ਧੋਖੇਬਾਜ਼ ਐੱਨ. ਆਰ. ਆਈ. ਪਤੀਆਂ ਖਿਲਾਫ 40 ਹਜ਼ਾਰ ਔਰਤਾਂ ਨੇ ਖੋਲ੍ਹਿਆ ਮੋਰਚਾ
Saturday, Sep 22, 2018 - 02:47 PM (IST)

ਚੰਡੀਗੜ੍ਹ : ਧੋਖਾ ਦੇ ਕੇ ਵਿਆਹ ਕਰਵਾਉਣ ਤੋਂ ਬਾਅਦ ਵਿਦੇਸ਼ ਭੱਜ ਚੁੱਕੇ ਪਤੀਆਂ ਖਿਲਾਫ ਪੀੜਤ ਪਤਨੀਆਂ ਨੇ ਸੋਸ਼ਲ ਮੀਡੀਆ ਨੂੰ ਆਪਣਾ ਹਥਿਆਰ ਬਣਾਇਆ ਹੈ। ਪੂਰੇ ਦੇਸ਼ ਦੀਆਂ 40 ਹਜ਼ਾਰ ਔਰਤਾਂ ਸਰਕਾਰ ਤੋਂ ਪਰੇਸ਼ਾਨ ਹੋ ਕੇ ਹੁਣ ਇਕ ਮੰਚ 'ਤੇ ਆ ਗਈਆਂ ਹਨ। ਦਿੱਲੀ ਤੇ ਚੰਡੀਗੜ੍ਹ 'ਚ ਅਕਤੂਬਰ 'ਚ ਹੋਣ ਵਾਲੇ ਮੈਗਾ ਸੰਮੇਲਨ 'ਚ ਇਹ ਔਰਤਾਂ ਸਰਕਾਰ ਨੂੰ ਜਗਾਉਣ ਲਈ ਬਿਗੁਲ ਵਜਾਉਣਗੀਆਂ। ਐੱਨ. ਆਰ. ਆਈ. ਪਤੀਆਂ ਤੋਂ ਪੀੜਤ 40 ਹਜ਼ਾਰ ਔਰਤਾਂ 'ਚੋਂ 23 ਹਜਾਰ ਤੋਂ ਜ਼ਿਆਦਾ ਪੰਜਾਬ ਦੀਆਂ ਹਨ, ਜਦੋਂ ਕਿ ਕਰੀਬ 500 ਹਰਿਆਣਾ ਅਤੇ ਚੰਡੀਗੜ੍ਹ ਦੀਆਂ ਔਰਤਾਂ ਹਨ।