ਬੈਂਕਾਕ ਤੋਂ 8 ਕਰੋੜ ਦਾ ਗਾਂਜਾ ਹੀ ਲੈ ਆਇਆ ਮੁੰਡਾ, ਅਧਿਕਾਰੀਆਂ ਦੇ ਉੱਡੇ ਹੋਸ਼
Monday, Mar 03, 2025 - 03:02 PM (IST)

ਅੰਮ੍ਰਿਤਸਰ (ਨੀਰਜ)- ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਵੱਲੋਂ ਮਲੇਸ਼ੀਆ ਤੋਂ ਆਈ ਫਲਾਈਟ ’ਚ ਸਵਾਰ ਅਮਨਦੀਪ ਸਿੰਘ ਨਾਂ ਦੇ ਨੌਜਵਾਨ ਦੇ ਸਾਮਾਨ ’ਚੋਂ 8 ਕਰੋੜ ਰੁਪਏ ਦੀ ਕੀਮਤ ਦਾ ਗਾਂਜਾ ਫੜੇ ਜਾਣ ਨਾਲ ਸੁਰੱਖਿਆ ਏਜੰਸੀਆਂ ਵੀ ਸਦਮੇ ’ਚ ਹਨ ਕਿਉਂਕਿ ਅੰਮ੍ਰਿਤਸਰ ਏਅਰਪੋਰਟ ’ਤੇ ਪਹਿਲੀ ਵਾਰ ਗਾਂਜਾ ਫੜਿਆ ਗਿਆ ਹੈ ਅਤੇ ਇਹ ਗਾਂਜਾ ਸਭ ਤੋਂ ਵਧੀਆ ਕੁਆਲਿਟੀ ਦਾ ਹੈ।
ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਨੇ ਗਾਂਜੇ ਦੀ ਖੇਪ ਬੈਂਕਾਕ ਤੋਂ ਲਈ ਸੀ ਕਿਉਂਕਿ ਬੈਂਕਾਕ ਤੋਂ ਭਾਰਤ ’ਚ ਆਉਣ ਵਾਲੀ ਫਲਾਈਟ ਸੁਰੱਖਿਆ ਏਜੰਸੀਆਂ ਦੇ ਰਾਡਾਰ ’ਤੇ ਰਹਿੰਦੀ ਹੈ ਅਤੇ ਇਸ ਫਲਾਈਟ ’ਚ ਸਵਾਰ ਯਾਤਰੀਆਂ ਦੀ ਚੈਕਿੰਗ ਵੀ ਆਮ ਫਲਾਈਟਾਂ ਦੀ ਤੁਲਨਾ ’ਚ ਵੱਧ ਰਹਿੰਦੀ ਹੈ ਅਮਨਦੀਪ ਸਿੰਘ ਨੂੰ ਗਾਂਜਾ ਦੀ ਖੇਪ ਨਾਲ ਬੈਂਕਾਕ ਤੋਂ ਮਲੇਸ਼ੀਆ ਭੇਜਿਆ ਗਿਆ ਤਾਂ ਕਿ ਕਸਟਮ ਵਿਭਾਗ ਨੂੰ ਵੱਧ ਸ਼ੱਕ ਨਾ ਹੋਵੇ ਅਤੇ ਗਾਂਜਾ ਦੀ ਖੇਪ ਆਸਾਨੀ ਨਾਲ ਅੰਮ੍ਰਿਤਸਰ ਏਅਰਪੋਰਟ ਤਕ ਪਹੁੰਚ ਸਕੇ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜ 'ਤਾ ਪਰਿਵਾਰ, ਜਨਮਦਿਨ 'ਤੇ ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ
ਪਤਾ ਲੱਗਾ ਹੈ ਕਿ ਅਮਨਦੀਪ ਦੀ ਉਮਰ ਸਿਰਫ 21 ਸਾਲ ਦੀ ਹੈ ਅਤੇ ਉਹ ਬਰਨਾਲਾ ਦਾ ਰਹਿਣ ਵਾਲਾ ਹੈ ਉਸ ਦੀ ਵਿਦੇਸ਼ ’ਚ ਯਾਤਰਾ ਵੀ ਪਹਿਲੀ ਵਾਰ ਹੀ ਹੈ ਤਾਂ ਕਿ ਕਸਟਮ ਵਿਭਾਗ ਦੇ ਏ. ਪੀ. ਆਈ. ਐੱਸ. ਸਿਸਟਮ ’ਚ ਟ੍ਰੇਸ ਨਾ ਹੋ ਸਕੇ ਪਰ ਫਿਰ ਵੀ ਵਿਭਾਗ ਦੇ ਤਜਰਬੇਕਾਰ ਅਧਿਕਾਰੀਆਂ ਦੀ ਨਜ਼ਰੋਂ ਅਮਨਦੀਪ ਬਚ ਨਹੀਂ ਸਕਿਆ ਅਤੇ ਫੜਿਆ ਗਿਆ।
