ਚੰਡੀਗੜ੍ਹ ਦੇ ਹੋਟਲ ''ਚ ਨਰਸ ਦੇ ਕਤਲ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ

01/03/2020 9:37:25 AM

ਚੰਡੀਗੜ੍ਹ (ਸੁਸ਼ੀਲ) : ਇੱਥੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਹੋਟਲ ਸਕਾਈ 'ਚ ਨਰਸ ਦਾ ਕਤਲ ਗਲੇ 'ਤੇ ਸੂਏ ਦੇ ਇਕ ਹੀ ਵਾਰ ਨਾਲ ਹੋਇਆ ਸੀ। ਇਹ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ 'ਚ ਹੋਇਆ ਹੈ। ਸੈਕਟਰ-31 ਥਾਣਾ ਪੁਲਸ ਨੇ ਡਾਕਟਰਾਂ ਦੇ ਬੋਰਡ ਨੇ ਨਰਸ ਸਰਬਜੀਤ ਕੌਰ ਦਾ ਪੋਸਟਮਾਰਟਮ ਜੀ. ਐੱਮ. ਸੀ. ਐੱਚ.-32 'ਚ ਕਰਵਾਇਆ। ਲਾਸ਼ ਲੈਣ ਲਈ ਉਸ ਦਾ ਪਿਤਾ ਅਤੇ ਹੋਰ ਰਿਸ਼ਤੇਦਾਰ ਆਏ ਹੋਏ ਸਨ। ਪੋਸਟਮਾਰਟਮ ਤੋਂ ਬਾਅਦ ਸਰਬਜੀਤ ਕੌਰ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਪੁਲਸ ਸਰਬਜੀਤ ਦੇ ਫਰਾਰ ਪ੍ਰੇਮੀ ਮਨਿੰਦਰ ਨੂੰ ਫੜ੍ਹਨ 'ਚ ਲੱਗੀ ਹੋਈ ਹੈ। ਦੋਸ਼ੀ ਨੇ ਪਹਿਲਾਂ ਵੀ ਆਪਣੀ ਇਕ ਪ੍ਰੇਮਿਕਾ ਦਾ ਕਤਲ ਕੀਤਾ ਹੈ। ਉਸ ਨੇ ਸਾਲ 2010 'ਚ ਕਰਨਾਲ 'ਚ ਲੇਕ ਨੇੜੇ ਆਪਣੀ ਪ੍ਰੇਮਿਕਾ ਦਾ ਕਤਲ ਕੀਤਾ ਸੀ। ਕਰਨਾਲ ਪੁਲਸ ਨੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਸੀ।
ਸੀ. ਸੀ. ਟੀ. ਵੀ. ਫੁਟੇਜ 'ਚ ਦਿਖਿਆ ਦੋਸ਼ੀ ਮਨਿੰਦਰ
ਹੋਟਲ ਦੀ ਸੀ. ਸੀ. ਟੀ. ਵੀ. ਫੁਟੇਜ 'ਚ ਪੁਲਸ ਨੇ ਪਾਇਆ ਕਿ 30 ਦਸੰਬਰ ਨੂੰ ਪਹਿਲਾਂ ਹੋਟਲ 'ਚ ਬੈਗ ਲੈ ਕੇ ਮਨਿੰਦਰ ਸਿੰਘ ਅੰਦਰ ਆਇਆ ਸੀ। ਇਸ ਤੋਂ ਬਾਅਦ ਨਰਸ ਸਰਬਜੀਤ ਕੌਰ ਉਸ ਦੇ ਪਿੱਛੇ-ਪਿੱਛੇ ਆਈ ਸੀ। ਦੋਹਾਂ ਨੇ ਰਿਸੈਪਸ਼ਨ ਤੋਂ ਚਾਬੀ ਲਈ ਅਤੇ ਲਿਫਟ ਰਾਹੀਂ ਆਪਣੇ ਕਮਰੇ 'ਚ ਚਲੇ ਗਏ। ਕਮਰਾ ਨੰਬਰ-301 'ਚ ਲਹੂ-ਲੁਹਾਨ ਹਾਲਤ 'ਚ ਨਰਸ ਸਰਬਜੀਤ ਕੌਰ ਬੈੱਡ 'ਤੇ ਪਾਈ ਮਿਲੀ ਸੀ। ਮ੍ਰਿਤਕਾ ਅਤੇ ਦੋਸ਼ੀ ਪਿਛਲੇ 2 ਸਾਲ ਤੋਂ ਰਿਲੇਸ਼ਨਸ਼ਿਪ 'ਚ ਸਨ। ਜਾਂਚ 'ਚ ਸਾਹਮਣੇ ਆਇਆ ਸੀ ਕਿ ਇਸ ਤੋਂ ਪਹਿਲਾਂ ਵੀ ਮਨਿੰਦਰ ਕਈ ਵਾਰ ਸਰਬਜੀਤ ਕੌਰ ਨਾਲ ਹੋਟਲ 'ਚ ਠਹਿਰ ਚੁੱਕਿਆ ਸੀ।


Babita

Content Editor

Related News