵੇਰੇ ਪੌਣੇ 8 ਦੇ ਕਰੀਬ ਚੱਲੀ ਪੁਰਾਣੀ ਬੱਸ ਪੰਜਾਬੀ ਯੂਨੀਵਰਸਿਟੀ ਤੋਂ ਸਵਾਰੀਆਂ ਚੜ੍ਹਾ ਕੇ ਬਹਾਦਰਗੜ੍ਹ ਵਿਖੇ ਜਾ ਕੇ ਖਰਾਬ ਹੋ ਕੇ ਖੜ੍ਹ ਗਈ। ਇਸ ਕਾਰਨ ਸਫਰ ਕਰ ਰਹੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੱਸਿਆ ਕਿ ਇਹ ਬੱਸ ਜਦੋਂ ਬੱਸ ਸਟੈਂਡ ਤੋਂ ਚੱਲੀ ਸੀ ਤਾਂ ਉਸ ਸਮੇਂ ਤੋਂ ਹੀ ਇਸ ਦੇ ਇੰਜਣ ਵਿਚੋਂ ਅਜੀਬ ਜਿਹੀਆਂ ਆਵਾਜ਼ਾਂ ਨਿਕਲ ਰਹੀਆਂ ਸਨ। ਯੂਨੀਵਰਸਿਟੀ ਤੋਂ ਬਹਾਦਰਗੜ੍ਹ ਤਕ ਵੀ ਇਹ ਬੱਸ ਹੌਲੀ-ਹੌਲੀ ਹੀ ਪਹੁੰਚੀ ਅਤੇ ਫਿਰ ਬਿਲਕੁੱਲ ਖਰਾਬ ਹੋ ਗਈ। ਇਸ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਇਸ ਨੂੰ ਠੀਕ ਕਰਨ ਦਾ ਕਾਫੀ ਯਤਨ ਕੀਤਾ ਪਰ ਕਾਮਯਾਬ ਨਹੀਂ ਹੋ ਸਕੇ। ਕਾਫੀ ਦੇਰ ਬਾਅਦ ਪਟਿਆਲਾ ਤੋਂ ਮੋਹਾਲੀ ਜਾ ਰਹੀ ਇਕ ਹੋਰ ਪੀ. ਆਰ. ਟੀ. ਸੀ. ਦੀ ਬੱਸ ਵਿਚ ਸਵਾਰੀਆਂ ਨੂੰ ਚੜ੍ਹਾਇਆ ਗਿਆ। ਇਸ ਸੰਗਤਰੀ ਰੰਗ ਦੀ ਬੱਸ ਦੀ ਹਾਲਤ ਵੀ ਤਰਸਯੋਗ ਸੀ ਅਤੇ ਹੌਲੀ-ਹੌਲੀ ਕਾਫੀ ਦੇਰੀ ਨਾਲ ਮੋਹਾਲੀ ਪਹੁੰਚੀ, ਜਿਸ ਕਾਰਨ ਡਿਊਟੀ ਅਤੇ ਕਾਲਜ ਜਾਣ ਵਾਲੇ ਮੁਲਾਜ਼ਮ ਤੇ ਵਿਦਿਆਰਥੀ ਲੇਟ ਹੋ ਗਏ।


Related News