ਤੇਲ ਟੈਂਕਰ ਤੇ ਕਾਰ 'ਚ ਹੋਈ ਜ਼ਬਰਦਸਤ ਟੱਕਰ, ਲੱਗੀ ਅੱਗ

Friday, Nov 26, 2021 - 08:52 PM (IST)

ਤੇਲ ਟੈਂਕਰ ਤੇ ਕਾਰ 'ਚ ਹੋਈ ਜ਼ਬਰਦਸਤ ਟੱਕਰ, ਲੱਗੀ ਅੱਗ

ਜਲੰਧਰ-ਬਿਧੀਪੁਰ ਫਾਟਕ ਨੇੜੇ ਚੱਲਦੇ ਟਰੱਕ ਨੂੰ ਅੱਗ ਲਗਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਡਬਲਯੂ.ਜੇ. ਗ੍ਰੈਂਡ ਹੋਟਲ ਨੇੜੇ ਤੇਲ ਦੇ ਟੈਂਕਰ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਟਰੱਕ ਨੂੰ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਉਣ 'ਤੇ ਇਜ਼ਰਾਈਲ ਨੇ 'ਐਮਰਜੈਂਸੀ ਸਥਿਤੀ' ਦੀ ਦਿੱਤੀ ਚਿਤਾਵਨੀ

ਦੱਸਿਆ ਜਾ ਰਿਹਾ ਹੈ ਕਿ ਜਲੰਧਰ ਹਾਈਵੇਅ ਨੇੜੇ ਟਰੱਕ ਅਤੇ ਕਾਰ ਦੀ ਟਕੱਰ ਹੋਈ। ਦੱਸ ਦੇਈਏ ਕਿ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰ : 1 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਦੀ ਬਰਾਮਦ 3 ਮਹੀਨਿਆਂ ’ਚ 132 ਫੀਸਦੀ ਵਧੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News