ਪੰਜਾਬ 'ਚ ਬਦਲ ਰਹੀ ਤਸਵੀਰ, ਲੱਖਾਂ ਰੁਪਏ ਕਮਾਉਣ ਦਾ ਸਾਧਨ ਬਣ ਰਹੀ 'ਪਰਾਲੀ'

Monday, Oct 30, 2023 - 01:36 PM (IST)

ਚੰਡੀਗੜ੍ਹ : ਪੰਜਾਬ 'ਚ ਜਿੱਥੇ ਪਹਿਲਾਂ ਸਿਰਫ ਪਰਾਲੀ ਸਾੜ ਦਿੱਤੀ ਜਾਂਦੀ ਸੀ ਅਤੇ ਪੂਰੇ ਸੂਬੇ 'ਚ ਪ੍ਰਦੂਸ਼ਣ ਦਾ ਪੱਧਰ ਬਹੁਤ ਵੱਧ ਜਾਂਦਾ ਸੀ, ਉੱਥੇ ਹੀ ਹੁਣ ਇਹ ਤਸਵੀਰ ਬਦਲਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਪਰਾਲੀ ਤੋਂ ਕਿਸਾਨ ਲੱਖਾਂ ਰੁਪਿਆ ਕਮਾਉਣ ਲੱਗ ਪਏ ਹਨ। ਪੰਜਾਬ ਦੇ ਕਿਸਾਨਾਂ ਨੂੰ ਅਕਸਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਰਿਵਾਜ਼ ਕਾਰਨ ਪ੍ਰਦੂਸ਼ਣ ਫੈਲਾਉਣ ਦਾ ਦੋਸ਼ੀ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ ਉਨ੍ਹਾਂ 'ਚੋਂ ਕਈ ਕਿਸਾਨਾਂ ਨੇ ਇਸ ਨੂੰ ਬਾਇਓਮਾਸ ਪਲਾਂਟਾਂ ਅਤੇ ਬਾਇਲਰਾਂ ਨੂੰ ਲੱਖਾਂ 'ਚ ਵੇਚਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਦੌਰਾਨ ਦੋਪਹੀਆ ਵਾਹਨ ਖ਼ਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਝਟਕਾ

ਗੁਰਦਾਸਪੁਰ ਸਥਿਤ ਕਿਸਾਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪਰਾਲੀ ਨੂੰ ਗੰਢਾਂ 'ਚ ਬਦਲਣ ਅਤੇ ਕਾਰੋਬਾਰੀਆਂ ਨੂੰ ਵੇਚਣ ਲਈ ਪਿਛਲੇ ਸਾਲ ਇਕ ਬੇਲਰ ਖ਼ਰੀਦਿਆ ਸੀ। ਦੱਸਣਯੋਗ ਹੈ ਕਿ ਪਰਾਲੀ ਕਾਰਨ ਪੰਜਾਬ ਭਾਵੇਂ ਹੀ ਬਦਨਾਮ ਹੈ ਪਰ ਹੁਣ ਕਿਸਾਨ ਇਸ ਤੋਂ ਮੂੰਹ ਮੋੜ ਰਹੇ ਹਨ। ਸੂਬੇ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਇਸ ਨੂੰ ਹੁਣ ਆਮਦਨ ਦਾ ਸਾਧਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੀਆਂ ਡਾਇੰਗ ਯੂਨਿਟਾਂ 'ਤੇ ਲਟਕੀ ਸੀਵਰੇਜ ਕੁਨੈਕਸ਼ਨ ਕੱਟਣ ਦੀ ਤਲਵਾਰ, ਜਾਣੋ ਪੂਰਾ ਮਾਮਲਾ

ਹੁਣ ਬਹੁਤ ਸਾਰੇ ਕਿਸਾਨਾਂ ਨੇ ਪਰਾਲੀ ਨੂੰ ਬਾਇਓਮਾਸ ਪਲਾਂਟਾਂ ਅਤੇ ਬਾਇਲਰਾਂ ਨੂੰ ਲੱਖਾਂ ਰੁਪਏ 'ਚ ਵੇਚਣਾ ਸ਼ੁਰੂ ਕਰ ਦਿੱਤਾ ਹੈ। ਕੁੱਝ ਸਾਲ ਪਹਿਲਾਂ ਕਿਸਾਨ ਜਿੱਥੇ ਪਰਾਲੀ ਨੂੰ ਸਮੱਸਿਆ ਦੇ ਤੌਰ 'ਤੇ ਦੇਖ ਰਹੇ ਸਨ ਤਾਂ ਉਹ ਉਹ ਇਸ ਨੂੰ ਆਮਦਨ ਦਾ ਸਾਧਨ ਮੰਨ ਰਹੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News