ਜ਼ਿਲੇ ''ਚ 99 ਮਲਟੀਪਰਪਜ਼ ਹੈਲਥ ਵਰਕਰਾਂ (ਮੇਲ) ਦੀਆਂ ਅਸਾਮੀਆਂ ''ਚੋਂ 77 ਖਾਲੀ

Friday, Nov 10, 2017 - 01:36 AM (IST)

ਜ਼ਿਲੇ ''ਚ 99 ਮਲਟੀਪਰਪਜ਼ ਹੈਲਥ ਵਰਕਰਾਂ (ਮੇਲ) ਦੀਆਂ ਅਸਾਮੀਆਂ ''ਚੋਂ 77 ਖਾਲੀ

ਮੋਗਾ,   (ਸੰਦੀਪ)-  ਇਕ ਪਾਸੇ ਸੂਬੇ 'ਚ ਡੇਂਗੂ ਅਤੇ ਚਿਕਨਗੁਨੀਆ ਨੇ ਵੱਡੀ ਪੱਧਰ 'ਤੇ ਪੈਰ ਪਸਾਰ ਰੱਖੇ ਹਨ, ਉੱਥੇ ਹੀ ਦੂਜੇ ਪਾਸੇ ਅਗਲੇ ਦਿਨਾਂ 'ਚ ਸਿਹਤ ਵਿਭਾਗ ਨੂੰ ਸਵਾਈਨ ਫਲੂ ਨਾਲ ਜੂਝਣਾ ਪੈ ਸਕਦਾ ਹੈ।
ਇਸ ਲਈ ਸਿਹਤ ਵਿਭਾਗ ਨੂੰ ਲੋਕਾਂ, ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ ਅਤੇ ਸਭ ਤੋਂ ਪਹਿਲਾਂ ਇਨ੍ਹਾਂ ਬੀਮਾਰੀਆਂ ਪ੍ਰਤੀ ਲੋਕਾਂ ਨੂੰ ਬਚਾਅ ਸਬੰਧੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਰੋਕਣ ਲਈ ਪਹਿਲ ਦੇ ਆਧਾਰ 'ਤੇ ਕਦਮ ਚੁੱਕਣ ਵਾਸਤੇ ਵਿਭਾਗ 'ਚ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੇ ਗਏ ਮਲਟੀਪਰਪਜ਼ ਹੈਲਥ ਵਰਕਰਾਂ ਦੀ ਜ਼ਰੂਰਤ ਪੈਂਦੀ ਹੈ, ਜੋ ਅਜਿਹੀ ਮੁਹਿੰਮ 'ਚ ਵਿਸ਼ੇਸ਼ ਯੋਗਦਾਨ ਦਿੰਦੇ ਹਨ ਪਰ ਜੇਕਰ ਮੋਗਾ ਜ਼ਿਲੇ 'ਚ ਇਨ੍ਹਾਂ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਇਕ ਤਿਹਾਈ ਅਹੁਦੇ ਕਈ ਸਾਲਾਂ ਤੋਂ ਖਾਲੀ ਪਈ ਪਏ ਹਨ। 
ਇਸ ਕਾਰਨ ਜਾਗਰੂਕਤਾ ਕਮੀ ਕਾਰਨ ਜ਼ਿਲੇ 'ਚ ਡੇਂਗੂ ਨੇ ਪੈਰ ਪਸਾਰ ਰੱਖੇ ਹਨ ਅਤੇ ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਹ ਹਾਲਾਤ ਜ਼ਿਲਾ ਸਿਹਤ ਵਿਭਾਗ ਦੇ ਡੇਂਗੂ ਸਬੰਧੀ ਪ੍ਰਬੰਧ ਕਰਨ ਦੇ ਵੱਡੇ-ਵੱਡੇ ਦਾਅਵਿਆਂ 'ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ।
ਜ਼ਿਲੇ ਦੇ ਪੰਜ ਬਲਾਕਾਂ 'ਚ ਮਲਟੀਪਰਪਜ਼ ਹੈਲਥ ਵਰਕਰਾਂ (ਮੇਲ) ਦੀਆਂ ਕੁਲ 99 ਪੋਸਟਾਂ ਹਨ, ਜਿਨ੍ਹਾਂ 'ਚੋਂ 77 ਪੋਸਟਾਂ
ਖਾਲੀ ਪਈਆਂ ਹਨ। ਸਿਰਫ 22 ਪੋਸਟਾਂ 'ਤੇ ਹੀ ਸਬੰਧਤ ਕਰਮਚਾਰੀਆਂ ਦੀ ਤਾਇਨਾਤੀ ਹੈ।


Related News