DM ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ CBI ਜਾਂਚ ਤੋਂ ਪਿੱਛੇ ਭੱਜ ਰਹੇ ਭਗਵੰਤ ਮਾਨ : ਡਾ. ਦਲਜੀਤ ਸਿੰਘ ਚੀਮਾ

Wednesday, Mar 25, 2026 - 02:51 PM (IST)

DM ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ CBI ਜਾਂਚ ਤੋਂ ਪਿੱਛੇ ਭੱਜ ਰਹੇ ਭਗਵੰਤ ਮਾਨ : ਡਾ. ਦਲਜੀਤ ਸਿੰਘ ਚੀਮਾ

ਜਲੰਧਰ/ਅਮਲੋਹ/ਫਤਿਹਗੜ੍ਹ ਸਾਹਿਬ  (ਵੈੱਬ ਡੈਸਕ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਅਮਲੋਹ ਵਿਖੇ 'ਪੰਜਾਬ ਬਚਾਓ ਰੈਲੀ' ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਅਕਾਲੀ ਦਲ ਵੇਲੇ ਦੀ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ, ਉਥੇ ਹੀ ਉਨ੍ਹਾਂ ਨੇ ਵਿਰੋਧੀ ਧਿਰਾਂ 'ਤੇ ਤੰਜ ਵੀ ਕੱਸੇ।  ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਸੱਤਾ ਦਾ ਹੰਕਾਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿਘ ਬਹਾਦਰ ਨੇ ਤਾਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਪਰ ਅੱਜ ਦੀਆਂ ਸਰਕਾਰਾਂ ਸੱਤਾ ਦੇ ਹੰਕਾਰ ਵਿਚ ਆ ਕੇ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦੀਆਂ ਹਨ। ਜੇਕਰ ਸ਼੍ਰੋਮਣੀ ਅਕਾਲੀ ਦਲ ਤਗੜੇ ਹੋ ਕੇ ਮੋਰਚਾ ਨਾ ਲਗਾਉਂਦਾ ਤਾਂ ਪੰਜਾਬ ਦੀ 65 ਹਜ਼ਾਰ ਏਕੜ ਜ਼ਮੀਨ ਦਿੱਲੀ ਦੇ ਵਪਾਰੀਆਂ ਨੇ ਲੁੱਟ ਲੈਣੀ ਸੀ। 

ਇਹ ਵੀ ਪੜ੍ਹੋ:  ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...

ਗਗਨਦੀਪ ਰੰਧਾਵਾ ਦੇ ਮਾਮਲੇ 'ਚ ਭਗਵੰਤ ਮਾਨ ਭੱਜ ਰਹੇ ਸੀ. ਬੀ. ਆਈ. ਦੀ ਜਾਂਚ ਤੋਂ 
ਡੀ. ਐੱਮ. ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਵਿਚ ਬੋਲਦੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗਗਨਦੀਪ ਸਿੰਘ ਰੰਧਾਵਾ ਨੂੰ ਲਾਲਜੀਤ ਭੁੱਲਰ ਵੱਲੋਂ ਘਰ ਬੁਲਾ ਕੇ ਉਸ ਨਾਲ ਇੰਨੀ ਗੁੰਡਾਗਰਦੀ ਕੀਤੀ ਕਿ ਮਜਬੂਰੀ ਵਿਚ ਆ ਕੇ ਇਕ ਕਾਬਿਲ ਅਫ਼ਸਰ ਨੂੰ ਖ਼ੁਦਕੁਸ਼ੀ ਕਰਨੀ ਪਈ। ਉਨ੍ਹਾਂ ਕਿਹਾ ਕਿ ਅੱਜ ਸਾਰਾ ਪੰਜਾਬ ਮੰਗ ਕਰ ਰਿਹਾ ਹੈ ਕਿ ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਦੀ ਸੀ. ਬੀ. ਆਈ. ਦੀ ਜਾਂਚ ਹੋਵੇ ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਸੀ. ਬੀ. ਆਈ. ਜਾਂਚ ਤੋਂ ਕਿਉਂ ਪਿੱਛੇ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਦੇ ਪਿੱਛੇ ਬਹੁਤ ਵੱਡੀ ਕਰੱਪਸ਼ਨ ਹੈ, ਜਿਸ ਕਰਕੇ ਭਗਵੰਤ ਮਾਨ ਸੀ. ਬੀ. ਆਈ. ਜਾਂਚ ਤੋਂ ਭੱਜ ਰਹੇ ਹਨ।  

