ਆਦਮਪੁਰ ''ਚ ਇਕ ਹਫ਼ਤੇ ''ਚ ਸ਼ਰਾਬ ਦੇ 2 ਠੇਕਿਆਂ ''ਤੇ ਧਾਵਾ, ਲੱਖਾਂ ਦੀ ਸ਼ਰਾਬ ਤੇ ਨਕਦੀ ਉਡਾਈ

Wednesday, Oct 07, 2026 - 11:10 AM (IST)

ਆਦਮਪੁਰ ''ਚ ਇਕ ਹਫ਼ਤੇ ''ਚ ਸ਼ਰਾਬ ਦੇ 2 ਠੇਕਿਆਂ ''ਤੇ ਧਾਵਾ, ਲੱਖਾਂ ਦੀ ਸ਼ਰਾਬ ਤੇ ਨਕਦੀ ਉਡਾਈ

ਜਲੰਧਰ/ਆਦਮਪੁਰ (ਵਿਸ਼ੇਸ਼, ਦਿਲਬਾਗੀ, ਚਾਂਦ)– ਆਦਮਪੁਰ ਹਲਕੇ ’ਚ ਇਕ ਹਫ਼ਤੇ ਵਿਚ ਸ਼ਰਾਬ ਦੇ 2 ਵੱਖ-ਵੱਖ ਠੇਕਿਆਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਵੱਖ-ਵੱਖ ਦਿਨਾਂ ਵਿਚ ਹੋਈਆਂ ਇਨ੍ਹਾਂ ਵਾਰਦਾਤਾਂ ਵਿਚ ਚੋਰ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀ ਵੱਡੀ ਮਾਤਰਾ, ਲਗਭਗ 17 ਹਜ਼ਾਰ ਰੁਪਏ ਨਕਦੀ ਅਤੇ ਇਕ ਠੇਕੇ ਤੋਂ ਡੀ. ਵੀ. ਆਰ. ਵੀ ਲੈ ਗਏ। ਮਾਮਲੇ ’ਚ ਆਦਮਪੁਰ ਥਾਣਾ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ! ਰਾਜਸਥਾਨ ਤੇ UP ਨਾਲ ਜੁੜੇ ਤਾਰ

ਪੁਲਸ ਨੂੰ ਦਿੱਤੇ ਬਿਆਨ ਵਿਚ ਪ੍ਰਕਾਸ਼ ਨਗਰ, ਮਾਡਲ ਟਾਊਨ ਜਲੰਧਰ ਵਾਸੀ ਜਸਕਰਨ ਸਿੰਘ ਢੱਡਾ ਨੇ ਦੱਸਿਆ ਕਿ ਉਸ ਦੇ ਆਦਮਪੁਰ ਸਰਕਲ ਵਿਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਹਨ। ਪਹਿਲੀ ਵਾਰਦਾਤ 29 ਸਤੰਬਰ ਦੀ ਰਾਤ ਨੂੰ ਹੋਈ। ਰਾਤ ਲਗਭਗ 3 ਵਜੇ ਤਿੰਨ ਅਣਪਛਾਤੇ ਵਿਅਕਤੀ, ਜਿਨ੍ਹਾਂ ਦੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ, ਠੇਕੇ ਦੇ ਬਾਹਰ ਲੱਗੇ ਲੋਹੇ ਦੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ। ਮੁਲਜ਼ਮਾਂ ਨੇ ਸੇਲਜ਼ਮੈਨ ਨੂੰ ਬੰਧਕ ਬਣਾਇਆ ਅਤੇ ਠੇਕੇ ਤੋਂ ਲਗਭਗ 23 ਪੇਟੀਆਂ ਅੰਗਰੇਜ਼ੀ ਸ਼ਰਾਬ, ਕੁਝ ਪੇਟੀਆਂ ਦੇਸੀ ਸ਼ਰਾਬ ਅਤੇ ਗੱਲੇ ਵਿਚ ਰੱਖੇ ਲਗਭਗ 17 ਹਜ਼ਾਰ ਰੁਪਏ ਚੋਰੀ ਕਰ ਲਏ।

ਇਸ ਤੋਂ ਬਾਅਦ ਬੀਤੀ ਰਾਤ ਆਦਮਪੁਰ ਮੇਨ ਰੋਡ ਮਿਗਲਾਨੀ ਸਟੋਰ ਦੇ ਸਾਹਮਣੇ ਸਥਿਤ ਇਕ ਹੋਰ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਗਿਆ। ਸੇਲਜ਼ਮੈਨ ਕੁਲਦੀਪ ਸਿੰਘ ਰਾਤ ਲਗਭਗ 12 ਵਜੇ ਠੇਕਾ ਬੰਦ ਕਰਕੇ ਜਲੰਧਰ ਚਲਾ ਗਿਆ ਸੀ। ਅਗਲੇ ਦਿਨ ਸਵੇਰੇ ਲਗਭਗ 9 ਵਜੇ ਜਦੋਂ ਉਹ ਠੇਕਾ ਖੋਲ੍ਹਣ ਪਹੁੰਚਿਆ ਤਾਂ ਤਾਲੇ ਟੁੱਟੇ ਹੋਏ ਸਨ। ਜਾਂਚ ਕਰਨ ’ਤੇ ਪਤਾ ਲੱਗਾ ਕਿ ਅਣਪਛਾਤੇ ਚੋਰ ਠੇਕੇ ਵਿਚੋਂ ਲਗਭਗ 342 ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ 15 ਪੇਟੀਆਂ ਦੇਸੀ ਸ਼ਰਾਬ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਲਗਭਗ 13-14 ਲੱਖ ਰੁਪਏ ਦੀ ਸ਼ਰਾਬ ਚੋਰੀ ਕੀਤੀ ਗਈ ਹੈ। ਮੁਲਜ਼ਮ ਜਾਂਦੇ ਸਮੇਂ ਠੇਕੇ ਵਿਚ ਲੱਗੇ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ, ਜਿਸ ਕਾਰਨ ਪੁਲਸ ਲਈ ਸੀ. ਸੀ. ਟੀ. ਵੀ. ਫੁਟੇਜ ਹਾਸਲ ਕਰਨਾ ਮੁਸ਼ਕਿਲ ਹੋ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI ਨਾਲ ਜੁੜੇ ਤਾਰ

ਜਸਕਰਨ ਸਿੰਘ ਨੇ ਪੁਲਸ ਤੋਂ ਮੁਲਜ਼ਮਾਂ ਦੀ ਭਾਲ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਆਸ-ਪਾਸ ਦੇ ਇਲਾਕਿਆਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਸ਼ੱਕੀਆਂ ਦੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ ਲਈ Alert ਜਾਰੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News