ਅਮਨਦੀਪ ਦਾ ਇਕ ਹੋਰ ਸਾਥੀ ਗ੍ਰਿਫ਼ਤਾਰ
ਅਮਨਦੀਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਜਾਂਚ ਤੋਂ ਬਾਅਦ ਕਸਟਮ ਵਿਭਾਗ ਦੀ ਟੀਮ ਨੇ ਅਮਨਦੀਪ ਦੇ ਇਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਾਥੀ ਕੋਲਕਾਤਾ ਦਾ ਰਹਿਣ ਵਾਲਾ ਹੈ ਅਤੇ ਸੂਤਰਾਂ ਅਨੁਸਾਰ ਇਸ ਦਾ ਕੰਮ ਹੀ ਬੇਰੋਜ਼ਗਾਰ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਨੌਜਵਾਨਾਂ ਨੂੰ ਪੈਸਿਆਂ ਦੇ ਲਾਲਚ ’ਚ ਫਸਾ ਤੇ ਸਮੱਗਲਿੰਗ ਦਾ ਜਰੀਆ ਬਣਾਉਣਾ ਹੈ।
ਫਿਲਹਾਲ ਕਸਟਮ ਵਿਭਾਗ ਵੀ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗਾਂਜਾ ਨੂੰ ਪੰਜਾਬ ’ਚ ਹੀ ਖਪਤ ਕੀਤਾ ਜਾਣਾ ਸੀ ਜਾਂ ਕਿਸੇ ਹੋਰ ਸੂਬਿਆਂ ’ਚ ਇਸ ਦੀ ਸਪਲਾਈ ਕੀਤੀ ਜਾਣੀ ਸੀ। ਹਾਲਾਂਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕੁਝ ਵੱਡੇ ਹੋਟਲਾਂ ’ਚ ਗਾਂਜਾ, ਹਸ਼ੀਸ, ਕੋਕੀਨ ਅਤੇ ਹਰ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਨੌਜਵਾਨ ਅਤੇ ਹੋਰ ਲੋਕ ਕਰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਟੇਲਰਿੰਗ ਦਾ ਕੰਮ ਕਰਦੈ ਅਮਨਦੀਪ ਦਾ ਪਿਤਾ
ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਗਾਂਜਾ ਦੀ ਖੇਪ ਨਾਲ ਗ੍ਰਿਫਤਾਰ ਕੀਤੇ ਗਏ ਅਮਨਦੀਪ ਸਿੰਘ ਦਾ ਪਿਤਾ ਟੇਲਰਿੰਗ ਦਾ ਕੰਮ ਕਰਦਾ ਹੈ ਅਤੇ ਉਸ ਦੀ ਮਾਂ ਹਾਊਸਵਾਈਫ ਹੈ ਹਾਲਾਂਕਿ ਮਾਤਾ-ਪਿਤਾ ਨੂੰ ਇਹ ਨਹੀਂ ਪਤਾ ਹੈ ਕਿ ਉਸ ਬੇਟਾ ਕਿਸ ਤਰ੍ਹਾਂ ਦੀਆਂ ਸਰਗਰਮੀਆਂ ’ਚ ਸ਼ਾਮਲ ਹੈ। ਅਮਨਦੀਪ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਕਿ ਉਹ ਸਮੱਗਲਿੰਗ ਕਰਨ ਦੇ ਉਦੇਸ਼ ਨਾਲ ਵਿਦੇਸ਼ ਗਿਆ ਸੀ ਕਿਉਂਕਿ ਕੁਝ ਲੋਕ ਇਲੈਕਟ੍ਰਾਨਿਕ ਸਾਮਾਨ ਵਿਦੇਸ਼ਾਂ ਤੋਂ ਲਿਆਉਣ ਦਾ ਕੰਮ ਵੀ ਕਰਦੇ ਹਨ।
