ਹੁਣ ਹੋਟਲਾਂ ''ਚ ਰਹਿਣਗੇ ਬਾਹਰੋਂ ਆਏ NRI ਤੇ ਵਿਦਿਆਰਥੀ, ਖੁਦ ਕਰਨਗੇ ਖਰਚੇ ਦਾ ਭੁਗਤਾਨ

Friday, May 15, 2020 - 11:46 AM (IST)

ਲੁਧਿਆਣਾ (ਨਰਿੰਦਰ) : ਪੰਜਾਬ 'ਚ ਕਰਫਿਊ ਦੇ ਕਾਰਨ ਜਿੱਥੇ ਹੋਟਲ ਰੈਸਟੋਰੈਂਟ ਆਦਿ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਉਥੇ ਹੀ ਪੰਜਾਬ ਸਰਕਾਰ ਨੇ ਹੋਟਲ ਐਸੋਸੀਏਸ਼ਨ ਦੇ ਨਾਲ ਟਾਈਅੱਪ ਕਰਕੇ ਹੁਣ ਬਾਹਰੋਂ ਆਉਣ ਵਾਲੇ ਕਾਰੋਬਾਰੀ ਵਿਦਿਆਰਥੀਆਂ ਅਤੇ ਐਨ. ਆਰ. ਆਈਜ਼. ਨੂੰ ਹੋਟਲਾਂ 'ਚ ਇਕਾਂਤਵਾਸ ਕਰਨ ਫੈਸਲਾ ਲਿਆ ਹੈ ਅਤੇ ਇਨ੍ਹਾਂ 14 ਦਿਨਾਂ ਦਾ ਖਰਚਾ ਉਹ ਖ਼ੁਦ ਆਪਣੇ ਕੋਲੋਂ ਕਰਨਗੇ। ਪੂਰੇ ਪੰਜਾਬ ਭਰ ਦੇ 'ਚ ਵੱਖ-ਵੱਖ ਜ਼ਿਲ੍ਹਿਆਂ 'ਚ ਹੋਟਲ ਐਸੋਸੀਏਸ਼ਨ ਦੇ ਨਾਲ ਟਾਈਅੱਪ ਕਰਕੇ ਹੋਟਲਾਂ ਦੀ ਚੋਣ ਕੀਤੀ ਗਈ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ 'ਚ 22 ਹੋਟਲਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ 'ਚੋਂ 800 ਕਮਰਿਆਂ ਦੇ 'ਚ ਲੋਕਾਂ ਨੂੰ ਇਕਾਂਤਵਾਸ ਵਾਸਤੇ ਰੱਖਿਆ ਜਾ ਸਕਦਾ ਹੈ।
ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਪੂਰੇ ਪੰਜਾਬ ਭਰ ਦੇ 'ਚ ਹਰ ਜ਼ਿਲ੍ਹੇ 'ਚ ਅਜਿਹੇ ਲੋਕਾਂ ਨੂੰ ਇਕਾਂਤਵਾਸ 'ਚ ਰੱਖਣ ਲਈ ਹੋਟਲਾਂ ਦੀ ਚੋਣ ਕੀਤੀ ਗਈ ਹੈ ਅਤੇ ਲੁਧਿਆਣਾ 'ਚ 800 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜਦੋਂ ਕਿ ਪੰਜਾਬ ਦੇ ਬਾਕੀ ਜ਼ਿਲਿਆਂ 'ਚ ਵੀਂ 150-200 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰੂਮ ਸਰਵਿਸ ਕਮਰਿਆਂ ਤੱਕ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਿਰਫ ਇਨ੍ਹਾਂ ਲੋਕਾਂ ਨੂੰ ਸ਼ਾਕਾਹਾਰੀ ਭੋਜਨ ਹੀ ਪਰੋਸਿਆ ਜਾਵੇਗਾ। ਹੋਟਲ ਸਟਾਫ ਵੀ ਇਨ੍ਹਾਂ ਦੇ ਸੰਪਰਕ 'ਚ ਆਉਣ ਤੋਂ ਸੁਚੇਤ ਰਹਿਣਗੇ ਅਤੇ ਕੰਮ ਵੀ ਹੋਟਲ ਦੇ 'ਚ ਪੂਰੀ ਸਾਵਾਧਾਨੀ ਨਾਲ ਹੀ ਕੀਤਾ ਜਾਵੇਗਾ।
 


Babita

Content Editor

Related News