ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਈ ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ

Saturday, May 27, 2023 - 01:37 AM (IST)

ਲੁਧਿਆਣਾ (ਰਾਮ)-ਪੰਜਾਬ ਪ੍ਰਦਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਵਿਚ ਬਦਲੀਆਂ ਦਾ ਦੌਰ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਸਾਇੰਸ ਟੈਕਨਾਲੋਜੀ ਐਂਡ ਇਨਵਾਇਰਮੈਂਟ ਡਿਪਾਰਟਮੈਂਟ ਦੇ ਸਕੱਤਰ ਰਾਹੁਲ ਤਿਵਾੜੀ ਵੱਲੋਂ ਪੀ. ਪੀ. ਸੀ. ਬੀ. ਨਾਲ ਸਬੰਧਤ ਬਦਲੀਆਂ ਦਾ ਇਕ ਵੱਡਾ ਆਰਡਰ ਜਾਰੀ ਕੀਤਾ ਗਿਆ, ਜਿਸ ਵਿਚ 25 ਐਕਸੀਅਨ (ਈ. ਈ.) ਪੱਧਰ ਦੇ ਅਫ਼ਸਰ ਬਦਲ ਦਿੱਤੇ ਗਏ।

ਇਹ ਖ਼ਬਰ ਵੀ ਪੜ੍ਹੋ : ਯਾਸੀਨ ਮਲਿਕ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ NIA ਪੱਜੀ ਹਾਈਕੋਰਟ

ਲੁਧਿਆਣਾ ’ਚ ਰੀਜਨ-1 ਵਿਚ ਤਾਇਨਾਤ ਐਕਸੀਅਨ ਮਨੋਹਰ ਲਾਲ ਨੂੰ ਬਦਲ ਕੇ ਪਟਿਆਲਾ ਹੈੱਡ ਕੁਆਰਟਰ-1, ਲੁਧਿਆਣਾ ਰੀਜਨ ਆਫ਼ਿਸ-2 ’ਚ ਤਾਇਨਾਤ ਵਿੱਕੀ ਬਾਂਸਲ ਨੂੰ ਜ਼ੋਨਲ ਆਫਿਸ-1 ’ਚ ਭੇਜ ਦਿੱਤਾ ਗਿਆ ਹੈ, ਮਤਲਬ ਇਹ ਦੋਵੇਂ ਅਫ਼ਸਰ ਹੁਣ ਪਬਲਿਕ ਡਿਊਟੀ ਤੋਂ ਹਟਾ ਦਿੱਤੇ ਗਏ ਹਨ, ਜਦਕਿ ਲੁਧਿਆਣਾ ਰੀਜਨਲ ਆਫਿਸ-3 ’ਚ ਤਾਇਨਾਤ ਸੰਦੀਪ ਕੁਮਾਰ ਨੂੰ ਜਲੰਧਰ ਰੀਜਨਲ ਆਫਿਸ-1 ਦਾ ਚਾਰਜ ਦਿੱਤਾ ਗਿਆ ਹੈ, ਜਦਕਿ ਲੁਧਿਆਣਾ ਰੀਜਨ–4 ਦੀ ਕਮਾਨ ਸੰਭਾਲ ਰਹੀ ਸਮਿਤਾ ਨੂੰ ਚੀਫ ਆਫਿਸ ਜਲੰਧਰ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

ਨਵੀਂਆਂ ਬਦਲੀਆਂ ਦੀ ਸੂਚੀ ’ਚ ਲੁਧਿਆਣਾ ਰੀਜਨ-1 ਦੀ ਕਮਾਨ ਕਮਲਦੀਪ ਕੌਰ ਨੂੰ, ਰੀਜਨ–2 ਦੀ ਕਮਾਨ ਰਵਿੰਦਰ ਭੱਟੀ ਨੂੰ, ਰੀਜਨ-3 ਦੀ ਕਮਾਨ ਰਾਜੀਵ ਗੁਪਤਾ ਅਤੇ ਰੀਜਨ–4 ਦੀ ਕਮਾਨ ਕੁਲਦੀਪ ਸਿੰਘ ਨੂੰ ਦਿੱਤੀ ਗਈ ਹੈ।


Manoj

Content Editor

Related News