ਚੰਦਰ ਨਗਰ ਅੰਡਰਬ੍ਰਿਜ ’ਤੇ ਫਿਰ ਹਾਦਸਾ, ਟਰੱਕ ਟਕਰਾਉਣ ਨਾਲ ਗਾਰਡਰ ਡਿੱਗਿਆ, ਔਰਤ ਦੀਆਂ ਲੱਤਾਂ ਟੁੱਟੀਆਂ

Wednesday, Oct 14, 2026 - 01:19 PM (IST)

ਚੰਦਰ ਨਗਰ ਅੰਡਰਬ੍ਰਿਜ ’ਤੇ ਫਿਰ ਹਾਦਸਾ, ਟਰੱਕ ਟਕਰਾਉਣ ਨਾਲ ਗਾਰਡਰ ਡਿੱਗਿਆ, ਔਰਤ ਦੀਆਂ ਲੱਤਾਂ ਟੁੱਟੀਆਂ

ਜਲੰਧਰ (ਵਰੁਣ)-ਚੰਦਰ ਨਗਰ ਅੰਡਰਬ੍ਰਿਜ ’ਤੇ ਮੰਗਲਵਾਰ ਨੂੰ ਫਿਰ ਹਾਦਸਾ ਹੋ ਗਿਆ। ਅੰਡਰਬ੍ਰਿਜ ਤੋਂ ਨਿਕਲ ਰਿਹਾ ਟਰੱਕ ਫਿਰ ਤੋਂ ਗਾਰਡਰ ਨਾਲ ਟਕਰਾਅ ਗਿਆ, ਜਿਸ ਕਾਰਨ ਗਾਰਡਰ ਹੇਠਾਂ ਆ ਡਿੱਗਿਆ, ਜਿਸ ਦੀ ਲਪੇਟ ਵਿਚ ਆ ਕੇ ਇਕ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਔਰਤ ਦੀਆਂ ਇਸ ਹਾਦਸੇ ਵਿਚ ਦੋਵੇਂ ਲੱਤਾਂ ਟੁੱਟ ਗਈਆਂ, ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਸਟੇਟ ਲੈਵਲ ਟ੍ਰੈਫਿਕ ਐਂਡ ਰੋਡ ਸੇਫਟੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਵਿਨੋਦ ਅਗਰਵਾਲ ਨੇ ਦੱਸਿਆ ਕਿ ਨਗਰ ਨਿਗਮ ਨੇ ਇਹ ਗਾਰਡਰ ਵੱਡੇ ਵਾਹਨ ਨਾ ਕਰਾਸ ਕਰਨ, ਇਸ ਲਈ ਲਾਏ ਹੋਏ ਹਨ ਪਰ ਗਾਰਡਰ ਦੇ ਉਪਰ ਨਾ ਹੀ ਰਿਫਲੈਕਟਰ ਲਾਏ ਗੲੇ ਹਨ ਅਤੇ ਨਾ ਹੀ ਉਥੇ ਕੋਈ ਲਾਈਟ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਥੇ ਕਈ ਹਾਦਸੇ ਹੋ ਚੁੱਕੇ ਹਨ ਪਰ ਸੁਧਾਰ ਕਰਨ ਦੀ ਥਾਂ ਦੁਬਾਰਾ ਉਸੇ ਜਗ੍ਹਾ ’ਤੇ ਗਾਰਡਰ ਫਿੱਟ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ।

PunjabKesari

ਇਹ ਵੀ ਪੜ੍ਹੋ: IED ਧਮਾਕੇ ਦੇ ਮਾਮਲੇ 'ਚ ਵੱਡੀ ਅਪਡੇਟ! 6 ਮੈਂਬਰ ਹੈਂਡ ਗ੍ਰੇਨੇਡ ਤੇ ਪਿਸਤੌਲ ਸਣੇ ਗ੍ਰਿਫ਼ਤਾਰ, ISI ਨਾਲ ਜੁੜੇ ਤਾਰ

ਵਿਨੋਦ ਅਗਰਵਾਲ ਨੇ ਕਿਹਾ ਕਿ ਕੁਝ ਸਮੇਂ ਬਾਅਦ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਹੋਰ ਵੀ ਹਾਦਸਿਆਂ ਦਾ ਖਤਰਾ ਬਣਿਆ ਰਹੇਗਾ। ਅਜਿਹੇ ਵਿਚ ਨਗਰ ਨਿਗਮ ਨੂੰ ਜਾਂ ਤਾਂ ਉਥੇ ਰਿਫਲੈਕਟਰ ਲਾਉਣੇ ਚਾਹੀਦੇ ਹਨ ਜਾਂ ਫਿਰ ਲਾਈਟ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਰਾਹਗੀਰ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ। ਜੇਕਰ ਉਸ ਦੀ ਜਾਨ ਚਲੀ ਜਾਂਦੀ ਤਾਂ ਕੌਣ ਜ਼ਿੰਮੇਵਾਰੀ ਚੁੱਕਦਾ।

ਇਹ ਵੀ ਪੜ੍ਹੋ: ਪਰਵਿੰਦਰ ਝੋਟਾ ਨੂੰ ਮਿਲੇ ਸ਼ਹੀਦ ਦਾ ਦਰਜਾ, 'ਪੰਜਾਬ ਬੰਦ' ਦਾ ਕਾਂਗਰਸ ਕਰੇਗੀ ਪੂਰਨ ਸਮਰਥਨ: ਰਾਜਾ ਵੜਿੰਗ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News