NRI ਸਭਾ ਦੀ ਚੋਣ 30 ਨਵੰਬਰ ਨੂੰ ਹੋਣੀ ਹੋਈ ਤੈਅ, ਮੈਂਬਰਸ਼ਿਪ 25 ਸਤੰਬਰ ਤੱਕ ਓਪਨ

Friday, Sep 06, 2019 - 12:58 PM (IST)

NRI ਸਭਾ ਦੀ ਚੋਣ 30 ਨਵੰਬਰ ਨੂੰ ਹੋਣੀ ਹੋਈ ਤੈਅ, ਮੈਂਬਰਸ਼ਿਪ 25 ਸਤੰਬਰ ਤੱਕ ਓਪਨ

ਜਲੰਧਰ - ਸੂਬੇ 'ਚ ਐੱਨ.ਆਰ.ਆਈਜ਼ ਦੀਆਂ ਸਮੱਸਿਆਵਾਂ ਲਈ ਗਠਿਤ ਕੀਤੀ ਗਈ ਐੱਨ.ਆਰ.ਆਈ ਸਭਾ ਦੀ ਚੋਣ ਇਸ ਸਾਲ 30 ਨਵੰਬਰ ਨੂੰ ਹੋਣ ਜਾ ਰਹੀ ਹੈ, ਜਿਸ ਦੀ ਮੈਂਬਰਸ਼ਿਪ 25 ਸਤੰਬਰ ਤੱਕ ਓਪਨ ਰੱਖੀ ਗਈ ਹੈ। 1 ਮਹੀਨੇ 'ਚ ਅਜੇ ਤੱਕ ਸਿਰਫ 10 ਲੋਕਾਂ ਨੇ ਹੀ ਇਸ ਮੈਂਬਰਸ਼ਿਪ ਲਈ ਅਪਲਾਈ ਕੀਤਾ ਹੈ, ਜਿਸ ਤੋਂ ਇਹ ਸਿੱਧ ਹੋ ਰਿਹਾ ਹੈ ਕਿ ਇਸ ਵਾਰ ਦੀਆਂ ਚੋਣਾਂ 'ਚ ਐੱਨ.ਆਰ.ਆਈਜ਼. ਦੀ ਕੋਈ ਦਿਲਚਸਪੀ ਨਹੀਂ ਹੈ। ਨਵੰਬਰ ਮਹੀਨੇ ਹੋਣ ਜਾ ਰਹੀ ਇਸ ਚੋਣ 'ਚ 23 ਹਜ਼ਾਰ ਮੈਂਬਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ, ਜਿਸ 'ਚ ਸਿੰਗਲ ਵਿਅਕਤੀ 10 ਹਜ਼ਾਰ ਤੋਂ 500 ਰੁਪਏ ਅਤੇ ਪਤੀ-ਪਤਨੀ 16 ਹਜ਼ਾਰ ਰੁਪਏ 'ਚ ਐੱਨ.ਆਰ.ਆਈਜ਼. ਸਭਾ ਦੀ ਮੈਂਬਰਸ਼ਿਪ ਲੈ ਸਕਦੇ ਹਨ।

ਇਸ ਵਾਰ ਦੀਆਂ ਚੋਣਾਂ 'ਚ ਉਕਤ ਲੋਕ ਦਿਲਚਸਪੀ ਇਸ ਲਈ ਨਹੀਂ ਲੈ ਰਹੇ, ਕਿਉਂਕਿ 4 ਸਾਲਾ ਤੱਕ ਚੋਣਾਂ ਨਾ ਹੋਣ ਕਾਰਨ ਐੱਨ.ਆਰ.ਆਈਜ਼. ਸਭਾ 'ਚ ਪਹੁੰਚਣ ਵਾਲੇ ਐੱਨ.ਆਰ.ਆਈਜ਼. ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ। ਪ੍ਰਧਾਨ ਪਦ ਦੇ ਦਾਅਵੇਦਾਰਾਂ ਵਲੋਂ ਆਪੋ-ਆਪਣੇ ਪੱਧਰ 'ਤੇ ਵਿਅਕਤੀਆਂ ਨੂੰ ਮੈਂਬਰ ਬਣਾਉਣ ਅਤੇ ਵੋਟ ਪਾਉਣ ਲਈ ਭਾਰਤ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਐੱਨ.ਆਰ.ਆਈਜ਼. ਆਨਲਾਈਨ ਜਾਂ ਕਿਸੇ ਰਿਸ਼ਦੇਦਾਰ ਦੀ ਮਦਦ ਨਾਲ ਮੈਂਬਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਸਭਾ ਦਾ ਪ੍ਰਧਾਨ ਨਾ ਹੋਣ ਕਾਰਨ ਐੱਨ.ਆਰ.ਆਈ ਸਭਾ 'ਚ ਮੈਂਬਰਸ਼ਿਪ ਦੀ ਗਿਣਤੀ ਘੱਟ ਰਹੀ ਸੀ ਅਤੇ ਐੱਨ.ਆਰ.ਆਈਜ਼. ਦੀਆਂ ਸਮੱਸਿਆ ਵੀ ਹੱਲ ਹੋਣ ਦਾ ਨਾਂ ਨਹੀਂ ਲੈ ਰਹੀਆਂ। ਐੱਨ.ਆਰ.ਆਈ ਸਭਾ ਦੀਆਂ ਚੋਣ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੰਜ਼ੂਰੀ ਦੇ ਚੁੱਕੇ ਹਨ, ਜਿਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਮੌਕੇ ਐੱਨ.ਆਰ.ਆਈਜ਼. ਨੂੰ ਵੀ ਸਦਾ ਪੱਤਰ ਭੇਜਿਆ ਜਾ ਰਿਹਾ ਹੈ।


author

rajwinder kaur

Content Editor

Related News