ਐੱਨ. ਆਰ. ਆਈ. ਦੇ ਘਰ ’ਚ ਚੋਰਾਂ ਨੇ ਬੋਲਿਆ ਧਾਵਾ, ਲੱਖਾਂ ਰੁਪਏ ਦੇ ਗਹਿਣੇ ਅਤੇ ਵਿਦੇਸ਼ੀ ਕਰੰਸੀ ਚੋਰੀ

Wednesday, Oct 06, 2021 - 05:37 PM (IST)

ਐੱਨ. ਆਰ. ਆਈ. ਦੇ ਘਰ ’ਚ ਚੋਰਾਂ ਨੇ ਬੋਲਿਆ ਧਾਵਾ, ਲੱਖਾਂ ਰੁਪਏ ਦੇ ਗਹਿਣੇ ਅਤੇ ਵਿਦੇਸ਼ੀ ਕਰੰਸੀ ਚੋਰੀ

ਅੱਪਰਾ (ਦੀਪਾ) : ਬੀਤੀ ਸ਼ਾਮ ਲਗਭਗ 4 ਵਜੇ ਤੋਂ ਲੈ ਕੇ 11 ਵਜੇ ਦੇ ਵਿਚਕਾਰ ਅਣਪਛਾਤੇ ਲੁਟੇਰੇ ਅੱਪਰਾ ਦੇ ਸਰਾਫ਼ਾ ਬਜ਼ਾਰ ’ਚ ਸਥਿਤ ਇਕ ਐੱਨ. ਆਰ. ਆਈ. ਦੇ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ, ਵਿਦੇਸ਼ੀ ਅਤੇ ਭਾਰਤੀ ਕਰੰਸੀ ਚੋਰੀ ਕਰਕੇ ਲੈ ਗਏ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਐੱਨ. ਆਰ. ਆਈ. ਹਰੀ ਕ੍ਰਿਸ਼ਨ ਵਰਮਾ ਉਰਫ ਇਸ਼ੂ ਪੁੱਤਰ ਅਜੀਤ ਰਾਮ ਵਾਸੀ ਅੱਪਰਾ ਨੇ ਦੱਸਿਆ ਕਿ ਉਹ ਕੁਝ ਕੁ ਦਿਨ ਪਹਿਲਾਂ ਹੀ ਯੂ. ਐੱਸ. ਏ. ਤੋਂ ਪਰਤਿਆ ਹੈ ਅਤੇ ਮੇਰਾ ਘਰ ਅੱਪਰਾ ਦੇ ਭੀੜ੍ਹ-ਭਰੇ ਸਰਾਫ਼ਾ ਬਜ਼ਾਰ ’ਚ ਸਥਿਤ ਹੈ।

ਬੀਤੇ ਦਿਨੀਂ ਸ਼ਾਮ ਲਗਭਗ 4 ਵਜੇ ਉਹ ਪਰਿਵਾਰ ਸਮੇਤ ਬਾਹਰ ਗਿਆ ਹੋਇਆ ਸੀ ਤੇ ਰਾਤ ਲਗਭਗ 11 ਵਜੇ ਘਰ ਪਰਤਿਆ। ਇਸ ਦੌਰਾਨ ਜਦੋਂ ਉਸ ਨੇ ਘਰ ਆ ਕੇ ਦੇਖਿਆ ਕਿ ਘਰ ਦੇ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਅਲਮਾਰੀਆਂ ’ਚ ਪਿਆ ਹੋਇਆ ਸਮਾਨ ਖਿਲਰਿਆ ਹੋਇਆ ਸੀ। ਉਕਤ ਨੇ ਦੱਸਿਆ ਕਿ ਅਣਪਛਾਤੇ ਚੋਰ ਉਸ ਦੇ ਘਰ ਦੇ ਤਾਲੇ ਤੋੜ ਕੇ ਅਲਮਾਰੀ ’ਚ ਪਏ 5 ਤੋਲੇ ਸੋਨੇ ਦੇ ਗਹਿਣੇ, 7 ਹਜ਼ਾਰ ਅਮਰੀਕਨ ਡਾਲਰ ਤੇ 2 ਲੱਖ ਰੁਪਏ ਚੋਰੀ ਕਰਕੇ ਰਫ਼ੂ ਚੱਕਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐਸ. ਆਈ. ਸੁਖਵਿੰਦਰ ਪਾਲ ਸਿੰਘ ਸੋਢੀ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਸਾਰਾਫ਼ਾ ਬਾਜ਼ਾਰ ’ਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ਼ ਨੂੰ ਵੀ ਖੰਗਾਲ਼ ਰਹੀ ਹੈ।

 


author

Gurminder Singh

Content Editor

Related News