ਸਰਾਭਾ ਵਿਖੇ ਨਰਸਿੰਗ ਕਾਲਜ ਦੀ ਵਿਦਿਆਰਣ ਦੀ 3 ਅਣਪਛਾਤੇ ਲੋਕਾਂ ਵੱਲੋਂ ਕੁੱਟਮਾਰ
Thursday, Nov 28, 2024 - 05:49 PM (IST)
ਮੁੱਲਾਂਪੁਰ ਦਾਖਾ/ਜੋਧਾਂ (ਕਾਲੀਆ, ਮਨਦੀਪ)- ਇਲਾਕੇ ਦੀ ਨਾਮਵਰ ਮੈਡੀਕਲ ਅਤੇ ਸਿੱਖਿਆ ਸੰਸਥਾ ਸ਼ਹੀਦ ਕਰਤਾਰ ਸਿੰਘ ਸਰਾਭਾ ਨਰਸਿੰਗ ਕਾਲਜ ਵਿਖੇ ਬੀਤੀ ਰਾਤ 3 ਅਣਪਛਾਤੇ ਲੋਕਾਂ ਨੇ ਬੀ. ਐੱਸ. ਸੀ. ਦੀ ਚੌਥੇ ਸਾਲ ਦੀ ਵਿਦਿਆਰਥਣ ਅਤੇ ਮਾੜੀ ਨੀਅਤ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ।
ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ 3 ਅਣਪਛਾਤੇ ਲੋਕਾਂ ਨੇ ਨਰਸਿੰਗ ਕਾਲਜ ਦੀ ਵਿਦਿਆਰਥਣ 'ਤੇ ਹਮਲਾ ਕਰਕੇ ਉਸ ਦਾ ਮੂੰਹ ਸ਼ਾਲ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਹਮਲਾਵਾਰ ਲੋਕਾਂ ਨੇ ਆਪਣੇ ਨਹੁੰ ਵੀ ਵਿਦਿਆਰਥਣ ਦੇ ਸਰੀਰ 'ਤੇ ਮਾਰੇ। ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਕਾਲਜ ਮੈਨੇਜਮੈਂਟ, ਸੁਰੱਖਿਆ ਅਮਲੇ ਅਤੇ ਮੁਲਜਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਵੀ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਬੰਦ ਰਹਿਣਗੇ ਸਕੂਲ ਤੇ ਕਾਲਜ
ਇਹ ਵੀ ਗੱਲ ਸਾਹਮਣੇ ਆਈ ਹੈ ਕਿ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾ. ਸੈਣੀ ਇਸ ਸੰਵੇਦਨਸ਼ੀਲ ਮੁੱਦੇ 'ਤੇ ਆਪਣੀਆਂ ਹੀ ਵਿਦਿਆਰਥਣਾਂ ਨੂੰ ਚੁੱਪ ਰਹਿਣ ਲਈ ਦਬਾਅ ਪਾ ਰਹੇ ਹਨ। ਧਰਨਾ ਲਗਾ ਰਹੇ ਵਿਦਿਆਰਥੀਆਂ ਨਾਲ ਇਸ ਮੁੱਦੇ 'ਤੇ ਗੱਲ ਕਰਨ ਲਈ ਡੀ. ਐੱਸ. ਪੀ. ਦਾਖਾ ਵਰਿੰਦਰ ਸਿੰਘ ਖੌਸਾ ਅਤੇ ਥਾਣਾ ਮੁਖੀ ਜੋਧਾਂ ਹੀਰਾ ਸਿੰਘ ਵੀ ਮੌਕੇ 'ਤੇ ਪੁੱਜੇ। ਵਰਿੰਦਰ ਸਿੰਘ ਖੋਸਾ ਡੀ. ਐੱਸ. ਪੀ. ਦਾਖਾ ਨੇ ਦੱਸਿਆ ਕਿ ਪੁਲਸ ਥਾਣਾ ਜੋਧਾਂ ਵਿਖੇ 3 ਅਣਪਛਾਤੇ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਸ ਸਬੰਧੀ ਗੱਲ ਕਰਦਿਆਂ ਥਾਣਾ ਮੁਖੀ ਜੋਧਾਂ ਨੇ ਦੱਸਿਆ ਕਿ ਇਹ ਮੁੱਦਾ ਕਾਫ਼ੀ ਗੰਭੀਰ ਹੈ, ਇਸ ਲਈ ਹਰ ਪੱਖ ਤੋਂ ਜਾਂਚ ਕਰਨ ਤੋਂ ਇਲਾਵਾ ਕਾਲਜ ਅਤੇ ਬਾਹਰ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਘਟਨਾ ਲਈ ਜੋ ਵੀ ਮੁਲਜ਼ਮ ਜਿੰਮੇਵਾਰ ਹੋਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ 20 ਸਾਲਾ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਟੁਕੜਿਆਂ 'ਚ ਵੰਡਿਆ ਗਿਆ ਜਵਾਨ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8