NRI ਲਾਡ਼ੇ ਹੁਣ ਲਾਡ਼ੀ ਛੱਡ ਕੇ ਨਹੀਂ ਭੱਜ ਸਕਦੇ ਵਿਦੇਸ਼
Sunday, Jun 17, 2018 - 02:02 AM (IST)
ਨਵਾਂਸ਼ਹਿਰ, (ਮਨੋਰੰਜਨ)- ਅਜਿਹੇ ਐੱਨ.ਆਰ.ਆਈ. ਲਾਡ਼ਿਅਾਂ ਦੀ ਹੁਣ ਖੈਰ ਨਹੀਂ, ਜੋ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਆਪਣੀ ਲਾਡ਼ੀਅਾਂ ਨੂੰ ਛੱਡ ਕੇ ਵਿਦੇਸ਼ ਭੱਜ ਗਿਆ। ਹੁਣ ਅਜਿਹੇ ਐੱਨ.ਆਰ.ਆਈ. ਲਾਡ਼ਿਅਾਂ ਦਾ ਪਾਸਪੋਰਟ ਰੱਦ ਕੀਤਾ ਜਾਵੇਗਾ। ਰੀਜਨਲ ਪਾਸਪੋਰਟ ਦਫਤਰ ਨੇ ਚੰਡੀਗਡ਼੍ਹ, ਪੰਜਾਬ ਅਤੇ ਹਰਿਆਣਾ ਦੇ ਅਜਿਹੇ ਲਾਡ਼ਿਅਾਂ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬ, ਹਰਿਆਣਾ, ਚੰਡੀਗਡ਼੍ਹ ਵਿਚ ਅਜਿਹੇ ਐੱਨ.ਆਰ.ਆਈ. ਲਾਡ਼ਿਅਾਂ ਦੀ ਗਿਣਤੀ 13 ਹਜ਼ਾਰ ਦੱਸੀ ਜਾਂਦੀ ਹੈ, ਜਿਸ ’ਚੋਂ ਜ਼ਿਆਦਾਤਰ ਪੰਜਾਬ ਦੇ ਹਨ। ਰੀਜਨਲ ਪਾਸਪੋਰਟ ਦਫਤਰ ਨੇ ਸਾਰੇ ਜ਼ਿਲਿਅਾਂ ਦੇ ਐੱਸ.ਐੱਸ.ਪੀ. ਨੂੰ ਅਜਿਹੇ ਕੇਸਾਂ ਦੀ ਡਿਟੇਲ ਮੰਗੀ ਹੈ, ਜਿਥੇ ਐੱਨ.ਆਰ.ਆਈ. ਲਾਡ਼ੇ ਕੁਝ ਹੀ ਸਮੇਂ ਵਿਚ ਲਾਡ਼ੀ ਨੂੰ ਛੱਡ ਕੇ ਵਿਦੇਸ਼ ਭੱਜ ਗਏ ਹਨ। ਸਰਕਾਰ ਦੇ ਇਸ ਫੈਸਲੇ ਨੂੰ ਅਦਾਲਤਾਂ ਵਿਚ ਧੱਕੇ ਖਾ ਰਹੀ ਪੀਡ਼ਤ ਲਡ਼ਕੀਅਾਂ ਆਪਣੇ ਲਈ ਰਾਹਤ ਜ਼ਰੂਰ ਮੰਨ ਰਹੀਅਾਂ ਹਨ ਪਰ ਉਹ ਕਹਿੰਦੀਅਾਂ ਹਨ ਕਿ ਐੱਨ.ਆਰ.ਆਈ. ਪਤੀਅਾਂ ’ਤੇ ਧੋਖਾਧਡ਼ੀ ਅਤੇ ਜਬਰ-ਜ਼ਨਾਹ ਦੇ ਮਾਮਲੇ ਵੀ ਦਰਜ ਹੋਣੇ ਚਾਹੀਦੇ ਹਨ।
ਪੀਡ਼ਤ ਲਡ਼ਕੀਅਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤਰਾਂ ਦੇ ਮਾਮਲੇ ਲੋਕਲ ਪੁਲਸ ਦੀ ਬਜਾਏ ਸਿੱਧੇ ਐੱਨ.ਆਰ.ਆਈ ਥਾਣੇ ਵਿਚ ਜਾਣੇ ਚਾਹੀਦੇ ਹਨ।
ਇਨ੍ਹਾਂ ਮਾਮਲਿਅਾਂ ’ਚ ਹੀ ਰੱਦ ਹੋਵੇਗਾ ਪਾਸਪੋਰਟ
ਪਾਸਪੋਰਟ ਦਫਤਰ ਅਨੁਸਾਰ ਸਿਰਫ ਉਨ੍ਹਾਂ ਮਾਮਲਿਅਾਂ ਵਿਚ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿਥੇ ਪੁਲਸ ਕੇਸ ਚੱਲ ਰਹੇ ਹੋਣ। ਇਸ ਦੇ ਲਈ ਐੱਫ.ਆਈ.ਆਰ. ਦੇ ਨਾਲ-ਨਾਲ ਵਾਰੰਟ ਜਾਂ ਫਿਰ ਲੁੱਕ-ਆਉਟ ਨੋਟਿਸ ਦੀ ਕਾਪੀ ਲਗਾਉਣੀ ਹੋਵੇਗੀ। ਇਸ ਦੇ ਲਈ ਪੀਡ਼ਤ ਪੱਖ ਨੂੰ ਪਾਸਪੋਰਟ ਦਫਤਰ ਵਿਚ ਪਾਸਪੋਰਟ ਰੱਦ ਕਰਨ ਦੇ ਲਈ ਲਿਖਣਾ ਹੋਵੇਗਾ।