ਇਹ ਵੀ ਪੜ੍ਹੋ: ਕਾਂਗਰਸ 'ਚ ਕੋਈ ਵਖਰੇਵੇਂ ਨਹੀਂ, ਗਗਨਦੀਪ ਰੰਧਾਵਾ ਲਈ ਇਨਸਾਫ਼ ਦੀ ਲੜਾਈ 'ਚ ਸਾਰੇ ਇਕਜੁੱਟ: ਪ੍ਰਤਾਪ ਬਾਜਵਾ

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਅਸੀਂ ਕਈ ਫ਼ੈਸਲੇ ਬੇਹੱਦ ਭਾਵੁਕ ਕਰਕੇ ਕਰ ਲਏ ਹਨ। ਆਉਣ ਵਾਲਾ ਸਮਾਂ ਬੇਹੱਦ ਹੀ ਖ਼ਤਰਨਾਕ ਲੱਗ ਰਿਹਾ ਹੈ, ਹਾਲਾਤ ਖ਼ਤਰਨਾਕ ਬਣ ਰਹੇ ਹਨ। ਅੱਜ ਰਸੋਈ ਗੈਸ ਦੀ ਕਿੱਲਤ ਆ ਰਹੀ ਹੈ ਅਤੇ ਕੱਲ੍ਹ ਨੂੰ ਪੈਟਰੋਲ-ਡੀਜ਼ਲ ਦੀ ਕਿੱਲਤ ਵੀ ਆ ਸਕਦੀ ਹੈ। ਜਿਸ ਦਾ ਅਸਰ ਆਉਣ ਵਾਲੇ ਕਈ ਸਾਲਾਂ ਵਿਚ ਰਹੇਗਾ। ਜੇਕਰ ਪੰਜਾਬ ਨੂੰ ਬਚਾ ਕੇ ਰੱਖਣਾ ਹੈ ਤਾਂ ਸਾਨੂੰ ਹੁਣ ਸਰਕਾਰ ਉਦਾ ਦੀਆਂ ਬਣਾਉਣੀ ਪੈਣੀ ਹੈ ਕਿ ਜਿਹੜੀ ਵਿਸ਼ਵ ਪੱਧਰ 'ਤੇ ਆਰਥਿਕ ਮੰਦੀ ਹੋਣ ਵਾਲੀ ਹੈ, ਉਸ ਦੇ ਵਿਚੋਂ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਰੋਜ਼ੀ-ਰੋਟੀ ਨੂੰ ਬਚਾ ਸਕੇ। ਜੇਕਰ ਆਮ ਆਦਮੀ ਪਾਰਟੀ ਵਰਗੀ ਹੀ ਕੋਈ ਹਕੂਮਤ ਫਿਰ ਤੋਂ ਬਣ ਗਈ ਤਾਂ ਫਿਰ ਖ਼ੁਦਕੁਸ਼ੀਆਂ ਤੋਂ ਬਿਨਾਂ ਨੌਜਵਾਨਾਂ ਕੋਲ ਹੋਰ ਕੋਈ ਚਾਰਾ ਨਹੀਂ ਬਚੇਗਾ। ਜੋ ਦੁਨੀਆ ਦੇ ਹਾਲਾਤ ਬਣ ਰਹੇ ਹਨ ਨਾ ਤਾਂ ਬਾਹਰ ਕਿਤੇ ਨੌਕਰੀ ਲੱਭੇਗੀ ਅਤੇ ਨਾ ਹੀ ਪੰਜਾਬ ਵਿਚ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਜੋ ਹਾਲਾਤ ਬਣੇ ਹੋਏ ਹਨ, ਜੋ ਗੁੰਡਾਗਰਦੀ ਚੱਲ ਰਹੀ ਹੈ, ਉਸ ਨੂੰ ਖ਼ਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਸਾਥ ਦਿਓ ਅਤੇ ਚੋਣਾਂ ਵਿਚ ਜਿਤਾ ਕੇ ਸਰਕਾਰ ਬਣਾਓ।

ਇਹ ਵੀ ਪੜ੍ਹੋ: ਜਲੰਧਰ ਦੇ ਕਈ ਇਲਾਕਿਆਂ 'ਚ ਇੰਟਰਨੈੱਟ ਤੇ ਟੈਲੀਫੋਨ ਦੀਆਂ ਸੇਵਾਵਾਂ ਠੱਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News