ਬੀ. ਐੱਸ. ਐੱਫ- ਐੱਨ. ਟੀ. ਐੱਫ ਦੇ ਆਪ੍ਰੇਸ਼ਨਾਂ ’ਚ ਫੜੇ ਗਏ ਸਮੱਗਲਰ 25 ਸਾਲ ਤੋਂ ਘੱਟ ਦੇ
ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਵਾਉਣ ਲਈ ਪਾਕਿਸਤਾਨ ਵਰਗੇ ਦੇਸ਼ ਕਿਵੇਂ ਸਰਹੱਦੀ ਪਿੰਡ ’ਚ ਰਹਿਣ ਵਾਲੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹੈ ਇਸ ਦਾ ਅੰਦਾਜਾ ਇਸੇ ਨਾਲ ਲਾਇਆ ਜਾ ਸਕਦਾ ਹੈ ਕਿ ਹੁਣ ਤਕ ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ (ਐਂਟੀ ਨਾਰਕੋਟਿਕਸ ਟਾਸਕ ਫੋਰਸ) ਵੱਲੋਂ ਹੈਰੋਇਨ ਦੀ ਖੇਪ ਨਾਲ ਜਿੰਨੇ ਵੀ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਸਾਰੇ 18 ਤੋਂ 25 ਸਾਲ ਦੀ ਉਮਰ ਦਰਮਿਆਨੇ ਦੇ ਹਨ। ਅਜਿਹੇ ਨੌਜਵਾਨ ਘੱਟ ਮਿਹਨਤ ’ਚ ਫਾਸਟ ਮਨੀ ਕਮਾਉਣ ਦੇ ਲਾਲਚ ’ਚ ਸਮੱਗਲਰਾਂ ਦਾ ਸ਼ਿਕਾਰ ਬਣ ਜਾਂਦੇ ਹਨ ਅਤੇ ਫਿਰ ਸਾਰੀ ਜ਼ਿੰਦਗੀ ਵੱਡੇ ਸਮੱਗਲਰਾਂ ਦੇ ਗੁਰਗੇ ਬਣ ਕੇ ਗੁਜਾਰਦੇ ਹਨ ਕਿਉਂਕਿ ਇਕ ਵਾਰ ਫੜੇ ਜਾਣ ਤੋਂ ਬਾਅਦ ਜਦੋਂ ਜੇਲ੍ਹ ਚਲੇ ਜਾਂਦੇ ਹਨ ਤਾਂ ਜੇਲ੍ਹ ਤੋਂ ਹੋਰ ਵੱਧ ਨੈੱਟਵਰਕ ਬਣਾ ਕੇ ਪਰਤਦੇ ਹਨ।
ਇਹ ਵੀ ਪੜ੍ਹੋ- ਭਲਕੇ ਹੋਣਗੀਆਂ ਪੰਜਾਬ 'ਚ ਨਗਰ ਕੌਂਸਲ ਦੀਆਂ ਮੁਲਤਵੀ ਹੋਈਆਂ ਚੋਣਾਂ
ਹਿਲ ਸਟੇਸ਼ਨਾਂ ’ਚ ਵੱਧ ਹੁੰਦਾ ਹੈ ਗਾਂਜਾ, ਚਰਸ, ਕੋਕੀਨ ਦਾ ਸੇਵਨ
ਗਾਂਜਾ ਅਤੇ ਇਸ ਨਾਲ ਲੱਗਦੇ ਪਿੰਡਾਂ ’ਚ ਨਸ਼ੇ ਦੀ ਗੱਲ ਕਰੋ ਤਾਂ ਪਤਾ ਲੱਗਦਾ ਹੈ ਕਿ ਵਧੇਰੇ ਹਿਲ ਸਟੇਸ਼ਨਾਂ ’ਚ ਜਿਥੇ ਵਿਦੇਸ਼ਾਂ ਤੋਂ ਟੂਰਿਸਟ ਆ ਕੇ ਕਾਫੀ ਸਮਾਂ ਬਿਤਾਉਂਦੇ ਹਨ। ਅਜਿਹੇ ਹਿਲ ਸਟੇਸ਼ਨਾਂ ’ਚ ਗਾਂਜਾ, ਚਰਸ ਅਤੇ ਕੋਕੀਨ ਵਰਗੇ ਨਸ਼ਿਆਂ ਦਾ ਵੱਧ ਸੇਵਨ ਹੁੰਦਾ ਹੈ ਹਾਲਾਂਕਿ ਇਸ ’ਚ ਕੁਝ ਸਟੇਸ਼ਨਾਂ ’ਚ ਭੰਗ ਦਾ ਵੀ ਸੇਵਨ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8