ਨਸ਼ੇ ਵਾਲੇ ਪਦਾਰਥ ਬਰਾਮਦ

Tuesday, Jul 10, 2018 - 01:51 AM (IST)

ਨਸ਼ੇ ਵਾਲੇ ਪਦਾਰਥ ਬਰਾਮਦ

ਸੰਗਰੂਰ, (ਵਿਵੇਕ ਸਿੰਧਵਾਨੀ)–  ਡੀ. ਐੱਸ. ਪੀ. ਅਹਿਮਦਗਡ਼੍ਹ ਦੀ ਯੋਗ ਅਗਵਾਈ ਹੇਠ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਪਿੰਡ ਨੱਥੂਮਾਜਰਾ ਤੋਂ ਹਾਕਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਨੱਥੂਮਾਜਰਾ ਨੂੰ 2 ਕਿਲੋ ਭੁੱਕੀ ਸਣੇ ਕਾਬੂ ਕੀਤਾ ਹੈ। ਥਾਣਾ ਅਮਰਗਡ਼੍ਹ ਦੇ ਹੌਲਦਾਰ ਸੁਖਵਿੰਦਰ ਸਿੰਘ ਨੇ ਪਿੰਡ ਟੀ-ਪੁਆਇੰਟ ਫੈਜ਼ਗਡ਼੍ਹ ਤੋਂ  ਰਾਜਿੰਦਰ ਸਿੰਘ ਪੁੱਤਰ ਸ਼ਿਵਚਰਨ ਵਾਸੀ ਮੁਹੱਲਾ ਪ੍ਰੇਮ ਨਗਰ ਧੂਰੀ ਨੂੰ 10 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਣੇ ਕਾਬੂ ਕੀਤਾ। ਥਾਣਾ ਸੰਦੌਡ਼ ਦੇ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਨੇ  ਪੁਲਸ ਪਾਰਟੀ ਸਣੇ ਇਕ ਕਾਰ ਰੋਕੀ ਤਾਂ  ਜਸਪਾਲ ਸਿੰਘ ਉਰਫ ਧਾਲਾ ਪੁੱਤਰ ਫੌਜੂ ਸਿੰਘ ਵਾਸੀ ਭੂਦਨ ਆਪਣੇ ਹੱਥ ਵਿਚ ਫਡ਼ਿਆ ਲਿਫਾਫਾ ਸਡ਼ਕ ’ਤੇ ਸੁੱਟ ਕੇ  ਹਨੇਰੇ ਦਾ ਫਾਇਦਾ ਉਠਾਉਂਦਾ ਹੋਇਆ ਫਰਾਰ ਹੋ ਗਿਆ। ਪੁਲਸ ਨੇ ਜਸਪਾਲ ਸਿੰਘ ਵੱਲੋਂ ਸੁੱਟੇ ਲਿਫਾਫੇ ’ਚੋਂ 1 ਕਿਲੋਗ੍ਰਾਮ ਗਾਂਜਾ (ਸੁਲਫਾ) ਬਰਾਮਦ ਕਰ ਕੇ ਮੁਲਜ਼ਮ ਵਿਰੁੱਧ ਕੇਸ ਦਰਜ ਕੀਤਾ। ਪੁਲਸ ਚੌਕੀ ਮਹਿਲਾ ਦੇ ਇੰਚਾਰਜ ਕਰਮਜੀਤ ਸਿੰਘ ਨੇ  ਦੱਸਿਆ ਕਿ ਮੁਲਜ਼ਮ ਰਾਮਫਲ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਨੇਡ਼ੇ ਜੋਗੇ ਵਾਲਾ ਖੂਹ ਮਹਿਲਾ ਨੂੰ ਤਿੰਨ ਕਿਲੋਗ੍ਰਾਮ ਭੁੱਕੀ  ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਹ  ਭੁੱਕੀ ਉਹ ਗੁਰਜੰਟ ਸਿੰਘ ਉਰਫ ਬੰਟੀ ਪੁੱਤਰ ਮੇਜਰ ਸਿੰਘ ਵਾਸੀ ਨਾਗਰਾ ਤੋਂ ਲੈ ਕੇ ਆਇਆ ਹੈ। ਪੁਲਸ ਨੇ ਉਕਤ ਦੋਵਾਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


Related News